Army recruitment rally in Patiala 2018

June 21, 2018 - PatialaPolitics

ਆਰਮੀ ਦੇ ਪਟਿਆਲਾ ਸਥਿਤ ਭਰਤੀ ਡਾਇਰੈਕਟਰ ਕਰਨਲ ਅਨਿਲ ਐਮ. ਵਰਗੀਸ ਨੇ ਦੱਸਿਆ ਕਿ ਭਾਰਤੀ ਫ਼ੌਜ ‘ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ ਭਰਤੀ ਰੈਲੀ 1 ਅਗਸਤ ਤੋਂ 13 ਅਗਸਤ 2018 ਤੱਕ ਕਰਵਾਈ ਜਾ ਰਹੀ ਹੈ। ਕਰਨਲ ਵਰਗੀਸ ਨੇ ਦੱਸਿਆ ਕਿ ਇਸ ਭਰਤੀ ‘ਚ ਹਿੱਸਾ ਲੈਣ ਦੇ ਚਾਹਵਾਨ ਨੌਜਵਾਨਾਂ ਲਈ ਆਨ ਲਾਇਨ ਰਜਿਸਟ੍ਰੇਸ਼ਨ ਵੈਬਸਾਇਟ www.joinindianarmy.nic.in ‘ਤੇ ਕਰਵਾਉਣੀ ਜਰੂਰੀ ਹੈ ਜੋਕਿ 1 ਜੂਨ ਤੋਂ ੋਸ਼ੁਰੂ ਹੋਕੇ 15 ਜੁਲਾਈ 2018 ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਖੇ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਹਿੱਸਾ ਲੈ ਸਕਣਗੇ।
ਕਰਨਲ ਅਨਿਲ ਨੇ ਦੱਸਿਆ ਕਿ ਪਟਿਆਲਾ-ਸੰਗਰੂਰ ਰੋਡ ‘ਤੇ ਸਥਿਤ ਫ਼ਲਾਇੰਗ ਕਲੱਬ ਪਟਿਆਲਾ ਦੇ ਸਾਹਮਣੇ ਪਟਿਆਲਾ ਮਿਲਟਰੀ ਸਟੇਸ਼ਨ ਦੇ ਖੁੱਲ੍ਹੇ ਮੈਦਾਨ ਵਿਖੇ ਹੋਣ ਵਾਲੀ ਇਸ ਭਰਤੀ ਰੈਲੀ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ, ਸਿਪਾਹੀ ਕਲਰਕ, ਸਟੋਰ ਕੀਪਰ ਟੈਕਨੀਕਲ (ਐਸ.ਕੇ.ਟੀ.) ਅਤੇ ਸਿਪਾਹੀ ਟ੍ਰੇਡਸਮੈਨ ਦੀ ਭਰਤੀ ਕੀਤੀ ਜਾਵੇਗੀ।
ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਲਈ ਉਮਰ (ਜਨਮ 1 ਅਕੂਤਬਰ 1997 ਤੋਂ 1 ਅਪ੍ਰੈਲ 2001) ਸਾਢੇ 17 ਤੋਂ 21 ਸਾਲ, ਦਸਵੀਂ 45 ਫ਼ੀਸਦੀ ਅੰਕਾਂ ਨਾਲ ਤੇ ਬਾਰਵੀਂ ਕੀਤੇ ਹੋਣ ‘ਤੇ 10ਵੀਂ ‘ਚ ਫ਼ੀਸਦੀ ਅੰਕਾਂ ਦੀ ਕੋਈ ਸ਼ਰਤ ਨਹੀਂ। ਸਿਪਾਹੀ ਤਕਨੀਕੀ ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 170 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਉਮੀਦਵਾਰ ਨੇ ਬਾਰਵੀਂ ਸਾਇੰਸ ਵਿਸ਼ਿਆਂ ਫ਼ਿਜਿਕਸ, ਕੈਮਿਸਟਰੀ, ਮੈਥ ਤੇ ਅੰਗਰੇਜੀ 50 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ।
ਸਿਪਾਹੀ ਨਰਸਿੰਗ ਸਹਾਇਕ/ਨਰਸਿੰਗ ਸਹਾਇਕ ਵੈਟਰਨਰੀ ਲਈ ਉਮਰ ਸਾਢੇ 17 ਤੋਂ 23 ਸਾਲ, ਬਾਰਵੀਂ ਸਾਇੰਸ ਵਿਸ਼ਿਆਂ ਫ਼ਿਜਿਕਸ, ਕੈਮਿਸਟਰੀ, ਬਾਇਲੋਜੀ ਤੇ ਅੰਗਰੇਜੀ 50 ਫ਼ੀਸਦੀ ਅੰਕਾਂ ਨਾਲ ਜਾਂ ਬੀਐਸਸੀ ਬਾਟਨੀ, ਜੂਆਲੋਜੀ, ਬਾਇਲੋਜੀ ਤੇ ਅੰਗਰੇਜੀ ਵਿਸ਼ਿਆਂ ਨਾਲ ਪਾਸ ਹੋਵੇ। ਸਿਪਾਹੀ ਕਲਰਕ, ਸਟੋਰ ਕੀਪਰ ਟੈਕਨੀਕਲ (ਐਸ.ਕੇ.ਟੀ.) ਲਈ ਉਮਰ ਸਾਢੇ 17 ਤੋਂ 23 ਸਾਲ, ਬਾਰਵੀਂ ਆਰਟਸ, ਕਾਮਰਸ ਜਾਂ ਸਾਇੰਸ ਵਿਸ਼ਿਆਂ ‘ਚ 60 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ। ਜਦੋਂਕਿ ਸਿਪਾਹੀ ਟ੍ਰੇਡਸਮੈਨ ਲਈ ਵੀ ਉਪਰੋਕਤ ਉਮਰ ਤੇ ਕੱਦ, ਭਾਰ ਤੇ ਛਾਤੀ ਵਾਲੇ ਉਮੀਦਵਾਰ ਨੇ 10ਵੀਂ ਜਾਂ ਆਈ.ਟੀ.ਆਈ. ਸਾਇਸ, ਮੈਸ ਤੇ ਹਾਊਸ ਕੀਪਿੰਗ ‘ਚ ਕੀਤੀ ਹੋਵੇ।
ਭਰਤੀ ਡਾਇਰੈਕਟਰ ਨੇ ਕਿਹਾ ਕਿ ਰੈਲੀ ਦੀ ਜਗ੍ਹਾ ‘ਤੇ ਫ਼ਿਜੀਕਲ ਫਿਟਨੈਸ ਦਿਖਾਉਂਦਿਆਂ 1.6 ਕਿਲੋਮੀਟਰ ਦੌੜ, ਪੁਲਅੱਪਸ, 9 ਫੁੱਟ ਖੱਡਾ, ਜਿਗਜੈਗ ਬੈਲੈਂਸ ਆਦਿ ਟੈਸਟ ਪਾਸ ਕਰਨ ਵਾਲਿਆਂ ਦਾ ਮੈਡੀਕਲ ਹੋਵੇਗਾ ਅਤੇ ਬਾਅਦ ‘ਚ ਲਿਖਤੀ ਟੈਸਟ (ਸੀਈਈ) ਵੀ ਪਾਸ ਕਰਨਾ ਪਵੇਗਾ ਪਰ ਇਸ ਟੈਸਟ ‘ਚ ਨੈਗੇਟਿਵ ਮਾਰਕਿੰਗ ਹੋਵੇਗੀ ਅਤੇ ਇਸ ਦਾ ਨਤੀਜਾ ਆਰਮੀ ਦੀ ਵੈਬਸਾਇਟ ‘ਤੇ ਪਾ ਦਿੱਤਾ ਜਾਵੇਗਾ। ਹੋਰ ਵਧੇਰੇ ਜਾਣਕਾਰੀ ਲਈ ਹੈਲਪ ਲਾਇਨ ਨੰਬਰ 0175-2300013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਦੋਂਕਿ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਸਮੇਤ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਲਈ ਨਿਯਮਾਂ ਮੁਤਾਬਕ ਕੱਦ, ਭਾਰ ਤੇ ਛਾਤੀ ‘ਚ ਛੋਟ ਹੋਵੇਗੀ।
ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਆਰਮੀ ‘ਚ ਭਰਤੀ ਬਿਲਕੁਲ ਮੁਫ਼ਤ ਅਤੇ ਕੇਵਲ ਮੈਰਿਟ ‘ਤੇ ਕੀਤੀ ਹੀ ਜਾਂਦੀ ਹੈ, ਇਸ ਲਈ ਉਮੀਦਵਾਰ ਇਸ ਭਰਤੀ ਲਈ ਕਿਸੇ ਨੂੰ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ ਅਤੇ ਕਿਸੇ ਤਰ੍ਹਾਂ ਦੇ ਟਾਊਟਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਦੱਸਿਆ ਕਿ ਉਮੀਦਵਾਰ ਆਪਣੇ ਦਾਖਲਾ ਪੱਤਰ ਲੇਜ਼ਰ ਪ੍ਰਿੰਟਰ ‘ਤੇ ਕਢਵਾ ਕੇ ਆਪਣੇ ਦਸਤਾਵੇਜਾਂ ਦੀਆਂ ਤਸਦੀਕਸ਼ੁਦਾ ਦੋ-ਦੋ ਕਾਪੀਆਂ ਸਮੇਤ 20 ਫੋਟੋਗ੍ਰਾਫ਼ਸ ਸਮੇਤ ਰਿਹਾਇਸ਼, ਜਾਤੀ, ਧਰਮ, ਆਚਰਣ, ਕੁਆਰਾ, ਸਾਬਕਾ ਸੈਨਿਕਾਂ ਨਾਲ ਸਬੰਧ ਵਾਲੇ ਸਰਟੀਫਿਕੇਟ ਰੈਲੀ ਵਾਲੀ ਥਾਂ ‘ਤੇ ਲੈਕੇ ਆਉਣਗੇ।