Members of Patiala Sweets association meets Health Minister

October 5, 2022 - PatialaPolitics

Members of Patiala Sweets association meets Health Minister

ਪਟਿਆਲਾ ਸਵੀਟਸ ਐਸੋਸੀਏਸਨ ਵੱਲੋਂ ਸਿਹਤ ਮੰਤਰੀ ਜੋੜਾਮਾਜਰਾ ਅਤੇ ਵਿਧਾਇਕ ਕੋਹਲੀ ਤੇ ਡਾ ਬਲਬੀਰ ਨਾਲ ਮੁਲਾਕਾਤ
-ਗੁਣਵੱਤਾ ਭਰਭੂਰ ਮਿਠਾਈਆਂ ਵੇਚਣ ਦਾ ਵਾਅਦਾ
ਪਟਿਆਲਾ, 4 ਅਕਤੂਬਰ () :
ਪੰਜਾਬ ਦੇ ਸਿਹਤ ਮੰਤਰੀ ਸ. ਚੇਤਨ ਸਿੰਘ ਜੋੜਾਮਾਜਰਾ, ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਡਾ. ਬਲਬੀਰ ਸਿੰਘ ਨਾਲ ਪਟਿਆਲਾ ਸਵੀਟਸ ਐਸੋਸੀਏਸਨ ਵੱਲੋਂ ਤਿਉਹਾਰਾਂ ਦੇ ਮੱਦੇਨਜਰ ਮੀਟਿੰਗ ਕੀਤੀ। ਇਸ ਦੋਰਾਨ ਸਮੂਹ ਐਸੋਸੀਏਸਨ ਮੇਂਬਰਾਂ ਵੱਲੋਂ ਸਿਹਤ ਮੰਤਰੀ ਅਤੇ ਵਿਧਾਇਕ ਕੋਹਲੀ ਤੇ ਡਾ. ਬਲਵੀਰ ਸਿੰਘ ਨੂੰ ਬੁੱਕਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੋਰਾਨ ਐਸੋਸੀਏਸਨ ਨੁਮਾਇੰਦਿਆਂ ਨੇ ਵਿਸਵਾਸ ਦਿਵਾਇਆ ਕਿ ਉਹ ਪਹਿਲਾਂ ਵੀ ਅਤੇ ਹੁਣ ਵੀ ਗੁਣਵੱਤਾ ਭਰਭੂਰ ਮਿਠਾਈਆਂ ਅਤੇ ਹੋਰ ਸਮੱਗਰੀ ਵੇਚਣ ਦਾ ਵਾਅਦਾ ਕੀਤਾ। ਉਨਾ ਕਿਹਾ ਕਿ ਪਟਿਆਲਾ ਸਵੀਟਸ ਐਸੋਸੀਏਸਨ ਦੇ ਸਮੂਹ ਨੁਮਾਇਦੇ ਇਸ ਗੱਲ ਦਾ ਵਾਅਦਾ ਕਰਦੇ ਹਨ, ਕੇ ਤਿਉਹਾਰਾਂ ਦੋਰਾਨ ਮਿਠਾਇੀਆਂ ਦੀ ਵਿਕਰੀ ਨੂੰ ਲੈ ਕੇ ਕੋਈ ਵੀ ਸਿਕਾਇਤ ਨਹੀਂ ਆਏਗੀ। ਉਨਾਂ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਣ ਕੇ ਸਮੂਹ ਦੁਕਾਨਾਦਾਰਾਂ ਨੂੰ ਤੰਗ ਪ੍ਰੇਸਾਨ ਨਾ ਕੀਤਾ ਜਾਵੇ। ਉਨਾ ਕਿਹਾ ਕਿ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਇਨਾ ਤਿਉਹਾਰਾਂ ਦੇ ਦਿਨਾ ਵਿਚ ਵਿਭਾਗ ਦੇ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮਿਠਿਆਈਆਂ ਦੀ ਚੈਕਿੰਗ ਦੇ ਨਾਮ ਤੇ ਤੰਗ ਪ੍ਰੇਸਾਨ ਕੀਤਾ ਜਾਂਦਾ ਰਿਹਾ ਹੈ। ਇਸ ਲਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਦ ਵਿਚ ਆਈ ਹੈ। ਇਸ ਸਰਕਾਰ ਤੋਂ ਸਾਨੂੰ ਬਹੁਤ ਆਸ ਹੈ ਕਿ ਮਿਠਿਆਈਆਂ ਦੀ ਦੁਕਾਨਾ ਵਾਲਿਆਂ ਨਾਲ ਬੇਇੰਨਸਾਫੀ ਨਹੀਂ ਹੋਏਗੀ। ਉਨਾ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਗਲਤ ਜਾਂ ਖਰਾਬ ਸਮਾਨ ਵੇਚੇਗਾ ਤਾ ਅਸੀਂ ਵੀ ਉਸ ਦੀ ਹਮਾਇਤ ਨਹੀਂ ਕਰਾਂਗੇ। ਇਸ ਵਫਦ ਨੂੰ ਸਿਹਤ ਮੰਤਰੀ ਅਤੇ ਵਿਧਾਇਕ ਨੇ ਵਿਸਵਾਸ ਦਿਵਾਇਆ ਕੇ ਕਿਸੇ ਵੀ ਦੁਕਾਨਦਾਰ ਨਾਲ ਬੇਇੰਨਸਾਫੀ ਨਹੀਂ ਕੀਤੀ ਜਾਏਗੀ। ਉਨਾ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੁਕਾਨਦਾਰਾ ਨੂੰ ਤੰਗ ਕਰੇਗਾ। ਉਸ ਨੂੰ ਬਖਸਿਆ ਨਹੀਂ ਜਾਏਗਾ। ਇਸ ਮੋਕੇ ਉਮ ਪ੍ਰਕਾਸ ਪ੍ਰਧਾਨ, ਅਵਤਾਰ ਸਿੰਘ, ਗੁਰਮੀਤ ਸਿੰਘ ਜੱਗੀ, ਤਰਨਜੀਤ ਸਿੰਘ, ਨੰਦ ਲਾਲ ਅਨੇਜਾ ਸਮੇਤ ਸਮਾਣਾ,ਪਾਤੜਾਂ, ਨਾਭਾ, ਰਾਜਪੁਰਾ ਅਤੇ ਹੋਰ ਕਸਬਿਆਂ ਤੋਂ ਦੁਕਾਨਾਦਰ ਸਾਮਿਲ ਸਨ।