Lady snatcher detained from Patiala Bus stand

April 2, 2023 - PatialaPolitics

Lady snatcher detained from Patiala Bus stand

ਬੀਤੇ ਦਿਨੀਂ ਪਟਿਆਲਾ ਦੇ ਬੱਸ ਸਟੈਂਡ ਤੇ ਇਕ ਔਰਤ ਨੂੰ ਕਾਬੂ ਕੀਤਾ ਗਿਆ ਜੌ ਕਿ ਲੋਕਾਂ ਦੇ ਮੋਬਾਇਲ ਤੇ ਪੈਸੇ ਤੇ ਹੋਰ ਚੀਜ਼ ਚੋਰੀ ਕਰ ਰਹੀ ਸੀ। ਕਲ ਸ਼ਾਮ 4.30 ਵਜੇ ਇਕ ਔਰਤ ਆਪਣੇ ਬੱਚਿਆ ਸਮੇਤ ਕਾਊਂਟਰ ਨੰ. 2 ਬੱਸ ਸਟੈਂਡ ਪਟਿ ਤੋਂ ਬੱਸ ਚੜ੍ਹਨ ਲੱਗੀ ਤਾਂ ਇੱਕ ਔਰਤ ਨੇ ਉਸਦੀ ਲੜਕੀ ਦੀ ਜੇਬ ਵਿੱਚੋਂ ਉਸਦਾ ਮੋਬਾਇਲ ਫੋਨ ਕੱਢ ਲਿਆ, ਜੋ ਲੜਕੀ ਵੱਲੌ ਰੋਲਾ ਪਾਉਣ ਤੇ ਉਸ ਔਰਤ ਨੇ ਮੋਬਾਇਲ, ਨਾਲ ਖੜ੍ਹੀ ਇੱਕ ਹੋਰ ਨਾ-ਮਾਲੂਮ ਔਰਤ ਨੂੰ ਫੜਾ ਦਿੱਤਾ, ਜੋ ਮੋਬਾਇਲ ਸਮੇਤ ਮੌਕੇ ਤੋਂ ਫ਼ਰਾਰ ਹੋ ਗਈ, ਪਰ ਮੋਬਾਇਲ ਕੱਢਣ ਵਾਲੀ ਔਰਤ ਨੂੰ ਮੌਕੇ ਤੇ ਕਾਬੂ ਕੀਤਾ ਗਿਆ। ਪਟਿਆਲਾ ਪੁਲਿਸ ਨੇ ਦੋ ਔਰਤਾਂ ਖਿਲਾਫ ਧਾਰਾ FIR DTD U/S 379 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ