One Killed in Patiala accident,headless body recovered

February 10, 2023 - PatialaPolitics

One Killed in Patiala accident,headless body recovered

ਦੇਰ ਰਾਤ ਪਟਿਆਲਾ ਜੇਲ੍ਹ ਰੋਡ ‘ਤੇ ਵਾਪਰੇ ਭਿਆਨਕ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਇਸ ਦਰਦਨਾਕ ਹਾਦਸੇ ‘ਚ ਮ੍ਰਿਤਕ ਦੀ ਲਾਸ਼ ਤਾਂ ਮਿਲ ਗਈ ਪਰ ਸਿਰ ਅਜੇ ਤੱਕ ਬਰਾਮਦ ਨਹੀਂ ਹੋਇਆ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਦੇਰ ਰਾਤ ਉਸ ਸੜਕ ‘ਤੇ ਦੋ ਵਾਹਨ ਆਹਮੋ-ਸਾਹਮਣੇ ਆ ਰਹੇ ਸਨ।
ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰਿਆ, ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਦਸੇ ‘ਚ ਸ਼ਾਮਲ ਲੋਕ ਮ੍ਰਿਤਕ ਦਾ ਸਿਰ ਵੀ ਨਾਲ ਲੈ ਗਏ, ਪੁਲਸ ਨੇ ਹਾਦਸੇ ‘ਚ ਸ਼ਾਮਲ ਕਾਰ ਨੂੰ ਬਰਾਮਦ ਕਰ ਲਿਆ ਹੈ, ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਪੁਲਿਸ ਪਾਰਟੀ ਦੋਸ਼ੀਆਂ ਦੀ ਭਾਲ ਕਰ ਰਹੀ ਹੈ

 

 

View this post on Instagram

 

A post shared by Patiala Politics (@patialapolitics)