Patiala Police to review security of Dhadrianwale

May 25, 2018 - PatialaPolitics


ਪਟਿਆਲਾ ਦੇ ਐਸ.ਐਸ.ਪੀ ਡਾ. ਐਸ. ਭੂਪਤੀ ਨੇ ਦੱਸਿਆ ਕਿ ਵਧੀਕ ਡਾਇਰੈਕਟਰ ਜਨਰਲ ਪੁਲਿਸ, ਸੁਰੱਖਿਆ ਪੰਜਾਬ ਚੰਡੀਗਡ੍ਹ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਕਿ ਧਾਰਮਿਕ ਦੀਵਾਨ ਲਗਾਉਂਦੇ ਹਨ, ਉਨ੍ਹਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਖ਼ੁਦ, ਕਪਤਾਨ ਪੁਲਿਸ ਸਥਾਨਕ ਪਟਿਆਲਾ ਸ੍ਰੀਮਤੀ ਕੰਵਰਦੀਪ ਕੌਰ ਅਤੇ ਕਪਤਾਨ ਪੁਲਿਸ ਆਵਾਜਾਈ ਤੇ ਸੁਰੱਖਿਆ ਪਟਿਆਲਾ ਸ. ਅਮਰਜੀਤ ਸਿੰਘ ਘੁੰਮਣ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਨਵੇਂ ਸਿਰੇ ਤੋਂ ਸਮੀਖਿਆ ਕੀਤੀ ਗਈ ਹੈ। ਐਸ.ਐਸ.ਪੀ. ਡਾ. ਭੂਪਤੀ ਨੇ ਹੋਰ ਦੱਸਿਆ ਕਿ ਸਮੀਖਿਆ ਦੌਰਾਨ ਜਿੰਨੀ ਸੁਰੱਖਿਆ ਦੀ ਹੋਰ ਜਰੂਰਤ ਹੈ, ਉਸ ਮੁਤਾਬਕ ਛੇਤੀ ਹੀ ਉਨ੍ਹਾਂ ਦੀ ਸੁਰੱਖਿਆ ਸਬੰਧੀਂ ਸੁਰੱਖਿਆ ਪ੍ਰਬੰਧ ਪੂਰਨ ਤੌਰ ‘ਤੇ ਮੁਕੰਮਲ ਕੀਤੇ ਜਾ ਰਹੇ ਹਨ।