Sidhu Moosewala SYL Song Lyrics

June 23, 2022 - PatialaPolitics

Sidhu Moosewala SYL Song Lyrics

ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ ਜਿਨ੍ਹਾਂ ਚਿਰ ਸਾਨੂੰ Sovereignty ਦਾ ਰਾਹ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ.

 

ਕੌਣ ਸੀ ਅੱਤ ‘ਤੇ ਅੱਤਵਾਦੀ ਗਵਾਹੀ ਦੇ ਦਿਓ ਹੁਣ ਤਾਂ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ ਜਿੰਨਾ ਚਿਰ ਸਾਡੇ ਹੱਥੋਂ ਹੱਥਕੜੀਆਂ ਲਾਹ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ

 

ਵੱਡਾ ਸੋਚ ਤੂੰ ਵੱਡਾ ਨੀਅਤ ਛੋਟੀ ਵਾਲਿਆ ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਟੋਪੀ ਵਾਲਿਆ ਮੂਸੇਵਾਲੇ ਬਿਨਾਂ ਮੰਗਿਓ ਸਲਾਹ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ

 

ਨਾਲੇ ਇੱਧਰ ਨਾਲੇ ਉਧਰ ਦੁਨੀਆਂ ਬੜੀ ਹਿਸਾਬੀ ਨਿਸ਼ਾਨ ਝੁੱਲੇ ਤੋਂ ਫਿਰ ਰੋਂਦਾ ਕਿਉਂ ਸੀ “ਅੜ੍ਹਬ ਪੰਜਾਬੀ” ਜਿਨ੍ਹਾਂ ਚਿਰ ਅਸੀਂ ਦੋਗਲਿਆਂ ਦੇ ਬਾਂਹ ਨਹੀਂ ਦਿੰਦੇ ! ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ

 

ਪਾਣੀ ਦਾ ਕੀ ਐ ਪਾਣੀ ਤਾਂ ਪੁਲਾਂ ਥੱਲਿਓਂ ਵਗਣਾ ਸਾਨੂੰ ਨਾਲ ਰਲ਼ਾ ਲਓ ਲੱਖ ਭਾਵੇ ਥੱਲੇ ਨਹੀਂ ਲੱਗਣਾ ਦਬਕੇ ਦੇ ਨਾਲ ਮੰਗਦੇ ਓ ਅਸੀਂ ਤਾਂ ਨਹੀਂ ਦਿੰਦੇ ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ

 

ਕਲਮ ਨੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਜੇ ਨਾ ਟੱਲੇ ਤਾਂ ਫਿਰ ਮੁੜ ਬਲਵਿੰਦਰ ਜਟਾਣਾ ਫਿਰ ਪੁੱਤ ਬਗਾਨੇ ਨਹਿਰਾਂ ਚ ਡੇਕਾਂ ਲਾ ਹੀ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ

 

 

Video ??