Sangrur youth fakes his kidnapping, held minutes before fleeing abroad

January 1, 2023 - PatialaPolitics

Sangrur youth fakes his kidnapping, held minutes before fleeing abroad

 

 ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਥਾਣਾ ਖਨੌਰੀ ਵਿਖੇ ਅਗਵਾ ਦਾ ਡਰਾਮਾ ਰਚ ਕੇ ਪਰਿਵਾਰ ਤੋਂ ਫਿਰੌਤੀ ਲੈਣ ਦੀ ਮਨਸ਼ਾ ਨਾਲ ਵਿਦੇਸ਼ (ਮਲੇਸ਼ੀਆ) ਭੱਜ ਰਹੇ ਨੌਜਵਾਨ ਨੂੰ 2 ਘੰਟਿਆਂ ਦੇ ਅੰਦਰ-ਅੰਦਰ ਦਿੱਲੀ ਏਅਰਪੋਰਟ ਤੋਂ ਪਾਸਪੋਰਟ ਸਮੇਤ ਕਾਬੂ ਕੀਤਾ ਗਿਆ। ਐੱਸ. ਐੱਸ. ਪੀ. ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਭਾਸ਼ ਰਾਮ ਵਾਸੀ ਖਨੌਰੀ ਮੰਡੀ ਨੇ ਇਤਲਾਹ ਦਿੱਤੀ ਕਿ 30 ਦਸੰਬਰ ਨੂੰ 12:30 ਵਜੇ ਉਸਦਾ ਮੁੰਡਾ ਨਵੀਨ ਕੁਮਾਰ (25 ਸਾਲ) ਆਪਣੀ ਮਾਤਾ ਨੂੰ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਬਾਜ਼ਾਰ ਜਾ ਰਿਹਾ ਹੈ, ਜਦੋਂ ਕਰੀਬ 3:00 ਵਜੇ ਤੱਕ ਉਹ ਘਰ ਵਾਪਸ ਨਾ ਆਇਆ ਤਾਂ ਉਹ ਲੜਕੇ ਦੀ ਭਾਲ ਕਰਦੇ ਰਹੇ। ਫਿਰ 7:56 ਵਜੇ ਵਟਸਐਪ ਰਾਹੀਂ ਉਸਦੇ ਲੜਕੇ ਨੇ ਮੈਸੇਜ ‘ਚ 1 ਕਰੋੜ ਦੀ ਫਿਰੌਤੀ ਬਾਰੇ ਲਿਖਿਆ ਹੋਇਆ ਆਇਆ ਤੇ ਦੂਜਾ ਮੈਸੇਜ ‘ਚ ‘ਨਹੀਂ ਤਾਂ ਕੱਲ੍ਹ ਮਲੇਸ਼ੀਆ ਵੇਚ ਤਾਂ’ ਲਿਖਿਆ ਆਇਆ