Patiala Police recovers 50 mobile phones,return to owners

June 28, 2022 - PatialaPolitics

Patiala Police recovers 50 mobile phones,return to owners

ਸਾਈਬਰ ਸੈਲ ਪਟਿਆਲਾ ਵੱਲੋ ਫੋਨ ਅਤੇ ਪੈਸੇ ਵਾਪਸ ਕਰਵਾਏ ਗਏ ਐਸ.ਐਸ.ਪੀ. ਪਟਿਆਲਾ ਦੇ ਪਿਛਲੇ 02 ਮਹੀਨੇ ਦੇ ਅਰਸੇ ਦੌਰਾਨ ਪਟਿਆਲਾ ਪੁਲਿਸ ਦੇ ਸਾਈਬਰ ਕਰਾਇਮ ਸੈਲ ਨੇ ਪਬਲਿਕ ਦੇ ਗੁੰਮ ਹੋਏ ਤਕਰੀਬਨ 50 ਮੋਬਾਇਲ ਫੋਨ ਟਰੇਸ ਕੀਤੇ ਗਏ।

 

ਸ੍ਰੀ ਦੀਪਕ ਪਾਰੀਕ ਆਈ.ਪੀ.ਐਸ. ਐਸ.ਐਸ.ਪੀ. ਪਟਿਆਲਾ ਨੇ ਅੱਜ ਮਿਤੀ 28,06.2022 ਨੂੰ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਸ਼੍ਰੀ ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ. ਆਈ.ਜੀ.ਪੀ. ਪਟਿਆਲਾ ਰੇਂਜ ਪਟਿਆਲਾ ਜੀ ਦੇ ਦਿਸ਼ਾ ਨਿਰਦੋਸ਼ ਹੇਠ ਜਿਲਾ ਪਟਿਆਲਾ ਦੇ ਸਾਈਬਰ ਕਰਾਇਮ ਸੈਲ ਨੇ ਪਬਲਿਕ ਦੀ ਮਦਦ ਕਰਦੇ ਹੋਏ, ਲੋਕਾਂ ਦੇ ਵੱਖ ਵੱਖ ਥਾਵਾਂ ਤੇ ਗੁੰਮ ਹੋਏ ਵੱਖ ਵੱਖ ਮਾਰਕੇ ਦੇ ਤਕਰੀਬਨ 50 ਮੋਬਾਇਲ ਫੋਨ ਟੈਕਨੀਕਲ ਸਹੂਲਤਾ ਦਾ ਉਪਯੋਗ ਕਰਕੇ 02 ਮਹੀਨੇ ਦੇ ਅਰਸੇ ਅੰਦਰ ਟਰੇਸ ਕਰਕੇ ਵਾਪਸ ਕੀਤੇ ਗਏ।

 

ਆਨਲਾਈਨ ਠੱਗੀ ਰਾਹੀ ਨਿੱਕਲੇ ਲੱਖਾ ਰੁਪਏ ਸਾਈਬਰ ਸੈਲ ਪਟਿਆਲਾ ਨੇ ਕਰਵਾਏ ਰਿਫੰਡ। ਐਸ.ਐਸ.ਪੀ. ਪਟਿਆਲਾ ਦੇ ਪਿਛਲੇ 02 ਮਹੀਨੇ ਦੇ ਅਰਸੇ ਦੌਰਾਨ ਪਟਿਆਲਾ ਪੁਲਿਸ ਦੇ ਸਾਈਬਰ ਕਰਾਇਮ ਸੈੱਲ ਨੇ ਆਨਲਾਈਨ ਠੱਗੀਆਂ ਨਾਲ ਸਬੰਧਿਤ ਤਕਰੀਬਨ 21 ਲੱਖ 70 ਹਜ਼ਾਰ ਰੁਪਏ ਰਿਫੰਡ ਕਰਵਾਏ।

 

ਸ੍ਰੀ ਦੀਪਕ ਪਾਰੀਕ ਆਈ.ਪੀ.ਐਸ. ਐਸ.ਐਸ.ਪੀ. ਪਟਿਆਲਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਦੇ ਸਾਈਬਰ ਕਰਾਇਮ ਸੈੱਲ ਵੱਲੋਂ ਪਿਛਲੇ ਦੋ ਮਹੀਨੇ ਦੇ ਅਰਸੇ ਦੋਰਾਨ ਪਬਲਿਕ ਨਾਲ ਹੋਈ ਲੱਖਾ ਰੁਪਏ ਦੀ ਆਨਲਾਈਨ ਠੱਗੀ ਦੀਆਂ ਦਰਖਾਸਤਾ ਤੇ ਕਾਰਵਾਈ ਕਰਦਿਆ ਲੋਕਾਂ ਦੇ ਖਾਤਿਆਂ ਵਿੱਚ ਨਿੱਕਲੇ ਤਕਰੀਬਨ 21 ਲੱਖ 70 ਹਜ਼ਾਰ ਰੁਪਏ ਵਾਪਸ ਕਰਵਾਏ। ਆਨਲਾਈਨ ਫਰਾਡਸਟਰਜ਼ ਵੱਲੋ ਲੋਕਾ ਨਾਲ ਵੱਖ ਵੱਖ ਢੰਗ ਦੇ ਆਨਲਾਈਨ ਫਰਾਡ ਕਰਕੇ ਇਹ ਪੈਸੇ ਕੱਢਵਾਏ ਗਏ ਸਨ, ਜਿਸ ਸਬੰਧੀ ਲੋਕਾਂ ਦੀਆਂ ਦਰਖਾਸਤਾ ਸਾਈਬਰ ਕਰਾਇਮ ਸੈਲ ਪਟਿਆਲਾ ਵਿੱਚ ਹਰ ਰੋਜ ਮੋਸੂਲ ਹੁੰਦੀਆ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਅਤੇ ਫਰਾਡ ਵਿੱਚ ਇਸਤੇਮਾਲ ਐਪ (ਪੇਅ.ਟੀ.ਐਮ.ਫੋਨ-ਪੇਅ, ਕੈਸ਼ਵਰੀ,ਮੋਬੀਕਵਿੱਕ ਵਗੈਰਾ) ਦੇ ਨੋਡਲ ਅਫਸਰਾਂ ਨਾਲ ਤਾਲਮੇਲ ਕਰਕੇ ਫਰਾਡ ਟਰਾਂਜੈਕਸ਼ਨਾ ਦਾ ਅਮਾਊਂਟ ਫਰੀਜ ਕਰਵਾਇਆ ਜਾਂਦਾ ਹੈ ਤਾਂ ਜੋ ਦਰਖਾਸਤੀ ਦੇ ਨਿਕਲੇ ਪੈਸੇ ਵਾਪਸ ਕਰਵਾਏ ਜਾ ਸਕਣ।

 

ਇਸ ਤੋਂ ਇਲਾਵਾ ਸਾਈਬਰ ਕਰਾਇਮ ਸੈਲ ਨੇ ਇਸ ਅਰਸੇ ਦੌਰਾਨ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ, ਜੋ ਕਿ GSA INDUSTRIES ਦੇ ਕੰਪਨੀ ਅਕਾਊਂਟ ਵਿੱਚ ਕੁੱਲ 894222/- ਰੁਪਏ ਦੇ ਨਿੱਕਲਣ ਤੇ ਦਰਖਾਸਤ ਮੋਸੂਲ ਹੋਈ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 33/2022 ਅ/ਧ 409,420 ਆਈ.ਪੀ.ਸੀ. ਦਰਜ ਰਜਿਸਟਰ ਕਰਵਾ ਕੇ ਟੈਕਨੀਕਲ ਰਿਕਾਰਡ ਦੀ ਮਦਦ ਨਾਲ ਦੋਸ਼ੀ ਅਮਰਜੀਤ ਵਰਮਾ ਪੁੱਤਰ ਸਤਪਾਲ ਵਰਮਾ ਵਾਸੀ #ਬੀ 2/1057 ਪ੍ਰੇਮ ਕਲੋਨੀ ਰਾਜਪੁਰਾ ਜਿਲਾ ਪਟਿਆਲਾ ਜੋ ਕਿ ਕੰਪਨੀ ਵਿੱਚ ਹੀ ਸੀਨੀਅਰ ਮੈਨੇਜਰ ਦੇ ਅਹੁਦੇ ਪਰ ਤਾਇਨਾਤ ਸੀ, ਨੂੰ ਟਰੇਸ ਕਰਕੇ ਗ੍ਰਿਫਤਾਰ ਕਰਵਾਇਆ ਗਿਆ ਅਤੇ ਦਕਰਤਾ ਦੇ ਕੁੱਲ 894222/- ਰੁਪਏ ਰਿਫੰਡ ਕਰਵਾਏ ਗਏ।

Video ??