Patiala MC starts drive to shift stray cattle to gaushala

May 23, 2018 - PatialaPolitics

ਨਗਰ ਨਿਗਮ ਵੱਲੋਂ ਆਵਾਰਾ ਪਸ਼ੂਆਂ ਨੂੰ ਫੜਨ ਲਈ ਲਗਾਤਾਰ ਕਾਰਵਾਈ ਜਾਰੀ : ਹੈਲਥ ਅਫ਼ਸਰ
-ਇੱਕ ਸਾਲ ਦੌਰਾਨ 1433 ਆਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ‘ਚ ਭੇਜਿਆ
ਪਟਿਆਲਾ, 23 ਮਈ:
ਪਟਿਆਲਾ ਸ਼ਹਿਰ ਅੰਦਰ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਨਗਰ ਨਿਗਮ ਪਟਿਆਲਾ ਵੱਲੋਂ ਪਿਛਲੇ ਇੱਕ ਸਾਲ ਦੌਰਾਨ 1433 ਆਵਾਰਾ ਪਸ਼ੂ ਫੜਕੇ ਵੱਖ-ਵੱਖ ਗਊਸ਼ਾਲਾਵਾਂ ਵਿੱਚ ਭੇਜੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਹੈਲਥ ਅਫ਼ਸਰ ਡਾ. ਸੁਦੇਸ਼ ਪ੍ਰਤਾਪ ਸਿੰਘ ਨੇ ਦੱਸਿਆਂ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾਉਣ ਲਈ 24 ਮਈ 2017 ਤੋਂ ਹੁਣ ਤੱਕ 1433 ਪਸ਼ੂਆਂ ਨੂੰ ਫੜਿਆਂ ਗਿਆ ਹੈ। ਜਿਸ ਤਹਿਤ ਹੁਣ ਤੱਕ ਸ਼੍ਰੀ ਰਾਧਾ ਕ੍ਰਿਸ਼ਨ ਗਊ ਸੇਵਾ ਸਮਿਤੀ ਵਿਖੇ 281 ਗਊਆਂ ਭੇਜੀਆਂ ਗਈਆਂ ਇਸ ਤਰ੍ਹਾਂ ਸ਼ੇਰੇ ਪੰਜਾਬ ਮਾਰਕਿਟ ਗਊਸ਼ਾਲਾ 219, ਸ਼੍ਰੀ ਗੁਰੂ ਚਰਨ ਗੋਪਾਲ ਗਉਸਦਨ ਗਊਸ਼ਾਲਾ 49 ਅਤੇ ਸਰਕਾਰੀ ਕੈਟਲ ਪੌਂਡ ਪਿੰਡ ਗਾਜੀਪੁਰ (ਸਮਾਣਾ) ਵਿਖੇ 884 ਅਵਾਰਾ ਪਸ਼ੂ ਭੇਜੇ ਗਏ ਹਨ।
ਨਗਰ ਨਿਗਮ ਦੇ ਹੈਲਥ ਅਫ਼ਸਰ ਨੇ ਦੱਸਿਆਂ ਕਿ ਆਵਾਰਾ ਪਸ਼ੂਆਂ ਨੂੰ ਫੜਨ ਦੀ ਇਹ ਕਾਰਵਾਈ ਲਗਾਤਾਰ ਚੱਲ ਰਹੀ ਹੈ ਅਤੇ ਜਿਥੇ ਕੀਤੇ ਵੀ ਅਵਾਰਾ ਪਸ਼ੂਆਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਥੇ ਹੀ ਨਗਰ ਨਿਗਮ ਦੀ ਟੀਮ ਪਹੁੰਚ ਕੇ ਕਾਰਵਾਈ ਕਰਦੀ ਹੈ, ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂਆਂ ਨੂੰ ਅਵਾਰਾ ਨਾ ਛੱਡਣ ਕਿਉਂਕਿ ਜਿਥੇ ਇਹ ਪਸ਼ੂ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ ਉਥੇ ਹੀ ਸ਼ਹਿਰ ਦੀ ਦਿੱਖ ਵੀ ਪ੍ਰਭਾਵਿਤ ਹੁੰਦੀ ਹੈ।