Update regarding release of water from Bhakra Dam

July 12, 2023 - PatialaPolitics

Update regarding release of water from Bhakra Dam

ਅੱਜ BBMB ਵਲੋ ਇਕ ਪੱਤਰ ਪਾਣੀ ਨੂੰ ਡਿਸਚਾਰਜ਼ ਕਰਨ ਸੰਬਧੀ ਕੱਢਿਆ ਗਿਆ ਹੈ । ਇਹ ਪੱਤਰ ਲੁਧਿਆਣਾ , ਰੋਪੜ , ਫਿਰੋਜਪੁਰ, ਆਨੰਦਪੁਰ ਸਾਹਿਬੁ, ਚੰਡੀਗੜ ਦੇ DCs ਨੂੰ ਕੱਢਿਆ ਗਿਆ ਹੈ । ਇਹ ਪੱਤਰ ਪਟਿਆਲਾ ਦੇ ਡੀ ਸੀ ਨੂੰ ਨਹੀ ਭੇਜਿਆ ਗਿਆ ਹੈ। BBMB ਨੇ ਪਾਣੀ ਦੇ ਰੂਟ ਅਨੁਸਾਰ ਹੀ ਇਹ ਪੱਤਰ ਜਾਰੀ ਕੀਤਾ ਹੈ। ਜਿਸ ਤੋ ਪੂਰੀ ਤਰਾਂ ਸਪੱਸਟ ਹੈ ਕਿ ਭਾਖੜਾ ਵਲੋ ਛੱਡਿਆ ਜਾਣ ਵਾਲਾ ਪਾਣੀ ਪਟਿਆਲਾ ਆ ਹੀ ਨਹੀ ਸਕਦਾ । ਪਟਿਆਲਾ ਵਾਸੀ ਘਬਰਾਹਟ ਵਿਚ ਨਾ ਆਉਣ , ਸਿਰਫ ਪ੍ਰਮਾਤਮਾ ਨੂੰ ਅਰਦਾਸ ਕਰਨ ਕਿ ਆਉਣ ਵਾਲੇ ਦੋ ਦਿਨ ਚੰਡੀਗੜ , ਮੋਹਾਲੀ ਜਾਂ ਹਿਮਾਚਲ ਦੇ ਕੁਝ ਹਿੱਸੇ ਵਿਚ ਬਾਰਸ ਨਾ ਹੋਵੇ। ਰਾਤੀ 10 ਵਜੇ ਆਈ ਰਿਪੋਰਟ ਤਹਿਤ ਪਟਿਆਲਾ ਨਦੀ ਦਾ ਪਾਣੀ ਦਾ ਲੈਵਲ 2 ਤੋ 3 ਫੁੱਟ ਦੇ ਕਰੀਬ ਘਟਿਆ ਹੈ ਤੇ ਰਾਤ ਨੂੰ ਇਸ ਦੇ ਹੋਰ ਘਟਣ ਦੀ ਉਮੀਦ ਹੈ। ਸੋ ਅਫਵਾਹਾਂ ਤੋ ਸੁਚੇਤ ਰਹੋ ।