Patiala:2 robbers, snatcher arrested by Rajpura Police

February 22, 2023 - PatialaPolitics

Patiala:2 robbers, snatcher arrested by Rajpura Police

ਪਟਿਆਲਾ: ਰਾਜਪੁਰਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਵਿੱਚ ਲੁੱਟ ਖੋਹ ਕਰਨ ਵਾਲੇ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਕੋਲੋਂ ਅੱਠ ਮੋਬਾਈਲ ਅਤੇ ਲੋਹੇ ਦੀ ਰਾਡ ਬਰਾਮਦ ਕੀਤੀ ਗਈ ਹੈ। ਦੋਸ਼ੀ ਜਿਨ੍ਹਾਂ ਦੇ ਨਾਮ ਸੋਨੂੰ ਪਾਲ ਅਤੇ ਬਿੰਦਰ ਸਿੰਘ ਰਾਜਪੁਰਾ ਦੇ ਰਹਿਣ ਵਾਲੇ ਹਨ। ਕਸਤੂਰਬਾ ਚੌਂਕੀ ਰਾਜਪੁਰਾ ਦੇ ਇੰਚਾਰਜ ਏ ਐਸ ਆਈ ਜੈ ਦੀਪ ਸ਼ਰਮਾ ਨੇ ਦੱਸਿਆ ਕਿ 2022 ਦੀ ਜੁਲਾਈ ਨੂੰ ਇਹਨਾਂ ਵੱਲੋਂ ਰਿਟ ਪਲਾਜ਼ਾ ਨੇੜੇ ਰਵਿੰਦਰ ਕੁਮਾਰ ਨਾਮ ਦੇ ਬੰਦੇ ਤੋਂ ਰਾਡ ਮਾਰ ਕੇ ਬੈਗ ਖੋਇਆ ਗਿਆ ਸੀ ਲ,ਜਿਸਦੇ ਚਲਦੇ ਪੁਲਸ ਨੇ ਇਨ੍ਹਾਂ ਨੂੰ ਗਿਰਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਰਾਜਪੁਰਾ ਪੁਲਿਸ ਨੇ ਇਹਨਾ ਤੇ 307,379 B, 323,324,34 IPC ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।