Patiala:Mother-daughter murder accused arrested
June 18, 2022 - PatialaPolitics
ਪਟਿਆਲਾ ਪੁਲਿਸ ਵੱਲੋਂ ਦੋਹਰੇ ਕਤਲ ਕੇਸ ਦੇ 2 ਮੁੱਖ ਦੋਸ਼ੀ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ
ਸ਼੍ਰੀ ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ ਆਈ.ਜੀ ਪਟਿਆਲਾ ਰੇਂਜ ਪਟਿਆਲਾ ਦੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਪੁਲਿਸ ਨੇ ਡਬਲ ਮਰਡਰ ਕੇਸ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਸਬੰਧੀ ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 310,05, 20122 ਨੂੰ ਸ਼ਾਮ ਵਕਤ ਕੂਨਰਹੇੜੀ ਵਿਖੇ ਹੋਏ ਦੋਹਰੇ ਕਤਲ ਕੇਸ ਦੇ ਮੁੱਖ ਦੋਸ਼ੀਆਂ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ ਜਿਸ ਸਬੰਧੀ ਮੁਕੱਦਮਾ ਨੰਬਰ 85 ਮਿਤੀ 31.05.2022 ਅ/ਧ 302,323,120-ਬੀ, ਹਿੰ:ਦ:ਥਾਣਾ ਸਦਰ ਪਟਿਆਲਾ ਦਰਜ ਹੈ। ਮਿਤੀ 30.05.2022 ਨੂੰ ਹਰਪ੍ਰੀਤ ਕੌਰ ਅਤੇ ਇਸਦੀ ਲੜਕੀ ਨਵਦੀਪ ਕੌਰ ਦਾ ਭੁੱਨਰਹੇੜੀ ਵਿਖੇ ਬਹੁਤ ਹੀ ਵਹਿਸ਼ੀਆਨਾ ਤਰੀਕੇ ਨਾਲ ਕਤਲ ਕੀਤਾ ਗਿਆ ਸੀ। ਇਹ ਮੁਕੱਦਮਾ ਬਰਖਿਲਾਫ ਗੁਰਮੁੱਖ ਸਿੰਘ (ਸਾਬਕਾ ਫੌਜੀ) ਪੁੱਤਰ ਨਰੈਣ ਸਿੰਘ ਵਾਸੀ ਵਾਰਡ ਨੰਬਰ 15 ਨੇੜੇ ਐਫ.ਸੀ.ਆਈ.ਯੂਨੀਅਨ ਬੁਢਲਾਡਾ ਥਾਣਾ ਸਿਟੀ ਮਾਨਸਾ ਜਿਲ੍ਹਾ ਮਾਨਸਾ ਅਤੇ ਇੱਕ ਹੋਰ ਨਾ ਮਾਲੂਮ ਵਿਅਕਤੀ ਦੇ ਖਿਲਾਫ ਦਰਜ ਰਜਿਸਟਰ ਸੀ ਜੋ ਮੁਕੱਦਮਾ ਦੇ ਵਿੱਚ ? ਮੁੱਖ ਦੋਸ਼ੀਆਨ ਗੁਰਮੁੱਖ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਵਾਰਡ ਨੰਬਰ 15 ਨੇੜੇ ਐਫ.ਸੀ.ਆਈ.ਯੂਨੀਅਨ ਬੁਢਲਾਡਾ ਥਾਣਾ ਸਿਟੀ ਮਾਨਸਾ, ਅਤੇ ਗੁਰਮੁੱਖ ਸਿੰਘ ਦੇ ਭਤੀਜੇ ਸੁਖਪਾਲ ਸਿੰਘ ਪੁੱਤਰ ਲੋਟ ਹਰਭਜਨ ਸਿੰਘ ਵਾਸੀ ਪਿੰਡ ਹਰਿਆਓ ਥਾਣਾ ਲਹਿਰਾਗਾਗਾ ਜਿਲ੍ਹਾ ਸੰਗਰੂਰ ਨੂੰ ਮੱਧ ਪ੍ਰਦੇਸ਼ ਦੇ ਜਿਲ੍ਹਾ ਭਿੰਡ ਤੋਂ ਮਿਤੀ 17,06.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਿਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਦੋਹਰੇ ਕਤਲ ਕੇਸ ਵਿੱਚ ਡੂੰਘਾਈ ਨਾਲ ਤਫਤੀਸ ਕਰਨ ਅਤੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਲਈ ਡਾ: ਮਹਿਤਾਬ ਸਿੰਘ ਆਈ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਅਜੈਪਾਲ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ, ਸ੍ਰੀ ਸੁਖਮਿੰਦਰ ਸਿੰਘ ਚੌਹਾਨ, ਪੀ.ਪੀ.ਐਸ. ਉਪ ਕਪਤਾਨ ਪੁਲਿਸ ਦਿਹਾਤੀ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ।
ਵਜ੍ਹਾ ਰੰਜਿਸ਼ ਅਤੇ ਗ੍ਰਿਫਤਾਰੀ ਦੋਸ਼ੀਆਨ: – ਇਸ ਦੋਹਰੇ ਕਤਲ ਦੀ ਵਜ੍ਹਾ ਰੰਜਿਸ਼ ਗੁਰਮੁੱਖ ਸਿੰਘ ਦਾ ਆਪਣੀ ਪਤਨੀ ਹਰਪ੍ਰੀਤ ਕੌਰ (ਮ੍ਰਿਤਕ) ਨਾਲ ਲੜਾਈ ਝਗੜਾ ਰਹਿੰਦਾ ਸੀ ਅਤੇ ਜਾਇਦਾਦ ਸਬੰਧੀ ਰੌਲਾ ਚੱਲਦਾ ਸੀ ਜੋ ਗੁਰਮੁੱਖ ਸਿੰਘ ਦੇ 4 ਕਿੱਲੇ ਜਮੀਨ ਪਿੰਡ ਡਸਕਾ ਜਿਲ੍ਹਾ ਸੰਗਰੂਰ ਵਿਖੇ ਅਤੇ ਬੁਢਲਾਡਾ ਵਿਖੇ 2 ਮਕਾਨ ਆਪਣੀ ਪਤਨੀ ਦੇ ਨਾਮ ਕਰਵਾ ਦਿੱਤੇ ਸੀ। ਜੋ ਹੁਣ ਕਾਫੀ ਦੇਰ ਤੋਂ ਗੁਰਮੁੱਖ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਚਰਿਤਰ ਪਰ ਵੀ ਸ਼ੱਕ ਕਰਦਾ ਸੀ ਜੋ ਹਰਪ੍ਰੀਤ ਕੌਰ ਆਪਣੀ 2 ਲੜਕੀਆਂ ਨਵਦੀਪ ਕੌਰ ਅਤੇ ਸੁਖਮਨ ਕੌਰ ਅਤੇ । ਲੜਕਾ ਗੁਰਨੂਰ ਸਿੰਘ ਨਾਲ ਭੁੱਨਰਹੇੜੀ ਵਿਖੇ ਆ ਗਈ ਸੀ ਜੋ ਗੁਰਮੁੱਖ ਸਿੰਘ ਨੂੰ ਖਦਸ਼ਾ ਸੀ ਕਿ ਇਹ ਜਾਇਦਾਦ ਉਸਦੀ ਘਰਵਾਲੀ ਵੇਚ ਦੇਵੇਗੀ ਜੋ ਇੱਕ ਮਕਾਨ ਉਸਦੀ ਘਰਵਾਲੀ ਨੇ ਕੁੱਝ ਦਿਨ ਪਹਿਲਾਂ ਵੇਚ ਦਿਤਾ ਸੀ ਜਿਸਦੇ ਚਲਦੇ ਹੀ ਗੁਰਮੁਖ ਸਿੰਘ ਨੇ ਇਹਨਾਂ ਦੋਵਾਂ ਕਤਲਾਂ ਨੂੰ ਅੰਜਾਮ ਦੇ ਦਿੱਤਾ ਸੀ ਜੋ ਪਹਿਲਾਂ ਲੜਕੀ ਅਤੇ ਘਰਵਾਲੀ ਦੇ ਵਿੱਚ ਮਿਤੀ 30.05.2022 ਨੂੰ ਵਕਤ ਕਰੀਬ 8 ਵਜੇ ਸ਼ਾਮ ਨੂੰ ਕਾਰ ਦੀ ਫੇਟ ਮਾਰ ਕੇ ਜ਼ਮੀਨ ਘਰ ਸਿੱਟ ਲਿਆ ਅਤੇ ਫਿਰ ਕਿਰਪਾਨ ਨਾਲ ਬੁਰੀ ਤਰ੍ਹਾਂ ਦੋਵਾਂ ਨੂੰ ਮਾਰ ਦਿੱਤਾ ਸੀ ਤੇ ਮੌਕਾ ਫਰਾਰ ਹੋ ਗਏ ਸੀ।
ਪਟਿਆਲਾ ਪੁਲਿਸ ਇਹਨਾਂ ਦੀ ਭਾਲ ਲਈ ਵੱਖ ਵੱਖ ਰਾਜਾਂ ਹਰਿਆਣਾ, ਯੂ.ਪੀ., ਮਹਾਂਰਾਸ਼ਟਰ ਆਦਿ ਥਾਵਾਂ ਵਿਖੇ ਇਹਨਾਂ ਦੀ ਤਲਾਬ ਲਈ ਰੋਡਾਂ ਕੀਤੀਆਂ ਗਈਆਂ ਸਨ ਅਤੇ ਇਹਨਾਂ ਦੀ ਗ੍ਰਿਫਤਾਰੀ ਲਈ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ ਜੋ ਇਸੇ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਗੁਰਮੁਖ ਸਿੰਘ ਅਤੇ ਇਸਦਾ ਭਤੀਜਾ ਸੁਖਪਾਲ ਸਿੰਘ ਉਕਤ ਮੱਧ ਪ੍ਰਦੇਸ਼ ਦੇ ਸ਼ਹਿਰ ਭਿੰਡ ਵਿੱਚ ਹੋਣ ਬਾਰੇ ਜਾਣਕਾਰੀ ਹਾਸਲ ਹੋਈ ਸੀ, ਜੋ ਇਸ ਇਤਲਾਹ ਪਰ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਰੇਡ ਕਰਕੇ ਮਿਤੀ 17.06.2022 ਨੂੰ ਗੁਰਮੁੱਖ ਸਿੰਘ ਅਤੇ ਸੁਖਪਾਲ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਗੱਡੀ ਅਤੇ ਕਤਲ ਵਿੱਚ ਵਰਤੇ ਗਈ ਕਿਰਪਾਨ ਵੀ ਬ੍ਰਾਮਦ ਹੋ ਗਈ ਹੈ ਜੋ ਇਹਨਾਂ ਤੋਂ ਵਾਰਦਾਤ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਮਿਤੀ 22,96,2022 ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜੋ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਗ੍ਰਿਫਤਾਰ ਦੋਸੀਆਨ ਅਤੇ ਮ੍ਰਿਤਕਾਂ ਬਾਰੇ ਜਾਣਕਾਰੀ
ਦੋਸ਼ੀਆਨ ਦਾ ਨਾਮ ਪਤਾ
ਗੁਰਮੁੱਖ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਵਾਰਡ ਨੰਬਰ 15 ਨੇੜੇ ਮਿਤੀ 17,06, 2012 ਨੂੰ ਥਾਣਾ ਐਫ. ਸੀ. ਆਈ. ਯੂਨੀਅਨ ਬੁਢਲਾਡਾ ਥਾਣਾ ਸਿਟੀ ਮਾਨਸਾ । ਕੋਤਵਾਲੀ ਭਿੰਡ ਜ਼ਿਲ੍ਹਾ ਭਿੰਡ ਮੱਧ
ਉਮਰ :- 45 ਸਾਲ ਪੜਾਈ :- 1) ਵੀ ਪਾਸ
ਕਿੱਤਾ : ਫੌਜ ਵਿੱਚ ਨੌਕਰੀ ਕਰਦਾ ਹੈ
| ਗ੍ਰਿਫਤਾਰੀ ਤੇ ਬਰਾਮਦਗੀ ਪ੍ਰਦੇਸ਼ ਤੋਂ ਗ੍ਰਿਫਤਾਰੀ ਬ੍ਰਾਮਦਗੀ; ਕਤਲ ਦੀ ਵਾਰਦਾਤ ਵਿੱਚ ਵਰਤੀ ਗਈ । ਕਿਰਪਾਨ ਅਤੇ ਹੰਡਰੀ ਗਰੇਡ 1() ਕਾਰ ਨੰਬਰੀ PB-5()-A-2545 ਰੰਗ ਚਿੱਟਾ ਮਿਤੀ 17.06.2022 ਨੂੰ ਥਾਣਾ
ਮ੍ਰਿਤਕਾਂ ਬਾਰੇ ਜਾਣਕਾਰੀ
1, ਮ੍ਰਿਤਕ ਹਰਪ੍ਰੀਤ ਕੌਰ ਪਤਨੀ ਗੁਰਮੁੱਖ ਸਿੰਘ (ਸਾਬਕਾ ਫੌਜੀ) 2. ਮ੍ਰਿਤਕ ਨਵਦੀਪ ਕਰ ਪੁੱਤਰੀ ਗੁਰਮੁੱਖ ਸਿੰਘ ਫੌਜੀ ) (ਸਾਬਕਾ
ਸੁਖਪਾਲ ਸਿੰਘ ਪੁੱਤਰ ਲੇਟ ਹਰਭਜਨ ਸਿੰਘ ਵਾਸੀ ਹਰਿਆਓ ਥਾਣਾ ਲਹਿਰਾਗਾਗਾ ਜਿਲ੍ਹਾ ਸੰਗਰੂਰ (
ਉਮਰ : 200 ਸਾਲ ਪੜਾਈ : 9 ਪਾਸ
ਕਿੱਤਾ : ਡਰਾਇਵਰੀ ਕਰਦਾ ਹੈ
ਕੋਤਵਾਲੀ ਭਿੰਡ ਜਿਲ੍ਹਾ ਭਿੰਡ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰੀ