Wrong body exchanged; kin vandalised Ludhiana Civil hospital

January 5, 2023 - PatialaPolitics

Wrong body exchanged; kin vandalised Ludhiana Civil hospital

ਲੁਧਿਆਣਾ ਵਿੱਚ ਲਾਸ਼ ਬਦਲਣ ਤੇ ਹੋਇਆ ਹੰਗਾਮਾ, ਪਰਿਵਾਰ ਨੇ ਕੀਤੀ ਸਿਵਲ ਹਸਪਤਾਲ ਦੀ ਤੋੜਫੋੜ ਬੋਲੇ ਸਾਡੇ ਪੁੱਤਰ ਦੀ ਮ੍ਰਿਤਕ ਦੇਹ ਦੀ ਹੋਈ ਅਦਲਾ ਬਦਲੀ.

ਲੁਧਿਆਣਾ ਚ ਇੱਕ ਨੌਜਵਾਨ ਦੀ ਅਚਾਨਕ ਮੌਤ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਆਪਣੇ ਵਿਦੇਸ਼ ਚ ਰਹਿੰਦੇ ਦੂਸਰੇ ਪਰਿਵਾਰਕ ਮੈਂਬਰ ਦੀ ਉਡੀਕ ਕਰਨ ਲਈ ਮ੍ਰਿਤਕ ਨੌਜਵਾਨ ਦੀ ਲਾਸ਼ ਸਥਾਨਕ ਸਰਕਾਰੀ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਵਾ ਦਿੱਤੀ ਪ੍ਰਤੂੰ ਮਾਮਲਾ ਅੱਜ ਉਸ ਸਮੇਂ ਭਿਆਨਕ ਰੂਪ ਧਾਰਨ ਕਰ ਗਿਆ ਜਦੋਂ ਵਿਦੇਸ਼ ਚੋਂ ਪਹੁੰਚੇ ਰਿਸ਼ਤੇਦਾਰ ਸਮੇਤ ਹਸਪਤਾਲ ਵਿੱਚ ਮ੍ਰਿਤਕ ਨੌਜਵਾਨ ਦੀ ਲਾਸ਼ ਲੈਣ ਪਹੁੰਚੇ ਤਾਂ ਮੁਰਦਾ ਘਰ ਵਿੱਚੋਂ ਲਾਸ਼ ਗਾਇਬ ਹੋਣ ਕਰਕੇ ਪੂਰੇ ਹਸਪਤਾਲ ਵਿੱਚ ਖਲ਼ਬਲੀ ਮੱਚ ਗਈ।ਪਰਿਵਾਰ ਵੱਲੋਂ ਹਸਪਤਾਲ ਪ੍ਰਸ਼ਾਸਨ ਉਪਰ ਲਗਾਏ ਗੰਭਰ ਦੋਸ਼ ਪੁਲਿਸ ਮੌਕੇ ਤੇ ਪਹੁੰਚੀ ਕਰ ਰਹੀ ਹੈ ਪੜਤਾਲ