Dr. Rachna joined as Assistant Civil Surgeon Patiala

December 1, 2022 - PatialaPolitics

Dr. Rachna joined as Assistant Civil Surgeon PatialaDr. Rachna joined as Assistant Civil Surgeon Patiala

ਪਟਿਆਲਾ 1 ਦਸੰਬਰ ( ) ਡਾ. ਰਚਨਾ ਨੇ ਦਫਤਰ ਸਿਵਲ ਸਰਜਨ ਵਿਖੇ ਸਹਾਇਕ ਸਿਵਲ ਸਰਜਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।ਜਿਕਰ ਯੋਗ ਹੈ ਕਿ ਡਾ. ਰਚਨਾ ਜੋ ਕਿ ਬੱਚਿਆਂ ਦੇ ਮਾਹਰ ਡਾਕਟਰ ਹਨ ਅਤੇ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਬਤੋਰ ਮੈਡੀਕਲ ਅਫਸਰ ਸੇਵਾਵਾਂ ਦੇ ਰਹੇ ਸਨ, ਦੀ ਪੱਦ ਉੱਨਤੀ ਬਤੋਰ ਸੀਨੀਅਰ ਮੈਡੀਕਲ ਅਫਸਰ ਹੋਣ ਉਪਰੰਤ ਉਹਨਾਂ ਦੀ ਤੈਨਾਤੀ ਜਿਲ੍ਹਾ ਸੰਗਰੂਰ ਵਿਖੇ ਪੀ..ਐਚ.ਸੀ ਫਤਿਹਗੜ ਪੰਜਗਰਾਈਆਂ ਵਿਖੇ ਕੀਤੀ ਗਈ ਸੀ ਅਤੇ ਹੁਣ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਉਹਨਾਂ ਦੀ ਬਦਲੀ ਫਤਿਹਗੜ ਪੰਜਗਰਾਈਆਂ ਤੋਂ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਸਹਾਇਕ ਸਿਵਲ ਸਰਜਨ ਦੀ ਅਸਾਮੀ ਤੇਂ ਹੋਣ ਕਾਰਣ ਅੱਜ ਉਹਨਾ ਆਪਣਾ ਅਹੁੱਦਾ ਸੰਭਾਲ ਲਿਆ ਹੈ।ਅਹੁਦਾ ਸੰਭਾਲਣ ਮੋਕੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਜੀ ਆਇਆ ਕਿਹਾ ਤੇਂ ਮੁਕਾਰਕਬਾਦ ਦਿੱਤੀ।ਡਾ.ਰਚਨਾ ਨੇ ਕਿਹਾ ਕਿ ਉਹ ਦਫਤਰ ਵਿੱਚ ਕੰਮਕਾਜ ਲਈ ਆਉਣ ਵਾਲੇ ਲੋਕਾਂ ਦੀਆਂ ਸਮਸਿਆਵਾਂ ਨੂੰ ਪਹਿਲ ਦੇ ਅਧਾਰ ਤੇਂ ਹਲ ਕਰਵਾਉਣਗੇ।ਦਫਤਰੀ ਕੰਮ-ਕਾਜ ਨੂੰ ਸੰਚਾਰੂ ਢੰਗ ਨਾਲ ਚਲਾਉਣ ਦੇ ਨਾਲ ਨਾਲ ਲੋਕਾਂ ਨੂੰ ਮੈਡੀਕਲ, ਅੰਗਹੀਣਤਾ ਸਰਟੀਫਿਕੇਟ ਅਤੇ ਜਨਮ-ਮੌਤ ਸਬੰਧੀ ਸਮਾਂਬੱਧ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।