Body of Patiala Police Constable Parminder Singh recovered from Bhakra

August 25, 2023 - PatialaPolitics

Body of Patiala Police Constable Parminder Singh recovered from Bhakra

ਬੀਤੇ ਦਿਨੀਂ ਪਰਮਿੰਦਰ ਸਿੰਘ ਨਾਮ ਦੇ ਮੁੰਡੇ ਦੇ ਲਾਸ਼ ਪਿੰਡ ਧਨੇਠਾ ਕੋਲ ਨਹਿਰ ਵਿੱਚੋ ਬਰਾਮਦ ਹੋਈ ਹੈ। ਪਰਮਿੰਦਰ ਸਿੰਘ ਦੇ ਪਿਤਾ ਵਲੋਂ FIR ਦਰਜ਼ ਕਰਵਾਈ ਗਈ ਜਿਸ ਵਿੱਚ ਉਹਨਾਂ ਨੇ ਦਸਿਆ ਕਿ ਪਰਮਿੰਦਰ ਸਿੰਘ ਜਿਸਦਾ ਵਿਆਹ ਕਮਲਪ੍ਰੀਤ ਕੌਰ ਨਾਲ ਹੋਇਆ ਸੀ, ਜੋ ਘਰੇਲੂ ਤਕਰਾਰਬਾਜੀ ਕਾਰਨ ਕਮਲਪ੍ਰੀਤ ਕੌਰ ਆਪਣੀ ਲੜਕੀ ਸਰਗੁਨ ਕੋਰ ਤੇ ਆਪਣੇ ਕੱਪੜਿਆ ਅਤੇ ਗਹਿਣੇ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਸੀ ਅਤੇ ਆਪਣੇ ਪਤੀ ਖਿਲਾਫ ਕੁੱਟਮਾਰ ਤੇ ਦਾਜ ਦਹੇਜ ਵਗੈਰਾ ਦਾ ਇਲਜਾਮ ਲਗਾ ਕੇ ਦਰਖਾਸਤ ਦੇ ਦਿੱਤੀ ਸੀ। ਜੋ ਥਾਣਾ ਡੇਹਲੋਂ ਵਿਖੇ ਪਰਮਿੰਦਰ ਸਿੰਘ ਨੂੰ ਬੁਲਾਇਆ ਗਿਆ ਅਤੇ ਫਿਰ ਕਮਲਪ੍ਰੀਤ ਨੇ ਪਰਮਿੰਦਰ ਸਬੰਧੀ ਦਰਖਾਸਤ ਥਾਣਾ ਵੂਮੈਨ ਸੈਲ ਰਿਸ਼ੀ ਨਗਰ ਲੁਧਿਆਣਾ ਵਿਖੇ ਦੇ ਦਿੱਤੀ, ਜੋ ਪਰਮਿੰਦਰ ਸਿੰਘ ਆਪਣੇ ਰਿਸਤੇਦਾਰਾ ਸਮੇਤ ਥਾਣਾ ਵੂਮੈਨ ਸੈਲ ਗਿਆ ਸੀ, ਜੋ ਕਮਲਪ੍ਰੀਤ ਕੌਰ ਨੂੰ ਆਪਣੇ ਨਾਲ ਲੈਜਾਣ ਲਈ ਕਹਿੰਦਾ ਰਿਹਾ ਪਰ ਉਸਨੇ ਪਰਮਿੰਦਰ ਸਿੰਘ ਨਾਲ ਗਾਲੀ ਗਲੋਚ ਕੀਤੀ ਤੇ ਉਸਦੀ ਬੇਇੱਤਜੀ ਵੀ ਕੀਤੀ। ਆਪਣੀ ਘਰਵਾਲੀ ਤੋ ਤੰਗ ਆ ਕੇ ਪਰਮਿੰਦਰ ਨੇ ਮਿਤੀ 19/8/23 ਸਮਾ 9.00 PM ਤੇ ਨਾਭਾ ਰੋਡ ਪਟਿ, ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ, ਜਿਸਦੀ ਲਾਸ਼ ਮਿਤੀ 24/8/23 ਨੂੰ ਪਿੰਡ ਧਨੇਠਾ ਪਾਸ ਨਹਿਰ ਵਿੱਚੋਂ ਬ੍ਰਾਮਦ ਹੋਈ। ਪਟਿਆਲਾ ਪੁਲਿਸ ਨੇ ਸਿਵਲ ਲਾਈਨ ਥਾਣੇ ਚ ਕਮਲਪ੍ਰੀਤ ਕੌਰ, ਸ਼ਰਨਜੀਤ ਕੌਰ, ਅਮਨਪ੍ਰੀਤ ਸਿੰਘ ਤੇ ਰਜਿੰਦਰਪਾਲ ਸਿੰਘ ਤੇ ਧਾਰਾ FIR U/S 306,34 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ