41 Covid case reported in Patiala 2 August

August 2, 2022 - PatialaPolitics

41 Covid case reported in Patiala 2 August

 

ਜਿਲ੍ਹੇ ਵਿੱਚ 1583 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ
41 ਕੋਵਿਡ ਪੋਜਟਿਵ ਕੇਸ ਹੋਏ ਰਿਪੋਰਟ : ਸਿਵਲ ਸਰਜਨ
ਪਟਿਆਲਾ 02 ਅਗਸਤ ( ) ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਪ੍ਰਾਪਤ 438 ਕੋਵਿਡ ਰਿਪੋਰਟਾਂ ਵਿਚੋਂ 41 ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 28 ਪਟਿਆਲਾ ਸ਼ਹਿਰ, 02 ਰਾਜਪੁਰਾ, 02 ਨਾਭਾ, 04 ਕੌਲੀ, 02 ਹਰਪਾਲਪੁਰ, 02 ਕਾਲੋਮਾਜਰਾ ਅਤੇ 01 ਭਾਦਸੋਂ ਨਾਲ ਸਬੰਧਤ ਹੈ। ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਕੇਸਾਂ ਦੀ ਗਿਣਤੀ 63410 ਹੋ ਗਈ ਹੈ।ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 61,483 ਹੈ ਅਤੇ ਐਕਟਿਵ ਕੇਸ 213 ਹਨ।
ਅੱਜ ਜਿਲੇ ਵਿੱਚ 397 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ। ਹੁਣ ਤੱਕ ਜਿਲੇ੍ਹ ਵਿਚ ਕੋਵਿਡ ਜਾਂਚ ਸਬੰਧੀ 12,70,618 ਸੈਂਪਲ ਲਏ ਜਾ ਚੁੱਕੇ ਹਨ।ਜਿਸ ਵਿਚੋਂ ਜਿਲ੍ਹਾ ਪਟਿਆਲਾ ਦੇ 63,410 ਕੋਵਿਡ ਪੋਜਟਿਵ, 12,06,944 ਨੈਗੇਟਿਵ ਅਤੇ ਲਗਭਗ 264 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਸਿਵਲ ਸਰਜਨ ਡਾ. ਰਾਜੂ ਧੀਰ ਨੇ ਕਿਹਾ ਕਿ ਸਮੂਹ ਨਾਗਰਿਕਾਂ ਨੂੰ ਕੋਵਿਡ ਤੋ ਬਚਾਅ ਦੇ ਲਈ ਜਿਵੇਂ ਕਿ ਮਾਸਕ ਪਾ ਕੇ ਰੱਖਣਾ,ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੋਣਾ ਜਾਂ ਸੇਨੇਟਾਈਜ਼ ਕਰਨਾ, ਭੀੜ ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰਨਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਵੈਕਸੀਨੇਸ਼ਨ ਦੀਆਂ ਦੋਵੇਂ ਡੋਜਾਂ ਲਗਵਾਉਣ ਵਰਗੀਆਂ ਸਾਵਧਾਨੀਆਂ ਮੁੜ ਵਰਤਣੀਆਂ ਯਕੀਨੀ ਬਣਾਈਆ ਜਾਣ, ਤਾਂ ਜੋ ਇੱਕ ਵਾਰ ਫਿਰ ਕੋਵਿਡ ਦੀ ਕਿਸੇ ਸੰਭਾਵਤ ਲਹਿਰ ਦਾ ਸਾਹਮਣਾ ਨਾ ਕਰਨਾ ਪਵੇ।µ
ਅੱਜ ਜਿਲ੍ਹੇ ਵਿੱਚ 1583 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਉਹਨਾਂ ਕਿਹਾ ਕਿ ਜਿਲ੍ਹੇ ਵਿੱਚ 03 ਅਗਸਤ ਦਿਨ ਬੁੱਧਵਾਰ ਨੂੰ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਊਂਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ, ਡਿਸਪੈਂਸਰੀ ਧੀਰੂ ਕੀ ਮਾਜਰੀ, ਪ੍ਰਤਾਪ ਨਗਰ, ਸਿਕਲੀਗਰ ਬਸਤੀ, ਰਾਜਪੁਰਾ ਕਲੋਨੀ, ਮਥੂਰਾ ਕਲੋਨੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸੂਲਰ, ਆਰਿਆ ਸਮਾਜ, ਬਿਸ਼ਨ ਨਗਰ, ਸਿਟੀ ਬ੍ਰਾਂਚ,ਨਿਉ ਯਾਦਵਿੰਦਰਾ ਕਲੋਨੀ, ਅਨੰਦ ਨਗਰ ਬੀ, ਜੁਝਾਰ ਨਗਰ, ਸਮਾਣਾ, ਨਾਭਾ ਅਤੇ ਰਾਜਪੁਰਾ ਦੇ ਸਿਵਲ ਹਸਪਤਾਲ ਤੇਂ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਤੇ ਪੀ.ਐਚ.ਸੀ. ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਅਤੇ ਅਧੀਨ ਆਉਂਦੇ ਪਿੰਡਾਂ ਅਤੇ ਸਕੂਲਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ ।