47 Covid case reported in Patiala 30 July
July 30, 2022 - PatialaPolitics
47 Covid case reported in Patiala 30 July
ਪਟਿਆਲਾ 30 ਜੁਲਾਈ ( ) ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਪ੍ਰਾਪਤ 362 ਕੋਵਿਡ ਰਿਪੋਰਟਾਂ ਵਿਚੋਂ 47 ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚੋਂ 37 ਪਟਿਆਲਾ ਸ਼ਹਿਰ, ਬਲਾਕ ਕਾਲੋਮਾਜਰਾ ਤੋਂ 3, ਨਾਭਾ ਅਤੇ ਦੁਧਨਸਾਧਾ ਤੋਂ ਦੋ- ਦੋ,ਰਾਜਪੁਾਰ, ਸ਼ੁਤਰਾਣਾ ਅਤੇ ਕੌਲੀ ਤੋਂ ਇੱਕ- ਇੱਕ ਕੇਸ ਰਿਪੋਰਟ ਹੋਏ ਹਨ।ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਕੇਸਾਂ ਦੀ ਗਿਣਤੀ 63,311 ਹੋ ਗਈ ਹੈ।ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 61361 ਹੈ ਅਤੇ ਐਕਟਿਵ ਕੇਸ 236 ਹਨ। ਕੋਵਿਡ ਪੋਜਟਿਵ ਮੌਤਾਂ ਦੀ ਗਿਣਤੀ 1714 ਹੀ ਹੈ। ਅੱਜ 340 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 12,69,650 ਸੈਂਪਲ ਲਏ ਜਾ ਚੁੱਕੇ ਹਨ। ਜਿਲ੍ਹਾ ਪਟਿਆਲਾ ਦੇ 63,311 ਕੋਵਿਡ ਪੋਜਟਿਵ, 12,06,128 ਨੈਗੇਟਿਵ ਅਤੇ ਲਗਭਗ 211 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਸਿਵਲ ਸਰਜਨ ਡਾ. ਰਾਜੂ ਧੀਰ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਕੋਵਿਡ ਕੇਸਾਂ ਵਿੱਚ ਕਾਫੀ ਵਾਧਾ ਹੋਣ ਕਾਰਣ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣੀਆਂ ਜਰੂਰੀ ਹਨ ਅਤੇ ਜਿਨ੍ਹਾ ਨਾਗਰਿਕਾਂ ਨੇਂ ਅਜੇ ਤੱਕ ਸੰਪੁਰਨ ਕੋਵਿਡ ਟੀਕਾਕਰਨ ਨਹੀ ਕਰਵਾਇਆ, ਉਹ ਟੀਕਾਕਰਨ ਯਕੀਨੀ ਬਣਾਉਣ।ਇਹ ਟੀਕੇ ਸਰਕਾਰੀ ਸਿਹਤ ਕੇਂਦਰਾ ਵਿੱਚ ਬਿੱਲਕੁਲ ਮੁਫਤ ਲਗਾਏ ਜਾ ਰਹੇ।
ਅੱਜ ਜਿਲ੍ਹੇ ਵਿੱਚ 1480 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਕੱਲ ਮਿਤੀ 31 ਜੁਲਾਈ ਦਿਨ ਐਤਵਾਰ ਨੂੰ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਊਂਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ, ਸਮਾਣਾ, ਨਾਭਾ ਅਤੇ ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਤੇ ਪੀ.ਐਚ.ਸੀ. ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ,ਅਧੀਨ ਆਉਂਦੇ ਪਿੰਡਾਂ ਅਤੇ ਹਰੇਕ ਘਰ ਦਸਤਕ ਮੁਹਿੰਮ ਤਹਿਤ ਘਰ ਘਰ ਜਾ ਕੇ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ ।