Two kids of Dhirowal village Batala, Gurdaspur drowned in the water,died

August 17, 2023 - PatialaPolitics

Two kids of Dhirowal village Batala, Gurdaspur drowned in the water,died

ਬਰਸਾਤੀ ਨਾਲੇ ਕੋਲ ਗਏ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਅੱਜ ਸਵੇਰੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਦੋਵਾਂ ਬੱਚਿਆਂ ਦੀ ਮੌਤਾਂ ਦੇ ਕਾਰਨ ਪੂਰੇ ਪਿੰਡ ’ਚ ਮਾਤਮ ਛਾਇਆ ਹੋਇਆ ਹੈ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ। ਡੀ.ਐੱਸ.ਪੀ ਸ੍ਰੀ ਹਰਗੋਬਿੰਦਪੁਰ ਰਾਜੇਸ਼ ਕੱਕੜ ਨੇ ਦੱਸਿਆ ਕਿ ਸ਼ਾਮ ਨੂੰ 13 ਸਾਲ ਦਿਲਪ੍ਰੀਤ ਅਤੇ 14 ਸਾਲ ਜਸਕਰਨ ਵਾਸੀ ਪਿੰਡ ਧੀਰੋਵਾਲ ਨੇੜੇ ਬਰਸਾਤੀ ਨਾਲੇ ‘ਚ ਪਾਣੀ ਦੇਖਣ ਗਏ। ਇਸੇ ਦੌਰਾਨ ਦੋਵਾਂ ਬੱਚਿਆਂ ਦਾ ਪੈਰ ਫਿਸਲ ਗਿਆ ਅਤੇ ਪਾਣੀ ‘ਚ ਡਿੱਗ ਗਏ। ਰਾਤ ਦੇ ਹਨ੍ਹੇਰੇ ਕਾਰਨ ਬੱਚਿਆਂ ਨੂੰ ਲੱਭਣ ਦੀ ਸਮੱਸਿਆ ਆਈ ਸੀ। ਪਰ ਅੱਜ ਸਵੇਰੇ ਬੱਚਿਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।