Patiala Police nab close associates of gangsters

September 27, 2022 - PatialaPolitics

Patiala Police nab close associates of gangsters

Patiala Police nab close associates of gangsters

ਸ੍ਰੀ ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ, ਆਈ.ਜੀ.ਪਟਿਆਲਾ ਰੇਂਜ ਪਟਿਆਲਾ ਜੀ ਅਤੇ ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਸਾਂਝੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸਰਪੰਚ ਤਾਰਾ ਦੱਤ ਦੇ ਕਤਲ ਕੇਸ ਵਿੱਚ ਭਗੋੜੇ ਚੱਲੇ ਆ ਰਹੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ, ਕਪਤਾਨ ਪੁਲਿਸ, ਇੰਨਵੈਸਟੀਗੇਸਨ ਪਟਿਆਲਾ ਅਤੇ ਸ੍ਰੀ ਸੁਖਅੰਮ੍ਰਿਤ ਸਿੰਘ ਰੰਧਾਵਾ,ਉਪ ਕਪਤਾਨ ਪੁਲਿਸ (ਡਿਟੈਕਟਿਵ),ਪਟਿਆਲਾ ਦੀ ਨਿਗਰਾਨੀ ਹੇਠ ਪਟਿਆਲਾ ਜਿਲ੍ਹੇ ਵਿੱਚ ਵੱਖ-ਵੱਖ ਕਤਲ ਤੇ ਹੀਨੀਅਸ ਕਰਾਇਮ ਦੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਮੁਹਿੰਮ ਚਲਾਈ ਗਈ ਸੀ।

ਇਸ ਦੇ ਤਹਿਤ ਹੀ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਦੀ ਟੀਮ ਨੇ ਮਿਤੀ 26.09.2022 ਨੂੰ ਦੋਸੀਆਨ ਜਸਪ੍ਰੀਤ ਸਿੰਘ ਮੱਗੂ ਪੁੱਤਰ ਮਨਪ੍ਰੀਤ ਸਿੰਘ ਵਾਸੀ ਮਕਾਨ ਨੰਬਰ 1170 ਗਲੀ ਨੰਬਰ 11 ਗੁਰਬਖਸ ਕਲੋਨੀ ਥਾਣਾ ਲਾਹੋਰੀ ਗੇਟ ਪਟਿਆਲਾ, ਮਹੁੰਮਦ ਸਾਹਜਹਾਂ ਉਰਫ ਸਾਜਨ ਪੁੱਤਰ ਮੁਹੰਮਦ ਸੁਵੈਬ ਵਾਸੀ ਮਕਾਨ ਨੰਬਰ 94 ਸਕਤੀ ਨਗਰ ਥਾਣਾ ਅਨਾਜ ਮੰਡੀ ਅਤੇ ਸੁਨੀਲ ਕੁਮਾਰ ਰਾਣਾ ਪੁੱਤਰ ਗੋਦਨ ਲਾਲ ਵਾਸੀ ਮਕਾਨ ਨੰਬਰ 282 ਗਲੀ ਨੰਬਰ 04 ਭਾਰਤ ਨਗਰ ਥਾਣਾ ਅਨਾਜ ਮੰਡੀ ਪਟਿਆਲਾ ਨੂੰ ਨੇੜੇ ਅੰਬਾਲਾ ਸਾਹਬਾਦ (ਹਰਿਆਣਾ) ਮੇਨ ਜੀਟੀ ਰੋਡ ਤੋਂ ਇਨੋਵਾ ਕਾਰ ਰੰਗ ਚਿੱਟਾ ਨੰਬਰ PB-13AW-9933 ਪਰ ਗ੍ਰਿਫਤਾਰ ਕਰਕੇ ਇੰਨ੍ਹਾ ਪਾਸੋਂ ਇਕ ਵਿਦੇਸੀ ਪਿਸਟਲ 9 ਐਮ.ਐਮ ਤੇ ਇਕ ਵਿਦੇਸ਼ੀ 12 ਬੋਰ ਰਾਈਫਲ, 2 ਪਿਸਟਲ 32 ਬੋਰ ਅਤੇ ਕੁਲ 23 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।ਜੋ ਉਕਤਾਨ ਦੋਸੀਆਨ ਪਟਿਆਲਾ ਵਿਖੇ ਸਰਪੰਚ ਤਾਰਾ ਦੱਤ ਕਤਲ ਕੇਸ ਤੇ ਸਮਸ਼ੇਰ ਸਿੰਘ ਸ਼ੇਰਾ ਕਤਲ ਕੇਸ ਅਤੇ ਬਿਹਾਰ ਵਿੱਚ ਇਰਾਦਾ ਕਤਲ ਕੇਸ ਵਿੱਚ ਲੋੜੀਂਦੇ ਸਨ।

ਇਸ ਤੋਂ ਪਹਿਲਾਂ ਇੰਸ: ਗੁਰਇਕਬਾਲ ਸਿੰਘ ਇੰਚਾਰਜ ਸਪੈਸਲ ਸੈਲ ਪਟਿਆਲਾ ਅਤੇ ਹੋਲਦਾਰ ਸਤਨਾਮ ਸਿੰਘ ਵੱਲੋਂ ਇਸ ਗਿਰੋਹ ਦੇ 3 ਮੈਬਰਾਂ ਨੂੰ ਵੱਖ ਵੱਖ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਵੇ ਕਿ ਸਰਪੰਚ ਤਾਰਾ ਦੱਤ ਕਤਲ ਕੇਸ ਮ:ਨੰ: 07/2022 ਥਾਣਾ ਤ੍ਰਿਪੜੀ ਵਿੱਚ ਅੱਬੂ ਸੁਫੀਆਨ ਵਾਸੀ ਮ:ਨੰ: 268 ਗਲੀ ਨੰਬਰ 4 ਭਾਰਤ ਨਗਰ ਪਟਿਆਲਾ ਨੂੰ ਮਿਤੀ 18.09.2022 ਨੂੰ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮ:ਨੰ: 168/2022 ਥਾਣਾ ਸਿਵਲ ਲਾਇਨ ਵਿੱਚ ਅਫਤਾਬ ਉਰਫ ਫੂਲ ਮੁਹੰਮਦ ਵਾਸੀ ਮ:ਨੰ: 94 ਸਕਤੀ ਨਗਰ ਪਟਿਆਲਾ ਨੂੰ 19.09.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਰਜਵਾਨ ਉਰਫ ਰਜਮਾਨ ਵਾਸੀ ਸ੍ਰੀ ਚੰਦ ਕਲੋਨੀ ਪਟਿਆਲਾ ਨੂੰ ਮ:ਨੰ: 138/22 ਥਾਣਾ ਅਨਾਜ ਮੰਡੀ ਵਿੱਚ ਮਿਤੀ 19.09.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਹਥਿਆਰਾਂ ਦੀ ਬਰਾਮਦਗੀ ਅਤੇ ਬਿਹਾਰ ਵਿਖੇ ਇਰਾਦਾ ਕਤਲ ਕੇਸ :-ਸਰਪੰਚ ਤਾਰਾ ਦੱਤ ਅਤੇ ਸਮਸ਼ੇਰ ਸ਼ੇਰਾ ਕਤਲ ਕੇਸ ਵਿੱਚ ਪਹਿਲਾਂ ਵੀ ਕਈ ਦੋਸੀਆਨ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਹੁਣ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਸਰਪੰਚ ਤਾਰਾ ਦੱਤ ਕਤਲ ਕੇਸ ਮੁਕੱਦਮਾ ਨੰਬਰ 07 ਮਿਤੀ 11.01.2022 ਅ/ਧ 302,482,427,148,149, 201 ,120-ਬੀ ਹਿੰ:ਦਿੰ: 25 ਅਸਲਾ ਐਕਟ ਥਾਣਾ ਤ੍ਰਿਪੜੀ ਦੇ ਸਬੰਧ ਵਿੱਚ ਉਕਤ ਲੋੜੀਦੇ ਦੋਸੀਆਨ ਬਾਰੇ ਖਾਸ ਸਪੈਸਲ ਇੰਨਫਰਮੇਸ਼ਨ ਹੋਣ ਤੇ ਮੇਨ ਜੀਟੀ ਰੋਡ ਸਾਹਬਾਦ ਤੋ ਜਿਥੇ ਕਿ ਮੁਕੱਦਮਾ ਉਕਤ ਦੇ ਦੋਸੀਆਨ ਜਸਪ੍ਰੀਤ ਸਿੰਘ ਮੱਗੂ ਪੁੱਤਰ ਮਨਪ੍ਰੀਤ ਸਿੰਘ ਵਾਸੀ ਮਕਾਨ ਨੰਬਰ 1170 ਗਲੀ ਨੰਬਰ 11 ਗੁਰਬਖਸ ਕਲੋਨੀ ਥਾਣਾ ਲਾਹੌਰੀ ਗੇਟ ਪਟਿਆਲਾ, ਮਹੁੰਮਦ ਸਾਹਜਹਾਂ ਉਰਫ ਸਾਜਨ ਪੁੱਤਰ ਮੁਹੰਮਦ ਸੁਵੈਬ ਵਾਸੀ ਮਕਾਨ ਨੰਬਰ 94 ਸਕਤੀ ਨਗਰ ਥਾਣਾ ਅਨਾਜ ਮੰਡੀ ਅਤੇ ਸੁਨੀਲ ਕੁਮਾਰ ਰਾਣਾ ਪੁੱਤਰ ਗੋਦਨ ਲਾਲ ਵਾਸੀ ਮਕਾਨ ਨੰਬਰ 282 ਗਲੀ ਨੰਬਰ 04 ਭਾਰਤ ਨਗਰ ਥਾਣਾ ਅਨਾਜ ਮੰਡੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਦੋਸ਼ੀ ਜਸਪ੍ਰੀਤ ਸਿੰਘ ਮੱਗੂ ਪਾਸੋਂ ਇਕ ਪਿਸਟਲ 32 ਬੋਰ ਸਮੇਤ 7 ਰੋਦ ਅਤੇ ਇਕ ਵਿਦੇਸ਼ੀ 12 ਬੋਰ ਰਾਇਫਲ ਸਮੇਤ 3 ਰੋਦ, ਮੁਹੰਮਦ ਸਾਹਜਹਾਂ ਉਰਫ ਸਾਜਨ ਪਾਸੋਂ ਇਕ ਪਿਸਟਲ 32 ਬੋਰ ਸਮੇਤ 7 ਰੋਦ ਅਤੇ ਸੁਨੀਲ ਕੁਮਾਰ ਰਾਣਾ ਪਾਸੋਂ ਇਕ ਵਿਦੇਸ਼ੀ ਪਿਸਟਲ 9 ਐਮ.ਐਮ ਸਮੇਤ 6 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।ਗ੍ਰਿਫਤਾਰ ਹੋਏ ਉਕਤ ਵਿਅਕਤੀਆਂ ਦੇ ਖਿਲਾਫ ਪਹਿਲਾ ਵੀ ਕਤਲ, ਇਰਾਦਾ ਕਤਲ ਲੜਾਈ ਝਗੜੇ ਅਤੇ ਹੋਰ ਜੁਰਮਾਂ ਸਬੰਧੀ ਮੁਕੱਦਮੇ ਦਰਜ ਹਨ, ਮੁਹੰਮਦ ਸਹਾਜਹਾਂ ਉਰਫ ਸਾਜਨ ਦੇ ਖਿਲਾਫ 09 ਮੁਕੱਦਮੇ, ਜਸਪ੍ਰੀਤ ਸਿੰਘ ਮੱਗੂ ਅਤੇ ਸੁਨੀਲ ਕੁਮਾਰ ਰਾਣਾ ਉਕਤ ਦੇ ਖਿਲਾਫ 4/4 ਮੁਕੱਦਮੇ ਦਰਜ ਹਨ ।

ਤਾਰਾ ਦੱਤ ਕਤਲ ਕੇਸ :- ਮਿਤੀ 11.01.2022 ਨੂੰ ਸਰਪੰਚ ਤਾਰਾ ਦੱਤ ਦਾ ਕਤਲ ਵੀ ਉਕਤਾਨ ਦੋਸੀਆਨ ਨੇ ਕੀਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 67 ਮਿਤੀ 11.01.2022 ਅ/ਧ 302,482,427,148,149,201,120-ਬੀ ਹਿੰ:ਦਿੰ: 25 ਅਸਲਾ ਐਕਟ ਥਾਣਾ ਤ੍ਰਿਪੜੀ ਦਰਜ ਹੋਇਆ ਸੀ।ਇਸ ਕੇਸ ਵਿੱਚ 7 ਦੋਸੀਆਨ ਨੂੰ ਪਟਿਆਲਾ ਪੁਲਿਸ ਵੱਲੋਂ ਪਹਿਲਾ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਜਸਪ੍ਰੀਤ ਸਿੰਘ ਮੱਗੂ, ਮੁਹੰਮਦ ਸਾਹਜਹਾਂ ਉਰਫ ਸਾਜਨ ਸੁਨੀਲ ਰਾਣਾ ਅਤੇ ਅੱਬੂ ਸੂਫੀਆਨ ਵਾਟਿਡ ਸਨ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ ਕੰਵਰ ਰਣਦੀਪ ਸਿੰਘ ਐਸ.ਕੇ ਖਰੋੜ ਵੀ ਜੋ ਦਿੱਲੀ ਜੇਲ ਵਿੱਚ ਬੰਦ ਹੈ ਜਿਸਨੂੰ ਵੀ ਜਲਦੀ ਪ੍ਰੋਡੈਕਸ਼ਨ ਵਰੰਟ ਪਰ ਲਿਆਦਾ ਜਾ ਰਿਹਾ ਹੈ।

ਮੁਹੰਮਦ ਸਾਹਜਹਾਂ ਉਰਫ ਸਾਜਨ ਅਤੇ ਸੁਨੀਲ ਰਾਣਾ ਉਕਤ ਬਿਹਾਰ ਦੇ ਜਿਲਾ ਸਾਹਰਸਾ ਵਿਖੇ ਮੁਹੰਮਦ ਫਿਰਦੋਸ਼ ਆਲਮ ਨਾਮ ਦੇ ਵਿਅਕਤੀ ਪਰ ਹੋਏ ਕਾਤਲਾਨਾ ਹਮਲੇ ਵਿੱਚ ਵੀ ਲੋੜੀਂਦੇ ਹਨ ਜਿਸ ਸਬੰਧੀ ਮੁਕੱਦਮਾ ਨੰਬਰ 485 ਮਿਤੀ 19.09.2021 ਅਧ 307, 34 ਹਿੰ:ਦਿੰ: 25/54/59 ਅਸਲਾ ਐਕਟ ਥਾਣਾ ਸੋਰ ਬਜਾਰ ਜਿਲ੍ਹਾ ਸਾਹਰਸਾ (ਬਿਹਾਰ) ਦਰਜ ਹੈ।ਮੁਹੰਮਦ ਸਾਹਜਹਾ ਉਰਫ ਸਾਜਨ ਨੇ ਆਪਣੇ ਭਰਾ ਚਾਂਦ ਮੁਹੰਮਦ ਦੇ ਕਤਲ ਦਾ ਬਦਲਾ ਲੈਣ ਲਈ ਮੁਹੰਮਦ ਫਿਰਦੋਸ਼ ਆਲਮ ਪਰ ਹਮਲਾ ਕੀਤਾ ਸੀ ਕਿਉਂਕਿ ਮੁਹੰਮਦ ਫਿਰਦੋਸ਼ ਆਲਮ ਨੇ ਹੀ ਇਸ ਦੇ ਭਰਾ ਚਾਂਦ ਮੁਹੰਮਦ ਦਾ ਸਾਲ 2020 ਵਿਚ ਬਿਹਾਰ ਵਿਖੇ ਕਤਲ ਕੀਤਾ ਸੀ।ਜੋ ਚਾਂਦ ਮੁਹੰਮਦ ਵੀ ਸਮਸ਼ੇਰ ਸ਼ੇਰਾ ਕਤਲ ਦਾ ਮੁਲਜਮ ਸੀ।

ਸਮਸ਼ੇਰ ਸ਼ੇਰਾ ਕਤਲ ਕੇਸ:- ਮਿਤੀ 21.05.2020 ਨੂੰ ਥਾਣਾ ਅਨਾਜ ਮੰਡੀ ਦੇ ਏਰੀਆਂ ਵਿੱਚ ਕੰਵਰ ਰਣਦੀਪ ਸਿੰਘ ਐਸ.ਕੇ ਖਰੋੜ ਦੇ ਗਰੁੱਪ ਨੇ ਸਮਸ਼ੇਰ ਸਿੰਘ ਸ਼ੇਰਾ ਦਾ ਕਤਲ ਕਰ ਦਿੱਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 85 ਮਿਤੀ 22.05.2022 ਅ/ਧ 302,34 ਹਿੰ:ਦਿੰ: 25/54 / 59 ਅਸਲਾ ਐਕਟ ਥਾਣਾ ਅਨਾਜ ਮੰਡੀ ਦਰਜ ਹੈ ।ਇਸ ਕੇਸ ਵਿੱਚ ਕਈ ਦੋਸੀਆਨ ਗ੍ਰਿਫਤਾਰ ਹੋ ਚੁੱਕੇ ਹਨ . ਮੁਹੰਮਦ ਸਾਹਜਹਾਂ ਉਰਫ ਸਾਜਨ ਇਸ ਕੇਸ ਵਿੱਚ ਪੀ.ਓ ਸੀ ਅਤੇ ਸੁਨੀਲ ਰਾਣਾ ਜਮਾਨਤ ਪਰ ਸੀ ਪ੍ਰੰਤੂ ਹੁਣ ਇਸ ਕੇਸ ਵਿੱਚ ਲੋੜੀਂਦੇ ਸਨ। ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਵਿਅਕਤੀਆਂ hat 5 ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇੰਨ੍ਹਾ ਪਾਸੋ ਬਰਾਮਦਾ ਹਥਿਆਰਾ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।