Rajpura:Two brothers arrested for drug smuggling
August 29, 2022 - PatialaPolitics
Rajpura:Two brothers arrested for drug smuggling
ਕਾਰ ਸਵਾਰ 2 ਸਕੇ ਭਰਾਵਾਂ ਕੋਲੋ 3 ਕਿਲੋ ਅਫੀਮ ਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਰਾਜਪੁਰਾ, 29 ਅਗਸਤ -ਥਾਣਾ ਸਿਟੀ ਪੁਲਿਸ ਨੇ ਰਾਜਪੁਰਾ-ਅੰਬਾਲਾ ਰੋਡ `ਤੇ ਮਿੱਡ ਵੇ ਢਾਬੇ ਨੇੜੇ ਨਾਕਾਬੰਦੀ ਦੌਰਾਨ ਕਾਰ ਸਵਾਰ 2 ਭਰਾਵਾ ਤੋਂ 3 ਕਿਲੋ 117 ਗ੍ਰਾਂਮ ਅਫੀਮ ਅਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸੀ.ਆਈ.ਏ ਸਟਾਫ ਪੁਲਿਸ ਦੇ ਇੰਚਾਰਜ਼ ਇੰਸਪੈਕਟਰ ਜੀ.ਐਸ.ਸਿਕੰਦ ਨੇ ਦੱਸਿਆ ਕਿ ਐਸ.ਆਈ ਪ੍ਰਿਆਸੂ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਂ ਜਦੋਂ ਮਿੱਢ ਵੇ ਢਾਬੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਕਾਰ ਸਵਾਰ 2 ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਭਜਾਉਣ ਲੱਗੇ ਤਾਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਤਾਂ ਉਨ੍ਹਾਂ ਦੇ ਕਬਜੇ ਵਿਚੋਂ 3 ਕਿਲੋਂ 117 ਗ੍ਰਾਂਮ ਅਫੀਮ ਅਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਅਜੈ ਕੁਮਾਰ ਤੇ ਸੰਜੀਵ ਕੁਮਾਰ ਵਾਸੀਆਨ ਪ੍ਰੇਮ ਸਿੰਘ ਕਲੋਨੀ ਨੇੜੇ ਰੇਲਵੇ ਸਟੇਸ਼ਨ ਰਾਜਪੁਰਾ ਵੱਜੋਂ ਹੋਈ। ਇਸ ਸਬੰਧੀ ਥਾਣਾ ਸਿਟੀ ਪੁਲਿਸ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Video??
View this post on Instagram