Man Handcuffed With A Chair In Ludhiana Escaped With The Chair

February 18, 2023 - PatialaPolitics

Man Handcuffed With A Chair In Ludhiana Escaped With The Chair

ਲੁਧਿਆਣਾ ਦੇ ਥਾਣੇ ਤੋਂ ਕੁਰਸੀ ਸਮੇਤ ਹੱਥਕੜੀ ਲੱਗਾ ਮੁਲਜ਼ਮ ਫ਼ਰਾਰ ਹੋ ਗਿਆ। ਕੁਝ ਸਮੇਂ ਬਾਅਦ ਪੁਲਿਸ ਮੁਲਾਜ਼ਮ ਉਸ ਵਿਅਕਤੀ ਨੂੰ ਰਿਕਸ਼ੇ ’ਤੇ ਬਿਠਾ ਕੇ ਲੈ ਆਏ।

ਪੁਲਿਸ ਮੁਲਾਜ਼ਮਾਂ ਨੇ ਫ਼ਰਾਰ ਵਿਅਕਤੀ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਚੋਰ ਨੂੰ ਕੁਰਸੀ ਨਾਲ ਹੱਥਕੜੀ ਲਗਾਈ ਗਈ ਸੀ, ਜਿਸ ਕਰਕੇ ਪੁਲਿਸ ਨੇ ਉਸਨੂੰ ਇੱਕ ਰੇਹੜੇ ‘ਤੇ ਬਿਠਾ ਉਸਨੂੰ ਥਾਣੇ ਵਿਚ ਲੈ ਕੇ ਆਏ। ਥਾਣਾ ਡਵੀਜ਼ਨ ਨੰਬਰ 4 ਦੇ ਐਸਐਚਓ ਸਬ-ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਪੁਲਿਸ ਉਸ ਤੋਂ ਜੇਬ ਕਤਰਨ ‘ਚ ਸ਼ਾਮਲ ਹੋਣ ਦੇ ਸ਼ੱਕ ‘ਚ ਪੁੱਛਗਿੱਛ ਕਰ ਰਹੀ ਹੈ।