Halwara International airport to be completed soon by airport authority of India: Vikramjit Singh MP Rajysabaha

September 1, 2022 - PatialaPolitics

 

Halwara International airport to be completed soon by airport authority of India: Vikramjit Singh MP Rajysabaha

Halwara International airport to be completed soon by airport authority of India: Vikramjit Singh MP Rajysabaha

MP Rajya Sabha from Punjab met the union civil aviation minister, raised the issue

New Delhi/ Chandigarh: 01-09-2022

Punjab would again shine on the international aviation sector with Halwara International airport completing very soon by Airport Authoirty of India. This assurance was given by Sh. Jyotiraditya Scindia, Union Civil Aviation minister to S. Vikramjit Singh, Member of Parliament from Rajya Sabha Punjab in meeting held at New Delhi. Major issues concerning aviation sector growth in Punjab were discussed during the meeting. Halwara being strategically located in Punjab will serve to the entire Ludhiana which is the commercial capital, Mandi Gobindgarh and Khanna which are the steel cities and the entire Malwa belt.

S. Vikramjit Singh raised the issue of starting more international flights and cargo service from Punjab as the more than 35% traffic of Delhi airport originates from Punjab. He also raised the issue of starting more international flights from Mohali international airport and the Amritsar international airport so that the travellers don’t have to go to Delhi for boarding international flight. Punjab and Punjabis are known for their travel, education, leisure and doing business abroad. He also asked the union minister to resume the flights to Bathinda, Ludhiana and Adampur airports which were discontinued during Covid. He also asked to increase the weight of the carry baggage of the passengers travelling on domestic flights connecting with international flights from 20 to 30 kgs.

S. Vikarmjit Singh also urged the union minister to increase cargo movement from Punjab so that the farmer of Punjab is able to market his produce in the international sector. Vegetables, fruits, cereals and flowers are in big demand abroad and the farmer can fetch much more lucrative price for their crop. This would also help the farmer to move towards crop diversification and save our water table and soil nutrient also.
ਪ੍ਰੈੱ

ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਜਲਦ ਹੀ ਮੁਕੰਮਲ ਕੀਤਾ ਜਾਵੇਗਾ: ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ

ਪੰਜਾਬ ਦੇ ਰਾਜ ਸਭਾ ਮੈਂਬਰ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਮਿਲ ਕੇ ਮੁੱਦਾ ਉਠਾਇਆ

ਨਵੀਂ ਦਿੱਲੀ/ਚੰਡੀਗੜ੍ਹ, 1 ਸਤੰਬਰ, 2022: ਪੰਜਾਬ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਹਵਾਬਾਜ਼ੀ ਖੇਤਰ ਵਿੱਚ ਚਮਕੇਗਾ ਅਤੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕੰਮ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਹ ਭਰੋਸਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜੋਤੀਰਾਦਿਤਿਆ ਸਿੰਧੀਆ ਨੇ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਸ. ਵਿਕਰਮਜੀਤ ਸਿੰਘ ਨੂੰ ਦਿੱਤਾ। ਮੀਟਿੰਗ ਦੌਰਾਨ ਪੰਜਾਬ ਵਿੱਚ ਹਵਾਬਾਜ਼ੀ ਖੇਤਰ ਦੇ ਵਿਕਾਸ ਨਾਲ ਸਬੰਧਤ ਅਹਿਮ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਪੰਜਾਬ ਵਿੱਚ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹਲਵਾਰਾ ਵਪਾਰਕ ਰਾਜਧਾਨੀ ਲੁਧਿਆਣਾ ਅਤੇ ਸਟੀਲ ਸ਼ਿਟੀਜ਼ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਸਮੇਤ ਸਮੁੱਚੇ ਮਾਲਵਾ ਖੇਤਰ ਨੂੰ ਸੇਵਾਵਾਂ ਦੇਵੇਗਾ।
ਇਸ ਦੌਰਾਨ ਸ. ਵਿਕਰਮਜੀਤ ਸਿੰਘ ਨੇ ਪੰਜਾਬ ਤੋਂ ਵਾਧੂ ਅੰਤਰਰਾਸ਼ਟਰੀ ਉਡਾਣਾਂ ਅਤੇ ਕਾਰਗੋ ਸੇਵਾਵਾਂ ਸ਼ੁਰੂ ਕਰਨ ਦਾ ਮੁੱਦਾ ਉਠਾਇਆ, ਕਿਉਂਕਿ ਦਿੱਲੀ ਹਵਾਈ ਅੱਡੇ ‘ਤੇ 35 ਫੀਸਦੀ ਤੋਂ ਵੱਧ ਟਰੈਫਿਕ ਪੰਜਾਬ ਤੋਂ ਆਉਂਦੀ ਹੈ। ਉਨ੍ਹਾਂ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਵੀ ਉਠਾਇਆ ਤਾਂ ਜੋ ਯਾਤਰੀਆਂ ਨੂੰ ਅੰਤਰਰਾਸ਼ਟਰੀ ਉਡਾਣਾਂ ਲੈਣ ਲਈ ਦਿੱਲੀ ਨਾ ਜਾਣਾ ਪਵੇ। ਪੰਜਾਬ ਅਤੇ ਪੰਜਾਬੀਆਂ ਨੂੰ ਆਪਣੀਆਂ ਯਾਤਰਾਵਾਂ, ਸਿੱਖਿਆ, ਮਨੋਰੰਜਨ ਅਤੇ ਕਾਰੋਬਾਰ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਮੰਤਰੀ ਨੂੰ ਕੋਵਿਡ ਦੇ ਸਮੇਂ ਦੌਰਾਨ ਬਠਿੰਡਾ, ਲੁਧਿਆਣਾ ਅਤੇ ਆਦਮਪੁਰ ਹਵਾਈ ਅੱਡਿਆਂ ਤੋਂ ਮੁਅੱਤਲ ਕੀਤੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਵੀ ਕਿਹਾ। ਉਨ੍ਹਾਂ ਅੰਤਰਰਾਸ਼ਟਰੀ ਉਡਾਣਾਂ ਨਾਲ ਜੁੜਨ ਵਾਲੀਆਂ ਘਰੇਲੂ ਉਡਾਣਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਸਮਾਨ ਦਾ ਭਾਰ 20 ਤੋਂ 30 ਕਿਲੋ ਤੱਕ ਵਧਾਉਣ ਲਈ ਵੀ ਕਿਹਾ।
ਸ. ਵਿਕਰਮਜੀਤ ਸਿੰਘ ਨੇ ਕੇਂਦਰੀ ਮੰਤਰੀ ਤੋਂ ਪੰਜਾਬ ਤੋਂ ਕਾਰਗੋ ਦੀ ਆਵਾਜਾਈ ਵਧਾਉਣ ਦੀ ਮੰਗ ਵੀ ਕੀਤੀ ਤਾਂ ਜੋ ਪੰਜਾਬ ਦੇ ਕਿਸਾਨ ਅੰਤਰਰਾਸ਼ਟਰੀ ਮੰਡੀ ਵਿੱਚ ਆਪਣੀ ਉਪਜ ਵੇਚ ਸਕਣ। ਉਨ੍ਹਾਂ ਕਿਹਾ ਕਿ ਸਬਜ਼ੀਆਂ, ਫਲਾਂ, ਅਨਾਜ ਅਤੇ ਫੁੱਲਾਂ ਦੀ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਮੰਗ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਚੰਗਾ ਮੁੱਲ ਮਿਲ ਸਕਦਾ ਹੈ। ਇਹ ਕਿਸਾਨਾਂ ਨੂੰ ਫਸਲੀ ਵਿਕੇਂਦਰੀਕਰਣ ਵੱਲ ਵਧਣ ਅਤੇ ਸਾਡੇ ਘਟਦੇ ਜ਼ਮੀਨੀ ਪਾਣੀ ਦੇ ਪੱਧਰ ਅਤੇ ਮਿੱਟੀ ਦੀ ਉਤਪਾਦਕ ਸਮਰੱਥਾ ਨੂੰ ਬਚਾਉਣ ਵਿੱਚ ਵੀ ਮਦਦ ਕਰੇਗਾ।