Newest scam to wipe out your bank account is the Traffic E Challan Scam
September 1, 2023 - PatialaPolitics
Newest scam to wipe out your bank account is the Traffic E Challan Scam
Traffic Challan Scam: ਸਰਕਾਰੀ ਅਧਿਕਾਰੀ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲੋਕਾਂ ਨੂੰ ਫਰਜ਼ੀ ਈ-ਚਲਾਨ ਸਕੀਮਾਂ ਬਾਰੇ ਚੇਤਾਵਨੀਆਂ ਦੇ ਰਹੀਆਂ ਹਨ। ਜੋ ਵਿਸ਼ੇਸ਼ ਤੌਰ ‘ਤੇ ਟ੍ਰੈਫਿਕ ਚਲਾਨ ਅਲਰਟ ਦੀ ਨਕਲ ਕਰਕੇ ਐਸਐਮਐਸ ਰਾਹੀਂ ਵਾਹਨ ਮਾਲਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਸ ਘੁਟਾਲੇ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਈ-ਚਲਾਨ ਵਾਂਗ ਐਸਐਮਐਸ ਚੇਤਾਵਨੀਆਂ ਭੇਜਦੇ ਹਨ, ਜਿਸ ਵਿੱਚ ਭੁਗਤਾਨ ਕਰਨ ਲਈ ਇੱਕ ਲਿੰਕ ਵੀ ਹੁੰਦਾ ਹੈ। ਮੈਸੇਜ ਮਿਲਣ ਤੋਂ ਬਾਅਦ ਜਦੋਂ ਕੋਈ ਵਿਅਕਤੀ ਲਿੰਕ ‘ਤੇ ਕਲਿੱਕ ਕਰਦਾ ਹੈ ਤਾਂ ਮੋਬਾਈਲ ਹੈਕਰਾਂ ਦੇ ਕਬਜ਼ੇ ‘ਚ ਆ ਜਾਂਦਾ ਹੈ। ਜਿਸ ਕਾਰਨ ਹੈਕਰਾਂ ਨੂੰ ਕ੍ਰੈਡਿਟ/ਡੈਬਿਟ ਕਾਰਡ ਦੀ ਜਾਣਕਾਰੀ ਤੱਕ ਪਹੁੰਚ ਮਿਲਦੀ ਹੈ।