Teen Worker Brutally Beaten and hung upside down from tree in Jalandhar - Patiala News | Patiala Politics - Latest Patiala News

Teen Worker Brutally Beaten and hung upside down from tree in Jalandhar

July 18, 2023 - PatialaPolitics

Teen Worker Brutally Beaten and hung upside down from tree in Jalandhar

ਪਿੰਡ ਛੋਟੀ ਪਾਲ ਨੌ ਦੇ ਇੱਕ ਪੰਚ ਨੂੰ ਪੁਲਿਸ ਵਲੋਂ ਗਿਰਫ਼ਤਾਰ ਕੀਤਾ ਗਿਆ,ਉਸ ਨੇ ਇੱਕ 18 ਸਾਲਾ ਮਜ਼ਦੂਰ ਨੂੰ ਕਥਿਤ ਤੌਰ ‘ਤੇ ਅਗਵਾ ਕਰਕੇ, ਉਸ ਦੀ ਕੁੱਟਮਾਰ ਕਰਨ ਅਤੇ ਦਰੱਖਤ ਤੋਂ ਉਲਟਾ ਲਟਕਾ ਕੇ ਕੁੱਟਿਆ ਕਿ। ਉਸ ਮਜ਼ਦੂਰ ਦੇ ਪਿੰਡ ਦੇ ਇੱਕ ਜਾਣਕਾਰ ਨੇ ਪੰਚ ਤੋਂ ਕੁਝ ਪੈਸੇ ਉਧਾਰ ਲਏ ਸਨ। ਮੁਲਜ਼ਮ ਦੀ ਪਛਾਣ ਮਨਵੀਰ ਵਜੋਂ ਹੋਈ ਹੈ। ਮਨਵੀਰ ਦੇ ਖੇਤਾਂ ‘ਚ ਕੰਮ ਕਰਨ ਵਾਲੇ ਮਜ਼ਦੂਰ ਨੇ ਕਥਿਤ ਤੌਰ ‘ਤੇ ਉਸ ਤੋਂ 35,000 ਰੁਪਏ ਉਧਾਰ ਲਏ ਸਨ ਅਤੇ ਉਹ ਪਿੰਡ ਛੱਡ ਕੇ ਚਲਾ ਗਿਆ ਸੀ। ਉਸ ਦਾ ਪਤਾ ਨਾ ਲੱਗਣ ‘ਤੇ ਮਨਵੀਰ ਨੇ ਇਸ ਮਜ਼ਦੂਰ ਨੂੰ ਅਗਵਾ ਕਰਕੇ ਪਿੰਡ ਲੈ ਗਿਆ। ਉਸ ਨੂੰ ਕੁੱਟਿਆ ਗਿਆ ਅਤੇ ਉਸ ਦੀਆਂ ਲੱਤਾਂ ਬੰਨ੍ਹ ਕੇ ਦਰੱਖਤ ਤੋਂ ਉਲਟਾ ਲਟਕਾ ਦਿੱਤਾ ਗਿਆ। ਲੜਕੇ ਨੂੰ ਚਾਰ ਤੋਂ ਪੰਜ ਘੰਟੇ ਤੱਕ ਇਸ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਤਸ਼ੱਦਦ ਕਾਰਨ ਲੜਕੇ ਦੇ ਕੰਨ ਦਾ ਪਰਦਾ ਫਟ ਗਿਆ ਅਤੇ ਉਸ ਦੀਆਂ ਲੱਤਾਂ ਜ਼ਖਮੀ ਹੋ ਗਈਆਂ।

 

View this post on Instagram

 

A post shared by Patiala Politics (@patialapolitics)