Good News If You Are A PNB Bank Customer!

November 24, 2022 - PatialaPolitics

Good News If You Are A PNB Bank Customer!

Good News If You Are A PNB Bank Customer!

ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਖੁਸ਼ਖਬਰੀ ਹੈ। ਬੈਂਕ ਨੇ ਡੈਬਿਟ ਕਾਰਡਾਂ ‘ਤੇ ਲੈਣ-ਦੇਣ ਦੀ ਸੀਮਾ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਬੈਂਕ ਦੀ ਵੈੱਬਸਾਈਟ ‘ਤੇ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ, ਜਿਸ ‘ਚ ਲੈਣ-ਦੇਣ ਦੀ ਸੀਮਾ ਵਧਾਉਣ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ।

PNB ਤੋਂ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਬੈਂਕ ਜਲਦ ਹੀ ਹਾਈ ਐਂਡ ਵੇਰੀਐਂਟ ਡੈਬਿਟ ਕਾਰਡ ਨਾਲ ਲੈਣ-ਦੇਣ ਦੀ ਸੀਮਾ ‘ਚ ਬਦਲਾਅ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਾਅਦ ਗਾਹਕ ਉਸੇ ਡੈਬਿਟ ਕਾਰਡ ‘ਤੇ ਜ਼ਿਆਦਾ ਖਰੀਦਦਾਰੀ ਜਾਂ ਖਰਚ ਕਰ ਸਕਦੇ ਹਨ।