Patiala MC Elections 2018:Akali Dal press conference

ਪਟਿਆਲਾ ਵਿਚ ਅਕਾਲੀ ਲੀਡਰਸ਼ਿਪ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਕੀਤਾ ਵੱਡਾ ਖ਼ੁਲਾਸਾ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਜ਼ਿਲ੍ਹਾ ਪਟਿਆਲਾ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਨੇ ਅੱਜ ਇਥੇ ਡੀ.ਸੀ. ਪਟਿਆਲਾ ਤੋਂ ਆਰ.ਟੀ.ਆਈ ਰਾਹੀ ਮਿਲੀ ਵੀਡੀਓ ਸੀ.ਡੀ. ਦੀ ਕਾਪੀ ਤੇ ਹੋਰ ਸਾਰੇ ਸਬੂਤਾਂ ਨੂੰ ਪੱਤਰਕਾਰਾਂ ਸਾਹਮਣੇ ਰੱਖਦਿਆਂ ਦੱਸਿਆ ਕਿ ਪਹਿਲਾਂ ਤਾਂ ਸਾਡੇ ਉਮੀਦਵਾਰ ਨੂੰ ਆਰ.ਟੀ.ਆਈ.ਰਾਹੀ ਬਹੁਤ ਮੁਸਕਲ ਨਾਲ ਡੀ.ਸੀ (ਚੋਣ ਅਧਿਕਾਰੀ) ਵਲੋ ਇਸ ਚੋਣ ਦੀ ਵੀਡੀਓ ਸੀ.ਡੀ. ਜਾਰੀ ਕੀਤੀ ਗਈ ਪਰ ਜਦੋਂ ਇਹ ਹੁਣ ਸਾਡੇ ਹੱਥਾਂ ਵਿਚ ਆ ਗਈ ਤਾਂ ਇਸ ਦੀ ਘੋਖ ਸਾਡੇ ਵਕੀਲਾਂ ਦੇ ਪੈਨਲ ਨੇ ਕੀਤੀ ਤਾਂ ਇਸ ਵਿਚ ਜੋ ਵੋਟਰ ਵਾਰਡ ਨੰਬਰ 14 ਵਿਚ ਵੋਟਾਂ ਪਾ ਰਹੇ ਹਨ ਉਹ ਕਿਸੇ ਹੋਰ ਇਲਾਕੇ ਦੇ ਹਨ।
ਹਰਪਾਲ ਜੁਨੇਜਾ ਨੇ ਇਸ ਮੋਕੇ 2018 ਚੋਣ ਵਿਚ ਡਕਾਲਾ ,ਸਮਾਣਾ ਤੇ ਪਾਤੜਾਂ ਤੋ ਵੋਟਾਂ ਪਾਉਣ ਵਾਲੇ ਵੋਟਰਾਂ ਦੀਆ ਉੱਥੇ ਦੀਆਂ ਵੋਟਰ ਲਿਸਟਾਂ ਵੀ ਪੱਤਰਕਾਰਾਂ ਨੂੰ ਸੋਪਦਿਆ ਕਿਹਾ ਕਿ ਦੇਸ਼ ਦੇ ਕਾਨੂੰਨ ਮੁਤਬਿਕ ਕਿਸੇ ਵੀ ਵਿਅਕਤੀ ਦੀ ਜਿਥੇ ਵੋਟ ਬਣੀ ਹੈ ਉਹ ਉੱਥੇ ਹੀ ਵੋਟ ਪਾ ਸਕਦਾ ਹੈ ਪਰ ਇਥੇ ਸਭ ਕੁਝ ਉਲਟ ਹੋਇਆ ਹੈ।
