Strict orders to all Punjab DC’s

January 25, 2023 - PatialaPolitics

Strict orders to all Punjab DC’s

 

ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਦੇ ਸਕੱਤਰ ਵਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹੁਕਮ ਜਾਰੀ ਕਰਦਿਆਂ ਹੋਇਆ ਵਿਧਾਇਕਾਂ ਦੀ ਸਰਕਾਰੀ ਸਮਾਰੋਹਾਂ/ਮੀਟਿੰਗਾਂ ਦੌਰਾਨ ਸਟੇਟ ਆਰਡਰ ਆਫ ਪ੍ਰੈਸੀਡੈਂਸ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣ ਅਤੇ ਉਸ ਅਨੁਸਾਰ ਵਿਧਾਇਕਾਂ ਦਾ ਮਾਣ ਸਤਿਕਾਰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ।

ਆਮ ਰਾਜ ਪ੍ਰਬੰਧ ਵਿਭਾਗ ਦੇ ਸਕੱਤਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ, ਡੀਸੀਜ਼ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰਾਂ ਸਬੰਧੀ ਕਮੇਟੀ ਵੱਲੋਂ ਵਿਸ਼ੇ ਅਧੀਨ ਮਾਮਲਾ ਵਿਚਾਰਨ ਉਪਰੰਤ ਸਿਫਾਰਸ਼ ਕੀਤੀ ਗਈ ਹੈ ਕਿ ਸਰਕਾਰੀ ਸਮਾਰੋਹਾਂ/ਮੀਟਿੰਗਾਂ ਦੌਰਾਨ ਸਟੇਟ ਆਰਡਰ ਆਫ ਪ੍ਰੈਸੀਡੈਂਸ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਉਸ ਅਨੁਸਾਰ ਵਿਧਾਇਕਾਂ ਦਾ ਮਾਣ ਸਤਿਕਾਰ ਯਕੀਨੀ ਬਣਾਇਆ ਜਾਵੇ।

ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰਾਂ ਸਬੰਧੀ ਕਮੇਟੀ ਨੇ ਇਹ ਵੀ ਸਿਫਾਰਸ਼ ਕੀਤੀ ਹੈ ਕਿ ਜੇਕਰ ਸਰਕਾਰੀ ਸਮਾਗਮਾਂ ਵਿੱਚ D.C/S.S.P ਨੇ ਮੁੱਖ ਮਹਿਮਾਨ ਨੂੰ ਸਹਾਇਤਾ ਪ੍ਰਦਾਨ ਕਰਨੀ ਹੈ ਤਾਂ ਇਹ ਦੋਵੇਂ ਅਧਿਕਾਰੀ ਮੁੱਖ ਮਹਿਮਾਨ ਦੇ ਇੱਕ ਪਾਸੇ ਬਿਠਾਏ ਜਾਣ ਨਾ ਕਿ ਦੋਵੇਂ ਪਾਸੇ।

ਸਕੱਤਰ ਵਲੋਂ ਡੀਸੀਜ਼ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਸਰਕਾਰੀ ਸਮਾਰੋਹਾਂ/ਮੀਟਿੰਗਾਂ ਦੌਰਾਨ ਸਟੇਟ ਆਰਡਰ ਆਫ ਪ੍ਰੈਸੀਡੈਂਸ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਵਿਧਾਇਕਾਂ ਦਾ ਮਾਣ ਸਤਿਕਾਰ ਕਰਨਾ ਯਕੀਨੀ ਬਣਾਇਆ ਜਾਵੇ।