Punjab Ashirwad Scheme 2022: Apply Online

December 7, 2022 - PatialaPolitics

Punjab Ashirwad Scheme 2022: Apply Online

 

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ, ਤੇਜ਼ ਤੇ ਪਾਰਦਰਸ਼ੀ ਸੇਵਾਵਾਂ ਦੇਣ ਦੇ ਮਕਸਦ ਨਾਲ ਕੀਤੇ ਜਾ ਰਹੇ ਸੁਧਾਰਾਂ ਦੀ ਲੜੀ ਤਹਿਤ ਹੁਣ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਵੱਲੋਂ ਵੀ ਆਸ਼ੀਰਵਾਦ ਸਕੀਮ ਦਾ ਲਾਭ ਲੈਣ ਦੇ ਚਾਹਵਾਨ ਲਾਭਪਾਤਰੀਆਂ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀ ਆਪਣੀ ਪ੍ਰਤੀ ਬੇਨਤੀ ਆਨ ਲਾਈਨ https://ashirwad.punjab.gov.in/ ‘ਤੇ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਲਾਭਪਾਤਰੀ ਦਾ ਸਮਾਂ ਬਚੇਗਾ, ਉਥੇ ਹੀ ਕੰਮ ਵਿੱਚ ਹੋਰ ਤੇਜ਼ੀ ਅਤੇ ਪਾਰਦਰਸ਼ਤਾ ਵੀ ਆਵੇਗੀ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ 31 ਦਸੰਬਰ ਤੱਕ ਆਸ਼ੀਰਵਾਦ ਸਕੀਮ ਦੀਆਂ ਦਰਖਾਸਤਾਂ ਆਫ਼ਲਾਈਨ ਤੇ ਆਨਲਾਈਨ ਦੋਵੇਂ ਸਾਧਨਾ ਰਾਹੀ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ 1 ਜਨਵਰੀ 2023 ਤੋਂ ਕੇਵਲ ਆਨਲਾਈਨ ਦਰਖਾਸਤਾਂ ਨੂੰ ਹੀ ਵਿਚਾਰਿਆਂ ਜਾਵੇਗਾ।