Paromana Punjab Patiala Quila Mubark 2018

March 4, 2018 - PatialaPolitics

The colorful maiden international contemporary art forum ‘Punjab Panorama Vol-1’ by the founder-director Sarah Singh, today concluded at the historic fort Qila Mubarak on the note of doling out more for the art and culture lovers. The inaugural event was marked by opening remarks from the Punjab Chief Minister’s wife and former Minister of State for External Affairs Mrs. Preneet Kaur, along with the Ambassador of Greece to India Mr. Panos Kalogeropoulos, the Consul General Canada Mr. Christopher Gibbons, Yuvraj Raninder Singh, Tikka Shatrujeet Singh of Kapurthala, Sarah Singh, the founder-director of ‘Panorama Punjab’ and Punjab’s Tourism and Culture Minister Navjot Singh Sidhu. During the event, souvenir book was launched.

Addressing the august gathering at event Mrs Preneet Kaur congratulated Mrs Sarha Singh for holding a rich cultural fest at home town of Patiala’s Baba Ala Singh’s historic Qila Mubarak and giving international artists a stage to perform at the fest. She added that Punjab was not only a region known for agriculture, but was blessed with the finest of art, culture and heritge. She added that the CM Punjab Captain Amarinder Singh has handed over culture and tourism department, which was ignored in previous government, to dynamic person like Navjot Singh Sidhu who is dedicated to it. She added that Punjab government is developing Sufi Circuit, Maharaja Circuit, religious circuit and Mughal circuit. It aims at providing Indian Diaspora an easy way to connect with its roots, lest the young generation forgets it.

Greece Ambassador Mr. Panos Kalogeropoulos talked about the India-Greece relations fom the times of Alexander to present day and said that Punjab was land of Penta Potamia – five rivers. He said that tourism plays major role in economy of Greece for which it can lend support to Punjab and added that such program serve as catalyst in promoting tourism. Referring his visit to Sri Darbar Sahib Amritsar, he stated that it was an epicenter of spirituality that gives peace of mind. He added that by setting up Gurudwara Sahib at Greece, the brotherhood between Sikhs and people of Greece has got cemented. Canadian Counsel General Mr Christopher Gibbons appreciated the effort and added that such events also fuel the economy.

Speaking at the concluding ceremony today, the Minister for Tourism and Culture Mr Navjot Singh Sidhu said that the Panorama Punjab was the first of its kind event that had unlocked state’s tourism potential by attracting art and history aficionados from across the globe. As many as five embassies had participated in the grand two-day event, which had witnessed the participation of globally reputed film artistes, troupes and Indian performers as well. Sidhu said that the Punjab Panorama was yet another effort of Punjab on hardselling state to the world as a tourist destination, which will help generate employment opportunities and propel growth in all dimensions. Mr. Sidhu stated that he would be participating in ITB Berlin Congress. He added that the state government aims at earning 10 to 20 percent of its GDP from tourism on the lines of Switzerland, Thailand, Malaysia and other tourism intensive countries.

CM Captain Amarinder Singh’s son Yuvraj Raninder Singh reached with his father’s message stated that the Patiala Qila was a part of global heritage. The fort contains ancient paintings and samples of Sikh and Mughal architecture, which should be conserved. He added that the home of Gama Pehalwan, Mahindra College, house of Mirza Ghalib, Roza Sharif etc heritage sites are there in Patiala that need to be brought on world map. He added that while the Sikh heritage showcase Virasat-E-Khalsa at Sri Anandpur Sahib was a noble effort, more needs to be done on this front for which the state’s industrialists should also come forward. He added that the way punjab government has helped Sarha Singh in conducting Punjab Panorama, it would do the same in future for such endeavors.

Sarah Singh, the founder-director of ‘Panorama Punjab’, said the event had brought together internationally reputed cultural representatives, including, artists, museum directors, musicians, historians and curators. Among the participants are Greece, Canada, Swiss Arts Council, Goethe Instut and Asia Society.

The programme, she said, had marked by panel discussions and presentations that explore Punjab’s culture and history through artifacts, films and architecture, in the framework of “Punjab as Protagonist” and “Hybrid Aesthetics”. It had seen the representation of five major world museums (Denmark, Greece, UK, USA, Canada), 11 international film artists, 3 international performance artists and 3 Indian performance artists, she said. The event was aimed at showcasing Punjab’s hybrid history through a blend of international, regional and local art, the innovative event was a holistic package, carrying the stamp of various globally renowned cultural organizations. Sarha Singh said a major highlight of the programme was a curated exhibition of international film work by female artists from around the world.

She said Susan Stronge, senior curator at the Victoria and Albert Museum in London, gave a presentation on “Arts of the Punjab”, while Elisavet Tsigarida, Director of the Ephorate of Antiquities of the Pella Museum in Greece, made a presentation on “When the Greeks Met the Indians” which traces the cultural impact and legacy of Alexander the Great. Besides, there was a special conversation on fashion, dedicated to Patialvi Parmeshwar Godrej, conducted between fashion designer JJ Valaya and Jill Spalding, a legendary journalist and editor who has worked with Vogue for nearly 40 years.

The event had seen a Bossa Nova Jazz concert by artistes from Belgium – the Bossa Brothers on March 3 and concluded today evening with classical music that explores the musical connections from Iran to Afghanistan via Punjab and Kashmir, with noted instrumentalists on the Tombak, Esraj, Santoor, Tabla and Rubab.

Speaking at the evenr famous director Mr Sudhir Misra, who had stayed at Patiala in 1968-69 stated that people of Patiala should not forget the rich artist Mr Om Puri and should start an art entity in his name. Indian architecture conservationist Gurmeet Rai, Karthik VK were also present.

Prof Navneet Kaur from Government State College for Education conducted the stage. Prominent among others present included Patiala Mayor Mr Sanjiv Sharma Bittu, OSD to CM Mr Amrit Pratap Singh Honey Sekhon, Secretary tourism and cultural affairs Mr Vikas Pratap, director Mr SS Dhillon, SDM Mr Anmol Singh Dhaliwal, SP city Mr Kesar Singh, Mr Lal Vishwash PCS(u.t.), DCPO Mrs Shaina Kapoor and art lovers were also present

ਵਿਰਾਸਤੀ ਕਿਲਾ ਮੁਬਾਰਕ ਵਿਖੇ ਸੰਪੰਨ ਹੋਇਆ ਪਲੇਠਾ ਆਲਮੀ ਕਲਾ ਮੰਚ ‘ਪੰਜਾਬ ਪਨੋਰਮਾ’
-ਸਰਕਾਰ ਦੇ ਯਤਨਾਂ ਸਦਕਾ ਪੰਜਾਬ ਸੈਰ ਸਪਾਟੇ ਦੇ ਕੌਮਾਂਤਰੀ ਨਕਸ਼ੇ ‘ਤੇ ਆਵੇਗਾ-ਪਰਨੀਤ ਕੌਰ
-ਸੈਰ ਸਪਾਟਾ ਪਾਵੇਗਾ ਪੰਜਾਬ ਦੀ ਆਰਥਿਕਤਾ ‘ਚ ਅਹਿਮ ਯੋਗਦਾਨ-ਨਵਜੋਤ ਸਿੰਘ ਸਿੱਧੂ
-ਸਰਕਾਰ ਸੱਭਿਆਚਾਰ, ਕਲਾ ਤੇ ਵਿਰਸੇ ਨੂੰ ਸੰਭਾਲਣ ਲਈ ਹਰ ਸੰਭਵ ਯਤਨ ਕਰੇਗੀ-ਰਣਇੰਦਰ ਸਿੰਘ
-ਪੰਜਾਬ ਸਮੇਤ ਆਲਮੀ ਕਲਾਕਾਰਾਂ ਨੂੰ ਇਕ ਮੰਚ ਪ੍ਰਦਾਨ ਕੀਤਾ-ਸਾਰ੍ਹਾ ਸਿੰਘ
-ਗਰੀਸ ਦੇ ਰਾਜਦੂਤ ਤੇ ਕੈਨੇਡਾ ਦੇ ਕੌਂਸਲ ਜਨਰਲ ਨੇ ਵੀ ਕੀਤਾ ਸੰਬੋਧਨ
-ਕਲਾ, ਸੱਭਿਆਚਾਰ, ਇਮਾਰਤਸਾਜੀ ਵਿਰਾਸਤ ਤੇ ਸੱਭਿਅਤਾ ‘ਤੇ ਹੋਇਆ ਗਹਿਰ ਗੰਭੀਰ ਚਿੰਤਨ
ਪਟਿਆਲਾ, 4 ਮਾਰਚ :
ਪਨੋਰਮਾ ਪੰਜਾਬ ਦੀ ਫਾਊਂਡਰ ਡਾਇਰੈਕਟਰ ਤੇ ਅਵਾਰਡ ਜੇਤੂ ਫ਼ਿਲਮਸਾਜ ਸਾਰ੍ਹਾ ਸਿੰਘ ਵੱਲੋਂ ਕਰਵਾਇਆ ਗਿਆ ਪਲੇਠਾ ਦੋ ਰੋਜਾ ਆਲਮੀ ਕਲਾ ਮੰਚ ‘ਪੰਜਾਬ ਪਨੋਰਮਾ’ ਇਥੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਕਲਾ, ਸੱਭਿਆਚਾਰ, ਵਿਰਾਸਤ, ਪੁਰਾਤਨ ਇਮਾਰਤਾਂ ਦੀ ਸੰਭਾਲ ਅਤੇ ਸੱਭਿਆਚਾਰ ਉਪਰ ਗੰਭੀਰ ਚਿੰਤਨ ਮਗਰੋਂ ਸੰਪੰਨ ਹੋ ਗਿਆ। ਇਸ ਦੌਰਾਨ 5 ਦੇਸ਼ਾਂ ਦੇ ਮਿਊਜੀਅਮਾਂ ਦੇ ਪ੍ਰਤੀਨਿਧੀਆਂ ਸਮੇਤ ਭਾਰਤੀ ਕਲਾਤਮਿਕ ਹਸਤੀਆਂ ਤੇ ਇਕ ਦਰਜਨ ਦੇ ਕਰੀਬ ਮੁਲਕਾਂ ਦੀਆਂ ਅਹਿਮ ਕਲਾਵਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਈ।
ਇਸ ਤੋਂ ਪਹਿਲਾਂ ਅੱਜ ਸਵੇਰ ਵੇਲੇ ਵਿਚਾਰ ਚਰਚਾ ਵਾਲੇ ਅਹਿਮ ਸਮਾਰੋਹ ਦਾ ਉਦਘਾਟਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਗਰੀਕ ਦੇ ਰਾਜਦੂਤ ਮਿਸਟਰ ਪੈਨੋਸ ਕੈਲਗ੍ਰੋਪੋਲਸ ਅਤੇ ਕੈਨੇਡਾ ਦੇ ਕੌਂਸਲ ਜਨਰਲ ਮਿਸਟਰ ਕ੍ਰਿਸਟੋਫ਼ਰ ਗਿਬਨਸ ਸਮੇਤ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ, ਯੁਵਰਾਜ ਰਣਇੰਦਰ ਸਿੰਘ, ਕਪੂਰਥਲਾ ਰਿਆਸਤ ਦੇ ਯੁਵਰਾਜ ਸ਼ੱਤਰੂਜੀਤ ਸਿੰਘ ਅਤੇ ਪਨੋਰਮਾ ਪੰਜਾਬ ਦੀ ਫਾਊਂਡਰ ਡਾਇਰੈਕਟਰ ਸਾਰ੍ਹਾ ਸਿੰਘ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।
ਪੰਜਾਬ ਦੀ ਪਹਿਲੀ ਇੰਟਰਨੈਸ਼ਨਲ ਕੰਟੈਂਪਰੇਰੀ ਆਰਟਸ ਫੋਰਮ ਤਹਿਤ ਹੋਏ ਇਸ ਆਲਮੀ ਕਲਾ ਮੰਚ ਦੇ ਉਦਘਾਟਨ ਮੌਕੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਸਾਰ੍ਹਾ ਸਿੰਘ ਇਸ ਸਮਾਰੋਹ ਲਈ ਵਧਾਈ ਦੀ ਪਾਤਰ ਹੈ, ਜਿਸ ਨੇ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਦੇ ਅਸਥਾਨ ਵਿਰਾਸਤੀ ਕਿਲਾ ਮੁਬਾਰਕ ਵਿਖੇ ਕੌਮਾਂਤਰੀ ਕਲਾਕਾਰਾਂ ਲਈ ਇਹ ਮੰਚ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਇਕ ਚੰਗੀ ਸ਼ੁਰੂਆਤ ਹੈ, ਇਸ ਨਾਲ ਪਟਿਆਲਾ ਹੀ ਨਹੀਂ ਬਲਕਿ ਪੰਜਾਬ ਵੀ ਸੈਰ ਸਪਾਟੇ ਦੇ ਕੌਮਾਂਤਰੀ ਨਕਸ਼ੇ ‘ਤੇ ਉਭਰੇਗਾ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਆਮ ਕਿਹਾ ਜਾਂਦਾ ਹੈ ਕਿ ਪੰਜਾਬ ‘ਚ ਕੇਵਲ ‘ਐਗਰੀਕਲਚਰ’ ਹੈ ਪਰ ਇਥੇ ਪੇਸ਼ ਹੋਏ ਕਲਾ ਦੇ ਨਮੂਨੇ ਦੇਖ ਕੇ ਅਤੇ ਪੰਜਾਬ ਸਰਕਾਰ ਵੱਲੋਂ ਸੈਰ ਸਪਾਟੇ ਸਮੇਤ ਕਲਾ, ਵਿਰਾਸਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਯਤਨਾਂ ਨੇ ਇਸ ਕਥਨ ਨੂੰ ਝੁਠਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਿਛਲੀ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤੇ ਗਏ ਇਸ ਅਹਿਮ ਵਿਭਾਗ ਨੂੰ ਨਵਜੋਤ ਸਿੰਘ ਸਿੱਧੂ ਵਰਗਾ ਮੰਤਰੀ ਦੇ ਕੇ ਬਹੁਤ ਅੱਗੇ ਲੈ ਆਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸੂਫ਼ੀ ਸਰਕਟ, ਮਹਾਰਾਜਾ ਸਰਕਟ, ਅਧਿਆਤਮਕ ਸਰਕਟ ਤੇ ਮੁਗਲੀਆ ਸਰਕਟ ਸਮੇਤ ਹੋਰ ਬਹੁਤ ਕੁਝ ਬਣਾ ਰਹੀ ਹੈ, ਜਿਸ ਨਾਲ, ਸਰਕਾਰ, ਵਿਦੇਸ਼ਾਂ ‘ਚ ਜਾ ਵੱਸੇ ਸਾਡੇ ਪੰਜਾਬੀ ਭਰਾ, ਜੋ ਕਿ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਾ ਚਾਹੁੰਦੇ ਹਨ, ਨੂੰ ਇਕ ਚੰਗਾ ਮਾਹੌਲ ਪ੍ਰਦਾਨ ਕਰਨ ‘ਚ ਕਾਮਯਾਬ ਹੋਵੇਗੀ, ਜੋ ਕਿ ਇਸ ਦਾ ਇੱਕ ਮਿਥਿਆ ਟੀਚਾ ਹੈ।
ਗਰੀਸ ਦੇ ਰਾਜਦੂਤ ਸ੍ਰੀ ਰਾਜਦੂਤ ਮਿਸਟਰ ਪੈਨੋਸ ਕੈਲਗ੍ਰੋਪੋਲਸ ਨੇ ਆਪਣੇ ਸੰਬੋਧਨ ‘ਚ ਭਾਰਤ ਤੇ ਪੰਜਾਬ ਦੀ ਗਰੀਕ ਨਾਲ ਅਲੈਗਜੈਂਡਰ ਤੋਂ ਲੈਕੇ ਹੁਣ ਤੱਕ ਦੀ ਪੰਜਾਬ ਨਾਲ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਪੈਂਥਾਪੋਟਾਮੀਆ ਭਾਵ ਪੰਜ ਦਰਿਆਵਾਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਗਰੀਸ ਦੀ ਵੀ ਜੀ.ਡੀ.ਪੀ. ‘ਚ ਸੈਰ ਸਪਾਟੇ ਦਾ ਕਾਫ਼ੀ ਹਿੱਸਾ ਹੈ, ਜਿਸ ਲਈ ਗਰੀਸ ਪੰਜਾਬ ਦੀ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਰੋਹ ਇਸ ‘ਚ ਅਹਿਮ ਕਦਮ ਸਾਬਤ ਹੋਣਗੇ। ਉਨ੍ਹਾਂ ਆਪਣੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਫੇਰੀ ਦਾ ਜਿਕਰ ਕਰਦਿਆਂ ਕਿਹਾ ਕਿ ਉਹ ਅਧਿਆਤਮ ਦਾ ਕੇਂਦਰ ਹੈ, ਜਿਥੇ ਜਾ ਕੇ ਆਤਮਿਕ ਸਕੂਨ ਮਿਲਦਾ ਹੈ। ਉਨ੍ਹਾਂ ਨੇ ਗਰੀਸ ਵਿਖੇ ਸਿੱਖਾਂ ਵੱਲੋਂ ਗੁਰੂ ਘਰ ਸਥਾਪਤ ਕਰਨ ਬਾਰੇ ਦਸਦਿਆਂ ਕਿਹਾ ਕਿ ਇਸ ਨਾਲ ਆਪਸੀ ਭਾਈਚਾਰਕ ਸਾਂਝ ਵਧੀ ਹੈ। ਕੈਨੇਡਾ ਦੇ ਕੌਂਸਲ ਜਨਰਲ ਸ੍ਰੀ ਕ੍ਰਿਸਟੋਫ਼ਰ ਗਿਬਨਸ ਨੇ ਆਪਣੇ ਸੰਬੋਧਨ ‘ਚ ਇਸ ਸਮਾਰੋਹ ਦੀ ਭਰਵੀਂ ਸ਼ਲਾਘਾ ਕਰਦਿਆਂ ਸੈਰ ਸਪਾਟਾ, ਸੱਭਿਆਚਾਰ ਤੇ ਵਿਰਾਸਤ ਨੂੰ ਦਿਖਾਉਣਾ ਇਕ ਚੰਗਾ ਉਦਯੋਗ ਵੀ ਹੈ ਤੇ ਇਹ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਤਰੱਕੀ ‘ਚ ਵੀ ਸੈਰ ਸਪਾਟੇ ਤੇ ਪੰਜਾਬੀ ਭਾਈਚਾਰੇ ਦਾ ਵੱਡਾ ਯੋਗਦਾਨ ਹੈ।
ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਆਪਣੇ ਆਪ ‘ਚ ਇਕ ਬ੍ਰਾਂਡ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਸਰਕਾਰ ਸੂਬੇ ਦੇ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਤੇ ਇਸ ਨੂੰ ਕੌਮਾਂਤਰੀ ਨਕਸ਼ੇ ‘ਤੇ ਲਿਆਉਣ ਲਈ ਯਤਨਸ਼ੀਲ ਹੈ। ਇਸੇ ਲਈ ਉਹ ਆਈ.ਟੀ.ਬੀ. ਬਰਲਿਨ ਕਾਂਗਰਸ ‘ਚ ਸ਼ਿਕਰਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਵਿਟਜਰਲੈਂਡ, ਥਾਈਲੈਂਡ, ਮਲੇਸ਼ੀਆ ਤੇ ਹੋਰ ਕਈ ਮੁਲਕਾਂ ਵੱਲੋਂ ਟੂਰਇਜਮ ਰਾਹੀਂ ਜੀ.ਡੀ.ਪੀ. ‘ਚ ਪਾਏ ਜਾਂਦੇ ਹਿੱਸੇ ਦੀ ਤਰਜ ਪੰਜਾਬ ‘ਚ ਵੀ ਸੈਰ ਸਪਾਟਾ ਜੀ.ਡੀ.ਪੀ. ‘ਚ 10 ਤੋਂ 20 ਫੀਸਦੀ ਹਿੱਸਾ ਸੈਰ ਸਪਾਟਾ ਪਾਇਆ ਕਰੇਗਾ, ਜਿਸ ਨਾਲ ਸੈਰ ਸਪਾਟਾ ਵੀ ਰੋਜਗਾਰ ਦਾ ਵਸੀਲਾ ਬਣੇਗਾ ਤੇ ਇਸ ਰਾਹੀਂ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਨੇਹਾ ਲੈ ਕੇ ਪੁੱਜੇ ਉਨ੍ਹਾਂ ਦੇ ਸਪੁੱਤਰ ਯੁਵਰਾਜ ਰਣਇੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਦਾ ਕਿਲਾ ਵਿਸ਼ਵ ਵਿਰਾਸਤ ਦਾ ਹਿੱਸਾ ਹੈ, ਇਥੇ ਉਨ੍ਹਾਂ ਦੇ ਪੁਰਖੇ ਰਹਿੰਦੇ ਰਹੇ ਹਨ ਤੇ ਇਥੇ ਪੁਰਾਤਨ ਪੇਟਿੰਗਜ਼ ਤੇ ਸਿੱਖ ਤੇ ਮੁਗ਼ਲ ਭਵਨ ਨਿਰਮਾਣ ਦੇ ਦਿਲਕਸ਼ ਨਮੂਨੇ ਹਨ, ਜੋ ਕਿ ਵਿਰਾਸਤ ਵਜੋਂ ਸੰਭਾਲੇ ਜਾਣੇ ਜਰੂਰੀ ਹਨ। ਜਦੋਂਕਿ ਇਥੇ ਪਏ ਬਹੁਮੁੱਲੇ ਝਾੜ ਫ਼ਨੂਸ, ਬੰਦੂਕਾਂ ਤੇ ਹੋਰ ਅਹਿਮ ਵਸਤਾਂ ਵੀ ਆਮ ਲੋਕਾਂ ਦੇ ਦੇਖਣ ਲਈ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ।
ਰਣਇੰਦਰ ਸਿੰਘ ਨੇ ਕਿਹਾ ਕਿ ਪਟਿਆਲਾ ‘ਚ ਗਾਮਾ ਪਹਿਲਵਾਨ ਦਾ ਰਹਿਣ ਸਥਾਨ, ਮਹਿੰਦਰਾ ਕਾਲਜ ਸਮੇਤ ਪੰਜਾਬ ‘ਚ ਮਿਰਜਾ ਗਾਲਿਬ ਦੇ ਰਹਿਣ ਸਥਾਨ ਤੇ ਰੋਜ਼ਾ ਸ਼ਰੀਫ਼ ਜਿਹੀਆਂ ਥਾਵਾਂ ਹਨ, ਜਿਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਉਭਾਰੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਰਾਸਤ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿਖਾਉਣਾ ਵੀ ਮਾਣ ਵਾਲੀ ਗੱਲ ਹੈ ਜਦੋਂਕਿ ਅਜਿਹੇ ਹੋਰ ਉਪਰਾਲੇ ਵੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਪਰੰਤੂ ਇਸ ਲਈ ਗ਼ੈਰ ਸਰਕਾਰੀ ਸੰਸਥਾਵਾਂ ਖਾਸ ਕਰਕੇ ਉਦਯੋਗਪਤੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਨੋਰਮਾ ਪੰਜਾਬ ਕਰਵਾਉਣ ‘ਚ ਸਾਰ੍ਹਾ ਸਿੰਘ ਦੀ ਜਿਸ ਤਰ੍ਹਾਂ ਮਦਦ ਕੀਤੀ ਹੈ, ਉਸੇ ਤਰ੍ਹਾਂ ਹੋਰ ਵੀ ਕੀਤੇ ਜਾਣ ਵਾਲੇ ਉਪਰਾਲਿਆਂ ਲਈ ਸਰਕਾਰ ਅੱਗੇ ਆਵੇਗੀ।
ਪਨੋਰਮਾ ਪੰਜਾਬ ਬਾਰੇ ਮਿਸ ਸਾਰ੍ਹਾ ਸਿੰਘ ਨੇ ਦੱਸਿਆ ਕਿ ਇਸ ਦਾ ਮਕਸਦ ਹੈ ਕਿ ਪੰਜਾਬੀਆਂ ਨੂੰ ਇਹ ਦੱਸਿਆ ਜਾਵੇ ਕਿ ਵਿਦੇਸ਼ਾਂ ‘ਚ ਆਪਣੀ ਸੱਭਿਅਤਾ, ਕਲਾ, ਵਿਰਾਸਤ ਤੇ ਸੱਭਿਆਚਾਰ ਨੂੰ ਕਿਸ ਪ੍ਰਕਾਰ ਸੰਭਾਲਿਆ ਜਾਂਦਾ ਹੈ ਤਾਂ ਕਿ ਆਉਣ ਵਾਲੀਆਂ ਪੁਸ਼ਤਾਂ ਨੂੰ ਇਸ ਦੀ ਸਹੀ ਜਾਣਕਾਰੀ ਮਿਲ ਸਕੇ, ਇਸੇ ਲਈ ਇਨ੍ਹਾਂ ਸਭ ਨੂੰ ਇਕ ਮੰਚ ‘ਤੇ ਇਕੱਠਾ ਕੀਤਾ ਗਿਆ ਹੈ।
ਇਸ ਮੌਕੇ ਉੱਘੇ ਭਾਰਤੀ ਫ਼ਿਲਮ ਨਿਰਦੇਸ਼ਕ ਸ੍ਰੀ ਸੁਧੀਰ ਮਿਸ਼ਰਾ ਜੋ ਕਿ 1968-69 ਦੌਰਾਨ ਪਟਿਆਲਾ ਰਹੇ ਸਨ, ਨੇ ਕਿਹਾ ਕਿ ਪਟਿਆਲਵੀਆਂ ਨੂੰ ਮਰਹੂਮ ਅਦਾਕਾਰ ਸ੍ਰੀ ਓਮ ਪੁਰੀ ਨੂੰ ਭੁਲਾਉਣਾਂ ਨਹੀਂ ਚਾਹੀਦਾ ਤੇ ਉਨ੍ਹਾਂ ਦੀ ਯਾਦ ‘ਚ ਪਟਿਆਲਾ ਵਿਖੇ ਇਕ ਕਲਾ ਮੰਚ ਸ਼ੁਰੂ ਕਰਨਾ ਚਾਹੀਦਾ ਹੈ। ਉੱਘੇ ਭਾਰਤੀ ਫ਼ੈਸ਼ਨ ਡਿਜ਼ਾਇਨਰ ਜੇ.ਜੇ. ਵਲਾਇਆ ਨਾਲ ਕੌਮਾਂਤਰੀ ਪ੍ਰਸਿੱਧੀ ਵਾਲੇ ਫ਼ੈਸ਼ਨ ਰਸਾਲੇ ਵੋਗ ਦੇ ਐਡੀਟਰ ਤੇ ਉੱਘੀ ਪੱਤਰਕਾਰਾ ਜਿਲ ਸਪਾਡਿੰਗ ਨੇ ਚਰਚਾ ਕੀਤੀ। ਜਦੋਂ ਕਿ ਭਾਰਤੀ ਆਰਕੀਟੈਕਚਰ ਸੰਗ੍ਰਿਹਕ ਤੇ ਚਿੰਤਕ ਗੁਰਮੀਤ ਰਾਏ ਤੇ ਕਾਰਥਿਕ ਵੀ.ਕੇ. ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਤੋਂ ਬਿਨ੍ਹਾਂ ਪੇਲਾ ਮਿਊਜੀਅਮ ਦੇ ਡਾਇਰੈਕਟਰ ਈਲਿਜ਼ਟ ਟੀਸੀਗਾਰਡੀਆ, ਕੈਨੇਡੀਅਨ ਸੈਂਟਰ ਫਾਰ ਆਰਕੀਟੈਕਚਰ ਦੇ ਡਾਇਰੈਕਟਰ ਕੁਲੈਕਸ਼ਨ ਮਾਰਟਿਨ ਡੀ ਵਿਲੇਟਰ, ਸੀਨੀਅਰ ਕਿਉਰੇਟਰ ਵਿਕਟੋਰੀਅਨ ਅਲਬਰਟ ਮਿਊਜੀਅਮ ਤੋਂ ਸਿਜਰ ਸਟਰੋਂਜ, ਮਿਊਜੀਅਮ ਕੋਪਨ ਹੇਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਿਜਾਇਨ ਮਿਰਜਨ ਗਿਲਫਰ, ਨਿਊਯਾਰਕ ਦੇ ਮਿਊਜੀਅਮ ਆਫ਼ ਮਾਡਰਨ ਆਰਟ ਦੇ ਐਸੋਸੀਏਟ ਕਿਊਰੇਟਰ ਸੀਨ ਐਂਡਰਸਨ ਨੇ ਵੀ ਚਰਚਾ ‘ਚ ਹਿਸਾ ਲਿਆ। ਇਸੇ ਦੌਰਾਨ ਮਿਊਜਿਕ ਦੀ ਇਰਾਨ ਅਫ਼ਗਾਨਿਸਤਾਨ, ਕਸ਼ਮੀਰ ਤੇ ਪੰਜਾਬ ਰਸਤੇ ਭਾਰਤ ਪੁੱਜਣ ਦੀ ਦਾਸਤਾਨ ‘ਤੇ ਵੀ ਚਰਚਾ ਹੋਈ ਅਤੇ ਕਲਾਸੀਕਲ ਮਿਊਜਿਕ ਦੀ ਸ਼ਾਮ ਵੇਲੇ ਤੁੰਬਾਕ, ਅਸਰਾਜ, ਸੰਤੂਰ, ਤਬਲਾ ਤੇ ਰਬਾਬ ਦੀ ਦਿਲਕਸ਼ ਪੇਸ਼ਕਾਰੀ ਕੀਤੀ ਗਈ।
ਮੰਚ ਸੰਚਾਲਨ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਦੀ ਪ੍ਰੋਫੈਸਰ ਸ੍ਰੀਮਤੀ ਨਵਨੀਤ ਕੌਰ ਨੇ ਕੀਤਾ। ਇਸ ਮੌਕੇ ਪਟਿਆਲਾ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ, ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ, ਐਸ.ਪੀ. ਸਿਟੀ ਕੇਸਰ ਸਿੰਘ, ਸ੍ਰੀ ਲਾਲ ਵਿਸ਼ਵਾਸ਼, ਡੀ.ਸੀ.ਪੀ.ਓ. ਸ੍ਰੀਮਤੀ ਸ਼ਾਇਨਾ ਕਪੂਰ ਤੇ ਹੋਰ ਅਧਿਕਾਰੀਆਂ ਸਮੇਤ ਵੱਡੀ ਗਿਣਤੀ ‘ਚ ਪਟਿਆਲਾ ਵਾਸੀ ਤੇ ਕਲਾ ਪ੍ਰੇਮੀ ਮੌਜੂਦ ਸਨ।