12 yr old girl allegedly raped inside moving car in Patiala

January 23, 2023 - PatialaPolitics

12 yr old girl allegedly raped inside moving car in Patiala

ਪਟਿਆਲਾ ਦੇ ਬਲਬੇੜਾ ਇਲਾਕੇ ‘ਚ ਸ਼ਨੀਵਾਰ ਰਾਤ ਨੂੰ 12 ਸਾਲਾ ਲੜਕੀ ਨਾਲ ਚੱਲਦੀ ਕਾਰ ‘ਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਅਮਨਦੀਪ ਸਿੰਘ ਅਤੇ ਦਲਵੀਰ ਸਿੰਘ ਵਜੋਂ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਨੇ ਰਾਤ ਨੂੰ ਲੜਕੀ ਨੂੰ ਉਸਦੇ ਘਰ ਦੇ ਬਾਹਰ ਸੁੱਟ ਦਿੱਤਾ। ਲੜਕੀ ਨੂੰ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।

ਪਟਿਆਲਾ ਪੁਲਿਸ ਨੇ FIR U/S 376-D 366,506 IPC, Sec 6 POCSO Act 2012 ਦਰਜ ਕਰ ਅਗਲੀ ਕਰਵਾਈ ਸ਼ੁਰੂ ਕੇ ਦਿੱਤੀ ਹੈ.