Accidental insurance for Punjab Journalists
April 19, 2018 - PatialaPolitics
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦਾ ਇਕ ਹੋਰ ਚੋਣ ਵਾਅਦਾ ਪੂਰਾ ਕਰਦਿਆਂ ਮਾਨਤਾ ਪ੍ਰਾਪਤ ਤੇ ਪੀਲੇ ਕਾਰਡ ਧਾਰਕ ਲਗਪਗ 4200 ਪੱਤਰਕਾਰਾਂ ਲਈ ਦੁਰਘਟਨਾਬੀਮਾ ਸਕੀਮ ਵਿੱਚ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਵਿੱਚ ਮਾਨਤਾ ਪ੍ਰਾਪਤ ਤੇ ਪੀਲਾ ਕਾਰਡ ਧਾਰਕ ਹਰੇਕ ਪੱਤਰਕਾਰ ਪੰਜ ਲੱਖ ਰੁਪਏ ਦੇ ਦੁਰਘਟਨਾ ਬੀਮਾ ਦੇ ਘੇਰੇ ਵਿੱਚ ਆਵੇਗਾ। ਬੁਲਾਰੇ ਨੇ ਦੱਸਿਆ ਕਿ ਸੂਚਨਾ ਤੇ ਲੋਕਸੰਪਰਕ ਵਿਭਾਗ ਵੱਲੋਂ ਟੈਂਡਰ ਪ੍ਰਕ੍ਰਿਆ ਰਾਹੀਂ ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਦੀ ਚੋਣ ਕੀਤੀ ਗਈ ਹੈ ਅਤੇ ਇਸ ਸਬੰਧ ਵਿੱਚ ਛੇਤੀ ਹੀ ਇਕ ਸਮਝੌਤਾ ਸਹੀਬੰਦ ਹੋਵੇਗਾ। ਪ੍ਰਸਾਵਿਤ ਸਮਝੌਤੇ ਦੇ ਨਿਰਧਾਰਤ ਉਪਬੰਧਾਂ ਅਨੁਸਾਰ ਕਿਸੇ ਦੁਰਘਟਨਾ ਵਿੱਚ ਮੌਤ ਹੋਣ ਜਾਣ ਦੀ ਸੂਰਤ ਵਿੱਚ ਪੱਤਰਕਾਰ ਦੇ ਨਾਮਜ਼ਦ ਮੈਂਬਰ ਨੂੰ ਬੀਮਾ ਲਾਭ ਮੁਹੱਈਆ ਕਰਾਵਇਆ ਜਾਵੇਗਾ।ਸਕੀਮ ਦੇ ਉਪਬੰਧਾਂ ਮੁਤਾਬਕ ਮੌਤ ਹੋ ਜਾਣ, ਪੱਕੇ ਤੌਰ ’ਤੇ ਨਕਾਰਾ ਹੋ ਜਾਣ, ਦੋ ਅੰਗ ਨੁਕਸਾਨੇ ਜਾਣ ਜਾਂ ਇਕ ਅੱਖ ਅਤੇ ਇਕ ਅੰਗ ਨੁਕਸਾਨੇ ਦੀ ਸੂਰਤ ਵਿੱਚਪੰਜ ਲੱਖ ਰੁਪਏ ਦਾ 100 ਫੀਸਦੀ ਲਾਭ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਕੀਮ ਵਿੱਚ ਹੋਰ ਲਾਭ ਦਾ ਉਪਬੰਧ ਵੀ ਕੀਤਾ ਗਿਆ ਹੈ ਜਿਸ ਤਹਿਤ ਦੋਵੇਂ ਅੱਖਾਂ ਦੀ ਰੌਸ਼ਨੀ ਚਲੇ ਜਾਣ ਦੀਸੂਰਤ ਵਿੱਚ ਪੰਜ ਲੱਖ ਰੁਪਏ ਦਾ 100 ਫੀਸਦੀ ਲਾਭ ਮੁਹੱਈਆ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਇਕ ਅੱਖ ਦੀ ਰੌਸ਼ਨੀ ਚਲੇ ਜਾਣ ਜਾਂ ਇਕ ਅੰਗ ਨੁਕਸਾਨੇ ਜਾਣ ਦੀ ਸੂਰਤ ਵਿੱਚ 2.50 ਲੱਖ ਰੁਪਏ ਦਾ ਲਾਭ ਦੇਣ ਦਾ ਉਪਬੰਧ ਵੀ ਇਸ ਸਕੀਮ ਵਿੱਚ ਕੀਤਾ ਗਿਆ ਹੈ।ਇਹ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੱਤਰਕਾਰ ਭਾਈਚਾਰੇ ਨਾਲ ਕੀਤੇ ਇਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਉਨ੍ਹਾਂ ਨੂੰ ਰਾਜ ਮਾਰਗਾਂ’ਤੇ ਟੋਲ ਟੈਕਸ ਤੋਂ ਛੋਟ ਦਿੱਤੀ ਸੀ।