Patiala Politics

Latest Patiala News

86 Candidates get job on the spot in Patiala Rozgaar Mela

March 3, 2018 - PatialaPolitics


ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਦੇਣ ਦੇ ਉਪਰਾਲੇ ਤਹਿਤ ਤਕਨੀਕੀ ਸਿਖਿਆ ਵਿਭਾਗ ਦੇ ਉੱਦਮ ਸਦਕਾ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿਖੇ ਤਕਨੀਕੀ ਸਿੱਖਿਆ ਵਿਭਾਗ ਦੇ ਉੱਦਮ ਅਤੇ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਦੇ ਸਹਿਯੋਗ ਨਾਲ ਚੱਲ ਰਹੇ ਨੌਕਰੀ ਮੇਲੇ ਦੌਰਾਨ ਦੂਜੇ ਦਿਨ 853 ਉਮੀਦਵਾਰ ਨੇ ਭਾਗ ਲਿਆ । ਕਾਲਜ ਦੇ ਪ੍ਰਿੰਸੀਪਲ ਇੰਜੀ:ਰਵਿੰਦਰ ਸਿੰਘ ਹੁੰਦਲ ਨੇ ਦੱਸਿਆਂ ਕਿ ਰੋਜ਼ਗਾਰ ਮੇਲੇ ਦੌਰਾਨ ਹੁਣ ਤੱਕ ਕੁੱਲ 575 ਯੋਗ ਉਮੀਦਵਾਰ ਨੌਕਰੀ ਲਈ ਸੂਚੀ ਬੱਧ (ਸ਼ਾਰਟ ਲਿਸਟ )ਕੀਤੇ ਗਏ ਹਨ ਅਤੇ 86 ਯੋਗ ਉਮੀਦਵਾਰ ਮੌਕੇ ਉੱਪਰ ਨੌਕਰੀ ਪ੍ਰਾਪਤ ਕਰਨ ਵਿੱਚ ਸਫਲ ਰਹੇ। ਮੇਲੇ ਦੌਰਾਨ ਕੋਡਬਰਨ ਕੰਪਿਊਟਰ ਕੰਪਨੀ ਚੰਡੀਗੜ੍ਹ ਵੱਲੋਂ 25 ਉਮੀਦਵਾਰਾਂ ਦੀ ਮੌਕੇ ਉੱਪਰ ਚੋਣ ਕੀਤੀ ਗਈ ਆਈ.ਸੀ.ਆਈ.ਸੀ.ਆਈ. ਬੈਕ ਵੱਲੋਂ 9 ਉਮੀਦਵਾਰਾਂ ਦੀ ਚੋਣ ਅਤੇ 27 ਨੂੰ ਸ਼ਾਰਟ ਲਿਸਟ ਕੀਤਾ ਗਿਆ, ਵਿਰਾਸਤ ਸਿਕਿਉਰਿਟੀ ਸਰਵਿਸ ਵੱਲੋਂ 25 ਉਮੀਦਵਾਰਾਂ ਦੀ ਚੋਣ, ਆਈਸੋਨ ਬੀ.ਪੀ. ਵੱਲੋਂ 13, ਕੇ.ਕੇ.ਇੰਡਸਟਰੀ ਵੱਲੋਂ 5, ਪਰੋਐਡ ਵੱਲੋਂ 4, ਐਮ.ਪੀ.ਮੋਟਰਜ਼ ਵੱਲੋਂ 2 ਉਮੀਦਵਾਰਾਂ ਦੀ ਚੋਣ ਕੀਤੀ ਗਈ ਕਾਲਜ ਦੇ ਮੀਡੀਆ ਇੰਚਾਰਜ ਸ੍ਰੀ ਗੁਰਬਖਸ਼ੀਸ ਸਿੰਘ ਅੰਟਾਲ ਅਤੇ ਸ੍ਰੀ ਨਰਿੰਦਰ ਸਿੰਘ ਢੀਂਡਸਾ ਨੇ ਦੱਸਿਆ ਆਦਿਤਿਆ ਬਿਰਲਾ ਮੋਰ, ਬਿੱਗ ਬਜ਼ਾਰ, ਟੋਆਟਾ, ਐਚ.ਡੀ.ਐਫ.ਸੀ., ਲਾਈਫ਼ ਇੰਸੋਰੇਸ, ਐਲ.ਆਈ.ਸੀ., ਐਸ.ਬੀ.ਆਈ., ਜੀ.ਐਸ ਦੇ ਇੰਡਸਟਰੀਅਲ, ਜੇ ਐਸ ਬਿਲਡਰਜ਼, ਬਰਕਲੇ ਬਿਲਡਰਜ਼, ਆਰਕੋਲ ਆਰਕੀਟੈਕਚਰ ਸਕੇਲ ਆਰਕੀਟੈਕਚਰ ਚੰਡੀਗੜ੍ਹ ਹਬਿਤਰਾ, ਦਾ ਫਾਉਨਟੈਨ ਹੈਡ, ਪਨੋਰਮਾ ਕਰਇਏਸਨਜ ਚੰਡੀਗੜ੍ਹ ਅਤੇ ਇਟਾਲੀਅਨ ਮੋਟਰਜ਼ ਆਦਿ ਨਾਮੀ 33 ਕੰਪਨੀਆਂ ਵੱਲੋਂ 575 ਉਮੀਦਵਾਰ ਨੌਕਰੀ ਲਈ ਸੂਚੀਬੱਧ ਕੀਤੇ ਗਏ ਹਨ। ਜ਼ਿਲ੍ਹਾ ਬਿਊਰੋ ਆਫ਼. ਰੋਜ਼ਗਾਰ ਜਨਰੇਸ਼ਨ ਦੀ ਡਿਪਟੀ ਡਾਇਰੈਕਟਰ ਗੁਰਮੀਤ ਕੌਰ ਸ਼ੇਰਗਿੱਲ ਜੀ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਪਹਿਲੇ ਦਿਨ 402 ਅਤੇ ਦੂਸਰੇ ਦਿਨ 465 ਲੜਕੀਆਂ ਨੇ ਨੌਕਰੀ ਲਈ ਸ਼ਿਰਕਤ ਕੀਤੀ।ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ 8,000 ਤੋ 15,000 ਪ੍ਰਤੀ ਮਹੀਨਾ ਦੇ ਤਨਖ਼ਾਹ ਆਫ਼ਰ ਕੀਤੀ ਗਈ। ਅੱਜ ਦੇ ਮੇਲੇ ਦੌਰਾਨ ਮੋਗਾ ਫਾਜਲਿਕਾ,ਸੰਗਰੂਰ,ਬਰਨਾਲਾ,ਸਰਕਾਰੀ ਬਹੁਤਕਨੀਕੀ ਕਾਲਜ ਬਡਬਰ, ਸਰਕਾਰੀ ਬਹੁਤਕਨੀਕੀ ਕਾਲਜ ਜੀ.ਟੀ.ਬੀ.ਗੜ, ਥਾਪਰ ਕਾਲਜ, ਆਈ.ਟੀ.ਆਈ,ਪਟਿਆਲਾ ਫ਼ਤਿਹਗੜ੍ਹ ਅਤੇ ਮੋਹਾਲੀ ਦੇ ਉਮੀਦਵਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਮੇਲੇ ਨੂੰ ਸਫਲ ਬਣਾਉਣ ਲਈ ਕਾਲਜ ਦੇ ਸਮੂਹ ਸਟਾਫ਼ ਵਿਦਿਆਰਥੀ, ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ, ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਜਨਰੇਸ਼ਨ ਅਤੇ ਸ੍ਰੀਮਤੀ ਨਵਪ੍ਰੀਤ ਕੌਰ ਬੇਦੀ ਫੰਕਸਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਨੇ ਪੂਰਨ ਸਹਿਯੋਗ ਦਿੱਤਾ। ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਕਾਲਜ ਵਿੱਚ 7 ਮਾਰਚ ਨੂੰ ਸਾਰੇ ਵਿਸਿਆ ਨਾਲ ਸਬੰਧਤ ਅਤੇ ਡਿਪਲੋਮੇ ਦੇ ਆਖ਼ਰੀ ਵਰ੍ਹੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਨੌਕਰੀ ਮੇਲੇ ਦਾ ਆਯੋਜਨ ਕੀਤਾ ਜਾਵੇਗਾ ਅਤੇ ਯੋਗ ਉਮੀਦਵਾਰਾਂ ਨੂੰ ਮਾਰਚ ਦੇ ਦੂਜੇ ਹਫ਼ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਜਾਣਗੇ।

Leave a Reply

Your email address will not be published.