22 yr Old Anjali stabbed to death by Uncle
August 20, 2022 - PatialaPolitics
22 yr Old Anjali stabbed to death by Uncle
ਚੰਡੀਗੜ੍ਹ ਦੇ ਸੈਕਟਰ 41 ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਇਸ ਜੁਰਮ ਨੂੰ ਉਸਦੇ ਮਾਮੇ ਨੇ ਅੰਜਾਮ ਦਿੱਤਾ ਸੀ। ਘਟਨਾ ਅੱਜ ਸਵੇਰੇ ਵਾਪਰੀ। ਲੜਕੀ ਦਾ ਗਲੇ ਤੇ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ। ਹੋਰ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਆਪਣੀ ਮਾਂ ਨਾਲ ਸੈਕਟਰ-41 ਦੇ ਸਰਕਾਰੀ ਕੁਆਰਟਰ ਵਿੱਚ ਰਹਿੰਦੀ ਸੀ।ਜਿਸ ਦੀ ਪਛਾਣ 22 ਸਾਲਾ ਅੰਜਲੀ ਵਜੋਂ ਹੋਈ ਹੈ। ਥਾਣਾ ਸਦਰ ਦੀ ਪੁਲੀਸ ਨੇ ਮੁਲਜ਼ਮ ਮਾਮੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਸਤਬੀਰ ਵਾਸੀ ਝੱਜਰ ਵਜੋਂ ਹੋਈ ਹੈ। ਜਦਕਿ ਅੰਜਲੀ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਸੀ।