Clash between Kullhar Pizza couple with neighbor shop

December 5, 2022 - PatialaPolitics

Clash between Kullhar Pizza couple with neighbor shop

ਸ਼ਹਿਰ ਦੇ ‘ਕੁੱਲ੍ਹੜ ਪਿੱਜ਼ਾ’ ਕਪਲ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਕਾਰਨ ਉਕਤ ਜੋੜਾ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਿਆ ਹੈ। ਉਕਤ ਜੋੜੇ ਦੇ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਮਾਮਲਾ ਅਜੇ ਸ਼ਾਂਤ ਨਹੀਂ ਸੀ ਹੋਇਆ ਕਿ ਹੁਣ ਉਨ੍ਹਾਂ ਨਾਲ ਇਕ ਹੋਰ ਵਿਵਾਦ ਜੁੜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਉਕਤ ਜੋੜੇ ਨੇ ਆਪਣੇ ਇਕ ਗੁਆਂਢੀ ਨਾਲ ਗਾਲੀ-ਗਲੌਚ ਕੀਤੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਉਕਤ ਜੋੜਾ ਗੁਆਂਢੀ ਨੂੰ ‘ਮਾਂ-ਭੈਣ’ ਲਈ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਹੈ।

 

View this post on Instagram

 

A post shared by Patiala Politics (@patialapolitics)