Patiala DC tested covid+;37 cases today

July 31, 2022 - PatialaPolitics

Patiala DC tested covid+ ;37 cases today

Deputy Commissioner of Patiala, Sakshi Sawhney has been tested covid positive.

ਪਟਿਆਲਾ 31 ਜੁਲਾਈ  (         )  ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਪ੍ਰਾਪਤ 314 ਕੋਵਿਡ ਰਿਪੋਰਟਾਂ ਵਿਚੋਂ 37 ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚੋਂ 24 ਪਟਿਆਲਾ ਸ਼ਹਿਰ, ਬਲਾਕ ਕੌਲੀ ਤੋਂ 5, ਦੁਧਨਸਾਧਾ ਤੋਂ 3,ਨਾਭਾ ਤੋਂ 2, ਭਾਦਸੋਂ, ਕਾਲੋਮਾਜਰਾ ਅਤੇ ਹਰਪਾਲਪੁਰ ਤੋਂ 1-1 ਕੇਸ ਰਿਪੋਰਟ ਹੋਏ ਹਨ।ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਕੇਸਾਂ ਦੀ ਗਿਣਤੀ 63,348 ਹੋ ਗਈ ਹੈ।ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 61384 ਹੈ ਅਤੇ ਐਕਟਿਵ ਕੇਸ 250 ਹਨ। ਕੋਵਿਡ ਪੋਜਟਿਵ ਮੌਤਾਂ ਦੀ ਗਿਣਤੀ 1714 ਹੀ ਹੈ।ਅੱਜ 143 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 12,69,793 ਸੈਂਪਲ ਲਏ ਜਾ ਚੁੱਕੇ ਹਨ। ਜਿਲ੍ਹਾ ਪਟਿਆਲਾ ਦੇ 63,348 ਕੋਵਿਡ ਪੋਜਟਿਵ, 12,06,405 ਨੈਗੇਟਿਵ ਅਤੇ ਲਗਭਗ 401 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਸਿਵਲ ਸਰਜਨ ਡਾ. ਰਾਜੂ ਧੀਰ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਕੋਵਿਡ ਕੇਸਾਂ ਵਿੱਚ  ਵਾਧਾ ਦੇਖਣ ਨੂੰ ਮਿਲ ਰਿਹਾ ਹੈ।ਇਸ ਲਈ ਉਹਨਾਂ ਕਿਹਾ ਕਿ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣੀਆਂ ਜਰੂਰੀ ਹਨ ਅਤੇ ਜਿਨ੍ਹਾ ਨਾਗਰਿਕਾਂ ਨੇਂ ਅਜੇ ਤੱਕ ਸੰਪੁਰਨ ਕੋਵਿਡ ਟੀਕਾਕਰਨ ਨਹੀ ਕਰਵਾਇਆ, ਉਹ ਟੀਕਾਕਰਨ ਯਕੀਨੀ ਬਣਾਉਣ। ਇਹ ਟੀਕੇ ਸਰਕਾਰੀ ਸਿਹਤ ਕੇਂਦਰਾ ਵਿੱਚ ਬਿੱਲਕੁਲ ਮੁਫਤ ਲਗਾਏ ਜਾ ਰਹੇ। ਉਹਨਾਂ ਕਿਹਾ ਕਿ ਹੁਣ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਨਾਗਰਿਕ ਕੋਵਿਡ ਵੈਕਸਿਨ ਦੀ ਬੂਸਟਰ ਡੋਜ ਜੋ ਕਿ ਵੈਕਸਿਨ ਦੀ ਦੂਜੀ ਡੋਜ ਤੋਂ 6 ਮਹੀਨੇ ਬਾਦ ਲਗਾਈ ਜਾਂਦੀ ਹੈ ਸਰਕਾਰੀ ਸਿਹਤ ਕੇਂਦਰਾ ਵਿਚੋਂ ਮੁਫਤ ਲਗਵਾ ਸਕਦੇ ਹਨ।

       ਅੱਜ ਜਿਲ੍ਹੇ ਵਿੱਚ 257 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਕੱਲ ਮਿਤੀ 1 ਅਗਸਤ ਦਿਨ ਸੋਮਵਾਰ ਨੂੰ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਊਂਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ, ਡਿਸਪੈਂਸਰੀ ਧੀਰੂ ਕੀ ਮਾਜਰੀ, ਪ੍ਰਤਾਪ ਨਗਰ, ਸਿਕਲੀਗਰ ਬਸਤੀ, ਰਾਜਪੁਰਾ ਕਲੋਨੀ, ਮਥੂਰਾ ਕਲੋਨੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸੂਲਰ, ਆਰਿਆ ਸਮਾਜ, ਬਿਸ਼ਨ ਨਗਰ, ਸਿਟੀ ਬ੍ਰਾਂਚ,ਨਿਉ ਯਾਦਵਿੰਦਰਾ ਕਲੋਨੀ, ਅਨੰਦ ਨਗਰ ਬੀ, ਜੁਝਾਰ ਨਗਰ, ਸਮਾਣਾ, ਨਾਭਾ ਅਤੇ ਰਾਜਪੁਰਾ ਦੇ ਸਿਵਲ ਹਸਪਤਾਲ ਤੇਂ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਤੇ ਪੀ.ਐਚ.ਸੀ. ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਅਤੇ ਅਧੀਨ ਆਉਂਦੇ ਪਿੰਡਾਂ, ਸਕੂਲਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ ।