Patiala Police arrest 4 for snatching ertiga car

August 14, 2022 - PatialaPolitics

Patiala Police arrest 4 for snatching ertiga car

 

ਪਟਿਆਲਾ ਪੁਲਿਸ ਵੱਲੋ ਮਿਤੀ 07-08-2022 ਨੂੰ ਖੋਹੀ ਗਈ ਆ ਆਰਟਿਗਾ ਗੱਡੀ ਬ੍ਰਾਮਦ ਅਤੇ

ਚਾਰੋ ਦੋਸ਼ੀ ਕਿਤੇ ਗਏ ਕਾਬੂ

ਦੀਪਕ ਪਾਰੀਕ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਮਿਤੀ 07-08-2022 ਨੂੰ ਸਵੇਰੇ ਸਮਾਣਾ ਤੋਂ ਖੋਹੀ ਗਈ ਟੈਕਸੀ ਸਟੈਂਡ ਪਟਿਆਲਾ ਦੀ ਅਰਟਿਗਾ ਗੱਡੀ ਨੰਬਰ PB 11 AZ 8376 ਦੀ ਵਾਰਦਾਤ ਨੂੰ ਟਰੇਸ ਕਰ ਲਿਆ ਗਿਆ ਹੈ। ਖੋਈ ਗਈ ਗੱਡੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਵਾਰਦਾਤ ਨੂੰ ਟਰੇਸ ਕਰਨ ਦੇ ਵਿੱਚ ਸ੍ਰੀ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰ: ਸੁਖਅਮ੍ਰਿਤ ਸਿੰਘ ਰੰਧਾਵਾ, ਉਪ ਕਪਤਾਨ ਪੁਲਿਸ (ਇੰਨਵੈਸ਼ਟੀਗੇਸ਼ਨ) ਪਟਿਆਲਾ, ਸ੍ਰੀ ਸੋਰਵ ਜਿੰਦਲ ਉਪ ਕਪਤਾਨ ਪੁਲਿਸ ਸਮਾਣਾ ਜੀ ਦੀ ਯੋਗ ਅਗਵਾਈ ਵਿਚ ਸਬ-ਇੰਸਪੈਕਟਰ ਸੁਰਿੰਦਰ ਭੱਲਾ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਦੀ ਟੀਮ ਅਤੇ ਪੁਲਿਸ ਚੌਕੀ ਵੀ ਕਲਾ ਵੱਲੋ ਅਹਿਮ ਭੂਮੀਕਾ ਨਿਭਾਈ ਗਈ ਹੈ ।

ਜਿਨਾ ਨੇ ਅੱਗੇ ਦੱਸਿਆ ਕਿ ਮਿਤੀ 7-8-2022 ਨੂੰ ਸਵੇਰੇ ਕਰੀਬ 2.30 AM ਪਰ ਚਾਰ ਨਾ ਮਾਲੂਮ ਨੋਜਵਾਨਾ ਨੇ ਰੇਲਵੇ ਸਟੇਸ਼ਨ ਪਟਿਆਲਾ ਦੇ ਸਾਹਮਣੇ ਟੈਕਸੀ ਸਟੈਂਡ ਤੋਂ ਸੁੱਚਾ ਸਿੰਘ ਪੁੱਤਰ ਹਰਮੀਤ ਸਿੰਘ ਵਾਸੀ ਨਿਊ ਬਿਸ਼ਨ ਨਗਰ ਪਟਿਆਲਾ ਦੀ ਇਕ ਆਰਟੀਕਾ ਕਾਰ ਨੰਬਰ PB 11 AZ-8376 ਪਟਿਆਲਾ ਤੋਂ ਪਾਤੜਾ ਲੈ ਕੇ ਜਾਣ ਲਈ 1700 ਰੁਪਏ ਵਿਚ ਕਿਰਾਏ ਪਰ ਹਾਇਰ ਕੀਤੀ ਸੀ ਜਦੋਂ ਸੁੱਚਾ ਸਿੰਘ ਉਕਤ ਪਿੰਡ ਪ੍ਰੇਮ ਸਿੰਘ ਵਾਲਾ ਥਾਣਾ ਸਦਰ ਸਮਾਣਾ ਦੇ ਏਰੀਆ ਵਿਚ ਮੇਨ ਜੀ.ਟੀ. ਰੋਡ ਰਾਹੀ ਕਾਰ ਲੈ ਕੇ ਪੁੱਜਾ ਤਾਂ ਕਾਰ ਵਿਚ ਬੈਠੇ ਚਾਰ ਨੌਜਵਾਨਾ ਵਿਚੋ ਪਿੱਛਲੀ ਸੀਟ ਪਰ ਬੈਠੇ ਇਕ ਨੋਜਵਾਨ ਨੇ ਕਾਰ ਡਰਾਇਵਰ /ਮਾਲਕ ਸੁੱਚਾ ਸਿੰਘ ਦੇ ਗਲ ਵਿਚ ਰੱਸੀ ਪਾ ਕੇ ਉਸ ਦਾ ਗਲ ਘੁੱਟਣ ਲੱਗਾ ਅਤੇ ਉਸ ਪਾਸੋਂ ਕਾਰ ਰੁਕਵਾ ਕੇ ਸੁੱਚਾ ਸਿੰਘ ਉਕਤ ਨੂੰ ਧੱਕਾ ਮਾਰ ਕੇ ਕਾਰ ਵਿਚੋਂ ਬਾਹਰ ਸੁੱਟ ਦਿੱਤਾ ਅਤੇ ਕਾਰ ਨਾ ਮਾਲੂਮ ਦੋਸੀ ਖੁਦ ਚਲਾ ਕੇ ਕਾਰ ਸਮੇਤ ਪਾਤੜਾ ਸਾਇਡ ਵੱਲ ਭੱਜ ਗਏ ਸਨ ਜਿਸ ਸਬੰਧੀ ਸੁੱਚਾ ਸਿੰਘ ਦੇ ਬਿਆਨ ਪਰ ਮੁਕਦਮਾ ਨੰਬਰ 169 ਮਿਤੀ 7-8-2022 ਅ/ਧ 382,34 ਹਿੰ:ਡੰ:ਥਾਣਾ ਸਦਰ ਸਮਾਣਾ ਬਰਖਿਲਾਫ 4 ਨਾ ਮਾਲੂਮ ਦੋਸੀਆਨ ਦਰਜ ਰਜਿਸਟਰ ਕੀਤਾ ਗਿਆ ਸੀ,

SI ਸੁਰਿੰਦਰ ਭੱਲਾ ਇੰਚਾਰਜ ਸੀ.ਆਈ.ਏ ਸਮਾਣਾ ਖੁਦ ਅਤੇ ਟੀਮ ਦੇ ਮੈਂਬਰ ਹੋਲਦਾਰ ਅਮਰਿੰਦਰ ਸਿੰਘ ਅਤੇ ਹੋਲਦਾਰ ਪ੍ਰਿਤਪਾਲ ਸਿੰਘ ਨੇ ਵੱਖ ਵੱਖ ਸ਼ਹਿਰਾਂ/ਜਿਲਿਆਂ/ਸਟੇਟਾਂ ਵਿਚ ਟੈਕਨੀਕਲ ਸਹਾਇਤਾ ਅਤੇ ਹਿਊਮੈਨ ਸੋਰਸਾ ਦੀ ਮਦਦ ਨਾਲ ਖੋਹ ਕੀਤੀ ਗਈ ਕਾਰ ਨੂੰ ਅਤੇ ਦੋਸੀਆਨ ਨੂੰ ਟਰੇਸ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਸ੍ਰੀ. ਦੀਪਕ ਪਾਰੀਕ ਆਈ.ਪੀ.ਐਸ ਜੀ ਨੇ ਅੱਗੇ ਦੱਸਿਆ ਕਿ ਇਹਨਾ ਉਕਤਾਨ ਦੋਸੀਆਨ ਨੂੰ ਮਾਨਯੋਗ ਅਦਾਲਤ ਸਮਾਣਾ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਨਾ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਜੀ।

ਮਿਤੀ 14.08.2022 ਨੂੰ ASI ਰਣਜੀਤ ਸਿੰਘ ਵਲੋਂ ਉਕਤ ਦੋਸੀਆਨ ਸਮੇਤ ਖੋਹ ਕੀਤੀ ਗਈ ਆਰਟੀਗਾ ਕਾਰ ਨੰਬਰ PB 11 AZ-8376 ਦੇ ਗ੍ਰਿਫਤਾਰ/ਕਾਬੂ ਕੀਤਾ ਗਿਆ ਹੈ, ਜੋ ਇਸ ਕੇਸ ਦਾ ਮੇਨ ਮਾਸਟਰ ਮਾਈਡ ਇੰਦਰਜੀਤ ਸਿੰਘ ਉਕਤ ਸੀ।ਹੁਣ ਤੱਕ ਦੀ ਪੜਤਾਲ ਤੋਂ ਇਨਾ ਦੋਸੀਆ ਦੇ ਖਿਲਾਫ ਪਹਿਲਾ ਕੋਈ ਕਰੀਮੀਨਲ ਕੇਸ ਦਾ ਹੋਣਾ ਨਹੀ ਪਾਇਆ ਗਿਆ। ਟੈਕਸੀ ਡਰਾਇਵਰਾਂ/ਮਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀਆ ਕਾਰਾਂ ਵਿਚ ਜੀ.ਪੀ.ਐਸ ਸਿਸਟਮ ਲਗਵਾਉਣ ਅਤੇ ਸਵਾਰੀ ਬੈਠਾਉਣ ਤੋਂ ਪਹਿਲਾ ਉਸ ਦਾ ਅਧਾਰ ਕਾਰਡ ਜਾਂ ਕੋਈ ਵੀ ਆਈਡੀ ਪਰੂਫ ਅਤੇ ਮੋਬਾਇਲ ਫੋਨ ਨੰਬਰ ਲੈ ਕੇ ਉਨ੍ਹਾਂ ਨੂੰ ਚੈਕ ਕਰਨ ਉਪਰੰਤ ਹੀ ਸਵਾਰੀ ਲੈ ਕੇ ਜਾਣ।