Rajpura: Students fainted after being sprinkled with perfume

September 2, 2022 - PatialaPolitics

Rajpura: Students fainted after being sprinkled with perfume

Rajpura: Students fainted after being sprinkled with perfume

ਸ਼ਰਾਰਤੀ ਬੱਚੇ ਵੱਲੋਂ ਸਰਕਾਰੀ ਸਕੂਲ ਦੀ ਜਮਾਤ ਚ ਜਿਅਦਾ ਸੈਂਟ ਛਿੜਕਣ ਤੇ 4 ਵਿਦਿਆਰਥੀ ਹੋਏ ਬੇਹੋਸ਼
ਇਸ ਮਾਮਲੇ ਦੀ ਪੁਲਿਸ ਜਾਂਚ ਕਰਵਾਈ ਜਾਵੇਗੀ ਪ੍ਰਿੰਸੀਪਲ ਜਸਬੀਰ ਕੌਰ
ਰਾਜਪੁਰਾ, 3 ਸਤੰਬਰ ਅੱਜ ਸਵੇਰੇ ਸ਼ਰਾਰਤੀ ਵਿਦਿਆਰਥੀ ਵੱਲੋਂ ਸਕੂਲ ਲੱਗਣ ਤੋਂ ਪਹਿਲਾਂ ਬਾਹਰਵੀਂ ਜਮਾਤ ਦੇ ਇਕ ਕਮਰੇ ਵਿਚ ਜਿਆਦਾ ਸੈਂਟ ਛਿੜਕ ਦੇਣ ਨਾਲ ਜਮਾਤ ਚ 4 ਵਿਦਿਆਰਥੀ ਬੇਹੋਸ਼ ਹੋ ਗਏ।ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਤੁਰੰਤ ਦਾਖ਼ਲ ਕਰਵਾਇਆ ਗਿਆ।ਜਿੱਥੇ ਬੱਚੇ ਖ਼ਤਰੇ ਤੋਂ ਬਾਹਰ ਦੱਸੇ ਗਏ ਹਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਦੇ ਕਰੀਬ ਜਦੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਕੋਐਡ ਸਕੂਲ ਸ਼ੁਰੂ ਹੋਇਆ ਤੇ ਵਿਿਦਆਰਥੀ ਆਪਣੀਆਂ ਜਮਾਤਾਂ ਵਿਚ ਜਾਣ ਲੱਗੇ ਤਾਂ ਇਸ ਤੋਂ ਪਹਿਲਾਂ ਕਿਸੇ ਸ਼ਰਾਰਤੀ ਵਿਦਆਰਥੀ ਨੇ ਬਾਹਰਵੀਂ ਜਮਾਤ ਦੇ ਇਕ ਜਮਾਤ ਦੇ ਕਮਰੇ ਵਿਚ ਬਹੁਤ ਜਿਆਦਾ ਮਾਤਰਾ ਵਿਚ ਸੈਂਟ ਛਿੜਕ ਦਿੱਤਾ।ਜਿਸ ਤੇ ਜਦੋਂ ਵਿਦਆਰਥੀ ਆਪਣੀ ਜਮਾਤ ਵਿਚ ਦਾਖ਼ਲ ਹੋਏ ਤਾਂ 3 ਵਿਦਆਰਥਣਾ ਅਮਨਦੀਪ ਕੌਰ ਵਾਸੀ ਗੁਰੂ ਅੰਗਦ ਦੇਵ ਕਲੌਨੀ ਰਾਜਪੁਰਾ, ਪਰਮਿੰਦਰ ਕੌਰ ਵਾਸੀ ਗੁਰੂ ਅਰਜਨ ਦੇਵ ਕਲੌਨੀ, ਇਸ਼ੀਤਾ ਵਾਸੀ ਗਊ ਸ਼ਾਲਾ ਰੋਡ ਰਾਜਪੁਰਾ ਅਤੇ ਇਕ ਵਿਦਆਰਥੀ ਅਨਮੋਲ ਸਿੰਘ ਬੇਹੋਸ਼ ਹੋ ਗਏ।ਜਿਨ੍ਹਾ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਤੇ ਇਲਾਜ ਸ਼ੁਰੂ ਕਰ ਦਿੱਤਾ।ਜਿਸ ਤੇ ਸੂਚਨਾ ਮਿਲਣ ਤੇ ਡੀਐਸਪੀ ਸੁਰਿੰਦਰ ਮੋਹਨ ਸਮੇਤ ਹੋਰ ਅਧਿਕਾਰੀ ਹਸਪਤਾਲ ਮੋਕੇ ਤੇ ਪਹੁੰਚ ਗਏ।ਇਸ ਸਬੰਧੀ ਡਾ ਬਿਪਨਜੀਤ ਸਿੰਘ ਖੋਸਾ ਨੇ ਦੱਸਿਆ ਕਿ ਬੱਚੇ ਹੁਣ ਖ਼ਤਰੇ ਤੋਂ ਬਾਹਰ ਤੇ ਜਲਦੀ ਇਹਨਾਂ ਨੂੰ ਛੁੱਟੀ ਕਰ ਦਿੱਤੀ ਜਾਵੇਗੀ।ਮੋਕੇ ਤੇ ਆਪਣੇ ਸਟਾਫ ਮੈਂਬਰਾਂ ਨਾਲ ਪਹੁੰਚੇ ਪ੍ਰਿੰਸੀਪਲ ਜਸਬੀਰ ਕੌਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੂੰ ਜਾਂਚ ਲਈ ਬੇਨਤੀ ਕੀਤੀ ਜਾਵੇ ਤਾਂ ਕਿ ਹੋਰ ਬੱਚੇ ਸਕੂਲ ਵਿਚ ਅਜਿਹੀਆਂ ਸ਼ਰਾਰਤਾਂ ਨਾਲ ਕਰ ਸਕਣ

 

ਵੀਡੀਉ??

 

View this post on Instagram

 

A post shared by Patiala Politics (@patialapolitics)