Faridkot:FIR against 6 in Dera follower murder

November 10, 2022 - PatialaPolitics

Faridkot:FIR against 6 in Dera follower murder

ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਵੀਰਵਾਰ ਸਵੇਰੇ ਅਣਪਛਾਤੇ 6 ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕੋਟਕਪੁਰਾ ਵਿੱਚ ਕਤਲ ਕਰ ਦਿੱਤਾ ਗਿਆ। ਬੇਸ਼ੱਕ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਵਲੋਂ ਇਸ ਮਾਮਲੇ ਤੇ ਸਖ਼ਤੀ ਦੇ ਨਾਲ ਕਾਰਵਾਈ ਕਰਦਿਆਂ ਹੋਇਆ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਗੱਲ ਆਖੀ ਜਾ ਰਹੀ ਹੈ, ਪਰ ਦੂਜੇ ਪਾਸੇ ਡੇਰਾ ਪ੍ਰੇਮੀਆਂ ਵਿੱਚ ਇਸ ਘਟਨਾ ਤੋਂ ਬਾਅਦ ਸਹਿਮ ਦਾ ਮਾਹੌਲ ਹੈ। ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਕਤਲ ਮਾਮਲੇ ਵਿੱਚ ਹੁਣ ਫਰੀਦਕੋਟ ਸਿਟੀ ਪੁਲਿਸ ਦੇ ਵਲੋਂ ਅਣਪਛਾਤੇ 6 ਹਮਲਾਵਰਾਂ ਖਿਲਾਫ਼ ਐਫ਼ ਆਈ ਆਰ ਦਰਜ ਕਰ ਲਈ ਗਈ ਹੈ। ਪਰਦੀਪ ਕੁਮਾਰ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ 6 ਹਮਲਾਵਰਾਂ ਖਿਲਾਫ਼ ਧਾਰਾ 302, 307, 148, 149, 120-ਬੀ ਆਈਪੀਸੀ ਅਤੇ 25 ਆਰਮਜ਼ ਐਕਟ 1959 ਤਹਿਤ ਐਫ਼ ਆਈ ਆਰ ਨੰਬਰ 228 ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

 

 

 

View this post on Instagram

 

A post shared by Patiala Politics (@patialapolitics)