Weather Alert for Valentine’s Week 2023

February 5, 2023 - PatialaPolitics

Weather Alert for Valentine’s Week 2023

#ਅਪਡੇਟ
ਤਾਜ਼ਾ ਪੱਛਮੀ ਸਿਸਟਮ ਦੇ ਪਹਾੜਾਂ ਤੇ ਪੁੱਜਦਿਆਂ ਹੀ ਅੱਜ ਪੱਛੋਂ ਹਵਾ ਦੀ ਰਫਤਾਰ ਮੱਠੀ ਪੈਣ ਕਾਰਨ ਸਮੇਂ ਤੋਂ ਪਹਿਲਾਂ ਸੂਬਾ ਵਾਸੀ ਹਲਕੀ ਗਰਮਾਹਟ ਮਹਿਸੂਸ ਕਰ ਰਹੇ ਹਨ, ਕਿਉਂ ਕਿ ਬਹੁਤੇ ਖੇਤਰਾਂ ਚ’ ਦਿਨ ਦਾ ਪਾਰਾ 23° ਤੋਂ 26° ਡਿਗਰੀ ਵਿਚਕਾਰ ਦਰਜ਼ ਕੀਤਾ ਜਾ ਰਿਹਾ ਹੈ, ਜਦਕਿ ਅੱਜ ਸੀਜ਼ਨ ਚ ਪਹਿਲੀ ਵਾਰ ਚੰਡੀਗੜ Airport ਤੇ ਵੱਧ ਤੋਂ ਵੱਧ ਪਾਰਾ 27° ਡਿਗਰੀ ਨੂੰ ਵੀ ਛੂਹ ਗਿਆ ਹੈ।
ਕਮਜ਼ੋਰ ਸਿਸਟਮ ਕਾਰਨ ਪੰਜਾਬ ਚ’ ਅੱਜ ਰਾਤ ਤੋਂ ਕੱਲ ਦੁਪਿਹਰ ਤੱਕ ਥੋੜੇ ਸਮੇਂ ਲਈ ਪੁਰੇ ਦੀ ਹਵਾ ਵਾਪਸੀ ਕਰੇਗੀ, ਨਤੀਜੇਂ ਵਜੋਂ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਖੇਤਰਾਂ ਚ’ ਕਿਤੇ-ਕਿਤੇ ਗਰਜ ਲਿਛਕ ਨਾਲ ਕਿਨ-ਮਿਣ ਜਾਂ ਹਲਕੇ ਛਰਾਟੇ ਪੈਣ ਦੀ ਉਮੀਦ ਰਹੇਗੀ। ਕੱਲ ਦੁਪਿਹਰ ਬਾਅਦ ਤੋਂ ਮੁੜ ਖੁਸਕ ਪੱਛੋਂ ਨਾਲ ਮੌਸਮ ਸਾਫ ਹੋ ਜਾਣਾ, ਪਰ ਥੋੜੀ-ਬਹੁਤ ਹਲਕੀ ਬੱਦਲਵਾਈ ਗੁਜ਼ਰਦੀ ਰਹੇਗੀ।

#ਗਰਮਾਹਟ ਤੋਂ ਰਾਹਤ?
ਫਿਲਹਾਲ ਅਗਲੇ 4-5 ਦਿਨ ਹਲਕੀ ਗਰਮਾਹਟ ਦਾ ਅਹਿਸਾਸ ਹੁੰਦਾ ਰਹਿਣਾ, 9-10 ਫਰਵਰੀ ਨੂੰ ਇੱਕ ਹੋਰ ਪੱਛਮੀ ਸਿਸਟਮ ਪਹਾੜੀ ਖੇਤਰਾਂ ਤੋਂ ਬਰਫ਼ਵਾਰੀ ਕਰਦਾ ਗੁਜ਼ਰੇਗੀ, ਭਾਵੇਂ ਇਸ ਸਿਸਟਮ ਤੋਂ ਵੀ ਪੰਜਾਬ ਚ’ ਕੋਈ ਖਾਸ ਮੀਂਹ ਦੀ ਉਮੀਦ ਨਹੀਂ ਜਾਪ ਰਹੀ, ਪਰ 11-12 ਫਰਵਰੀ ਤੋਂ ਦਿਨ ਦੇ ਪਾਰੇ ਚ’ ਹਲਕੀ ਗਿਰਾਵਟ ਨਾਲ ਸਮੇਂ ਤੋਂ ਪਹਿਲਾਂ ਵੱਧ ਰਹੀ ਗਰਮਾਹਟ ਨੂੰ ਥੋੜੀ ਠੱਲ੍ਹ ਜਰੂਰ ਪਵੇਗੀ।

ਮੌਸਮ ਪੰਜਾਬ ਦਾ
5 ਫਰਵਰੀ 2023 7:57PM