Fogging Schedule in Patiala

July 26, 2018 - PatialaPolitics

ਪਟਿਆਲਾ ਸ਼ਹਿਰ ਨੂੰ ਡੇਂਗੂ, ਮਲੇਰੀਆ, ਚਿਕਗਨੂੀਆ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਦੀਆਂ ਹਦਾਇਤਾਂ ਅਨੁਸਾਰ ਪਟਿਆਲਾ ਦੇ ਸਾਰੇ ਖੇਤਰਾਂ ਵਿਚ ਨਗਰ ਨਿਗਮ ਵੱਲੋਂ ਫੋਗਿੰਗ ਕਰਨ ਲਈ ਫੋਗਿੰਗ ਮਸ਼ੀਨਾਂ ਦੇ ਰੂਟ ਬਣਾਏ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆ ਨਗਰ ਨਿਗਮ ਦੇ ਹੈਲਥ ਅਫ਼ਸਰ ਡਾ. ਸ਼ੁਦੇਸਪ੍ਰਤਾਪ ਸਿੰਘ ਨੇ ਦੱਸਿਆ ਕਿ ਫੋਗਿੰਗ ਲਈ ਹਫ਼ਤਾਵਾਰੀ ਕਲੰਡਰ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਹਰ ਹਫ਼ਤੇ ਬਣਾਏ ਕਲੰਡਰ ਅਨੁਸਾਰ ਫੋਗਿੰਗ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਸੈਨੇਟਰੀ ਇੰਸਪੈਕਟਰ ਸ਼੍ਰੀ ਜਗਤਾਰ ਸਿੰਘ ਦੀ ਟੀਮ ਵੱਲੋਂ ਮਸ਼ੀਨ ਨੰਬਰ 7 ਅਤੇ ਛੋਟੀਆਂ ਮਸ਼ੀਨਾਂ ਰਾਹੀਂ ਫੋਗਿੰਗ ਕੀਤੀ ਜਾ ਰਹੀ ਹੈ ਜਿਸ ਤਹਿਤ ਪਟਿਆਲਾ ਸ਼ਹਿਰ ਅੰਦਰ ਸੋਮਵਾਰ ਨੂੰ ਸਿਗਲੀਗਰ ਬਸਤੀ, ਬਾਜ਼ੀਗਰ ਬਸਤੀ, ਪ੍ਰੀਤਮ ਪਾਰਕ ਕਲੋਨੀ, ਕ੍ਰਿਸ਼ਨਾ ਕਲੌਨੀ, ਗੁਰਦੀਪ ਕਲੌਨੀ, ਕਰਤਾਰ ਕਲੌਨੀ, ਨਿਊ ਸੈਂਚਰੀ ਇੰਨਕਲੇਵ, ਅਬਲੋਵਾਲ, ਆਦਰਸ਼ ਨਗਰ-ਬੀ, ਆਦਰਸ਼ ਕਲੌਨੀ, ਦਰਸ਼ਨਾ ਕਲੌਨੀ, ਪ੍ਰੇਮ ਨਗਰ, ਨੋਰਥ ਐਵਨਿਊ, ਸਿੱਧੂ ਕਲੌਨੀ, ਗਰੇਵਾਲ ਐਵਨਿਊ, ਮਨਜੀਤ ਨਗਰ, ਰਣਜੀਤ ਨਗਰ, ਆਨੰਦ ਨਗਰ-ਬੀ ਦੀਆਂ 6 ਗਲੀਆਂ, ਦਸਮੇਸ਼ ਨਗਰ-ਬੀ, ਪੁਰਾਣੀ ਭਾਦਸੋਂ ਚੁੰਗੀ ਆਦਿ ਨਾਲ ਲੱਗਦਾ ਏਰੀਆ ਅਤੇ ਮੰਗਲਵਾਰ ਨੂੰ ਸੈਂਟਰਲ ਜੇਲ੍ਹ, ਮਿੰਨੀ ਸਕੱਤਰੇਤ, ਫੂਲਕੀਆਂ ਇੰਨਕਲੇਵ, ਪੁਲਿਸ ਲਾਈਨ, ਦਸਮੇਸ਼ ਨਗਰ-ਏ, ਕਸ਼ਮੀਰੀ ਮੁਹੱਲਾ, ਬਾਲਮੀਕੀ ਕਲੌਨੀ, ਤ੍ਰਿਪੜੀ ਮੇਨ ਬਾਜ਼ਾਰ, ਭਾਖੜਾ ਕਲੌਨੀ, ਪ੍ਰੀਤ ਨਗਰ, ਬਿੰਦਰਾ ਕਲੌਨੀ, ਚਿੱਟੀਆਂ ਕੋਠੀਆਂ ਦਾ ਨਾਲ ਲੱਗਦਾ ਏਰੀਆ ਅਤੇ ਬੁੱਧਵਾਰ ਨੂੰ ਆਨੰਦ ਨਗਰ-ਬੀ ਮੇਨ ਬਾਜ਼ਾਰ, ਦੀਪ ਨਗਰ, ਏਕਤਾ ਵਿਹਾਰ ਕਲੌਨੀ, ਝਿੱਲ ਪਿੰਡ, ਕਮਲ ਕਲੌਨੀ, ਸ਼ਹੀਦ ਉੱਧਮ ਸਿੰਘ ਨਗਰ, ਮੱਲ ਇੰਨਕਲੇਵ, ਰਤਨ ਨਗਰ ਐਕਸ਼ਟੈਂਸ਼ਨ, ਆਨੰਦ ਨਗਰ ਐਕਸ਼ਟੈਂਸ਼ਨ, ਸ਼ਕੁੰਤਲਾ ਵਿਹਾਰ, ਆਨੰਦ ਨਗਰ-ਏ, ਰਤਨ ਨਗਰ, ਰਤਨ ਨਗਰ ਏ, ਬੀ, ਸੀ ਆਦਿ ਨਾਲ ਲੱਗਦੇ ਖੇਤਰਾ ਵਿਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਗੁਰੂ ਨਾਨਕ ਨਗਰ, ਮੜ੍ਹੀਆਂ ਰੋਡ, ਮੇਅਰ ਸਿੰਘ ਕਲੌਨੀ, ਨਿਊ ਗਰੀਨ ਪਾਰਕ ਕਲੌਨੀ, ਇੰਦਰਾ ਕਲੌਨੀ, ਗਰੀਨ ਪਾਰਕ ਕਲੌਨੀ, ਇੰਨਡਸਟਰੀਅਲ ਅਸਟੇਟ, ਅਮਨ ਬਾਗ, ਬਸੰਤ ਵਿਹਾਰ, ਨਰਿੰਦਰਾ ਇੰਨਕਲੇਵ, ਹਰਮਨ ਕਲੌਨੀ, ਹਰਿੰਦਰ ਨਗਰ, ਇੰਦਰਾਪੁਰੀ ਕਲੌਨੀ, ਹਰਗੋਬਿੰਦ ਨਗਰ, ਡੀ.ਐਲ.ਐੱਫ ਕਲੌਨੀ, ਪ੍ਰੈੱਸ ਕਲੌਨੀ, ਰੇਸ ਕੋਰਸ ਕਲੌਨੀ ਆਦਿ ਅਤੇ ਸ਼ੁੱਕਰਵਾਰ ਨੂੰ ਗੁਰੂਦੁਆਰਾ ਦੁੱਖਨਿਵਾਰਨ ਸਾਹਿਬ, ਰੇਲਵੇ ਰੋਡ, ਰਵਿਦਾਸ ਨਗਰ, ਵੀਨਸ ਕਲੌਨੀ, ਫੈਕਟਰੀ ਏਰੀਆ, ਉਪਕਾਰ ਨਗਰ, ਕੈਂਪ ਦੁਖਨਿਵਾਰਨ ਕਲੌਨੀ, ਨਵੀਂ ਅਨਾਜ ਮੰਡੀ, ਨਿਊ ਯਾਦਵਿੰਦਰਾ ਕਲੌਨੀ, ਗੁਰੂ ਨਾਨਕ ਨਗਰ, ਅਜ਼ਾਦ ਨਗਰ, ਗੁਰੂ ਨਾਨਕ ਆਸ਼ਰਮ, ਘੁੰਮਣ ਨਗਰ ਏ ਅਤੇ ਬੀ, ਸੰਤ ਅਤਰ ਸਿੰਘ ਨਗਰ ਆਦਿ ਏਰੀਆ ਅਤੇ ਸ਼ਨੀਵਾਰ ਨੂੰ ਅਲੀਪੁਰ ਪਿੰਡ, ਗੋਬਿੰਦ ਕਲੌਨੀ, ਫੌਕਲ ਪੁਆਇੰਟ, ਏਕਤਾ ਨਗਰ, ਅਮਨ ਨਗਰ , ਵਿਜੈ ਨਗਰ, ਦਰਸ਼ਨ ਨਗਰ, ਰਸੂਲਪੁਰ ਸੈਦਾਂ, ਸੁਖਰਾਮ ਕਲੌਨੀ, ਅਵਚਲ ਨਗਰ, ਭਾਰਤ ਨਗਰ, ਸ਼ਕਤੀ ਨਗਰ, ਬਾਬਾ ਦੀਪ ਸਿੰਘ ਨਗਰ ਆਦਿ ਏਰੀਆ ਵਿਚ ਕੀਤੀ ਜਾਵੇਗੀ।

ਹੈਲਥ ਅਫ਼ਸਰ ਨੇ ਦੱਸਿਆ ਕਿ ਸੈਨੇਟਰੀ ਇੰਸਪੈਕਟਰ ਸ਼੍ਰੀ ਰਾਜੇਸ਼ ਕੁਮਾਰ ਮੱਟੂ ਵੱਲੋਂ ਮਸ਼ੀਨ ਨੰਬਰ 6 ਅਤੇ ਛੋਟੀਆਂ ਮਸ਼ੀਨਾ ਨਾਲ ਆਪਣੀ ਟੀਮ ਨਾਲ ਸੋਮਵਾਰ ਨੂੰ ਐਨ.ਆਈ.ਐਸ. ਚੌਂਕ ਦਫ਼ਤਰ ਨਗਰ ਨਿਗਮ, ਨਿਊ ਮੋਤੀ ਬਾਗ ਕਲੌਨੀ, ਮੌਤੀ ਬਾਗ ਕਲੌਨੀ, ਅਮਰ ਦਰਸ਼ਨ ਕਲੌਨੀ, ਦਾਰੂ ਕੁਟੀਆ, ਸੁਲਰ, ਤੇਗ ਕਲੌਨੀ, ਖੇੜੀ ਰੋਡ ਮਾਲਵਾ ਕਲੌਨੀ, ਗੁੱਡ ਅਰਥ ਕਲੌਨੀ, ਅਫ਼ਸਰ ਕਲੌਨੀ, ਨਿਊ ਅਫ਼ਸਰ ਕਲੌਨੀ, ਡਿਫੈਂਸ ਕਲੌਨੀ, ਵਾਈ.ਪੀ.ਐੱਸ ਰੋਡ ਤੱਕ ਅਤੇ ਮੰਗਲਵਾਰ ਨੂੰ ਆਯੂਰਵੈਦਿਕ ਕਾਲਜ ਹੋਸਟਲ, ਪ੍ਰੀਤ ਗਲੀ, ਭਰਪੂਰ ਗਾਰਡਨ, ਨਰੂਲਾ ਕਲੌਨੀ, ਬੁੱਢਾ ਦਲ ਮਾਰਕਿਟ, ਧੀਰੂ ਦੀ ਮਾਜਰੀ, ਵਾਈ.ਪੀ.ਐਸ. ਚੌਂਕ, ਨਿਊ ਲਾਲ ਬਾਗ ਸਾਰਾ, ਮੈਡੀਕਲ ਕਾਲਜ ਦੇ ਹੌਸਟਲ, ਡੈਂਟਲ ਕਾਲਜ ਦੇ ਹੋਸਟਲ ਅਤੇ ਕੁਆਟਰ ਤੱਕ ਅਤੇ ਬੁੱਧਵਾਰ ਨੂੰ ਰਜਿੰਦਰਾ ਹਸਪਤਾਲ ਅਤੇ ਕੁਆਟਰ, ਬਡੂੰਗਰ ਰੋਡ, ਜਗਦੀਸ਼ ਕਲੌਨੀ, ਰਾਮ ਬਾਗ, ਧਾਲੀਵਾਲ ਕਲੌਨੀ, ਨਿਰਭੈ ਕਲੌਨੀ, ਮਾਲ ਰੋਡ, ਯਾਦਵਿੰਦਰਾ ਕਲੌਨੀ ਮਾਲਵਾ ਸਿਨੇਮਾ ਸਾਹਮਣੇ, ਰਿੰਗ ਹਾਲ, ਬਾਰਾਦਰੀ ਲੀਲਾ ਭਵਨ ਚੌਂਕ, ਡਵਿਜ਼ਨ ਕਮਿਸ਼ਨਰ ਦੀ ਕੋਠੀ, ਨਿਹਾਲ ਬਾਗ, ਬਾਰਾਦਰੀ ਅਸਤਬਲ, ਸਰਕਟ ਹਾਊਸ, ਕਾਲੀ ਮਾਤਾ ਰੋਡ, ਰੇਲਵੇ ਸਟੇਸ਼ਨ ਤੱਕ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਵੀਰਵਾਰ ਨੂੰ ਲੀਲਾ ਭਵਨ ਚੌਂਕ ਤੋ ਮੇਅਰ ਸਾਹਿਬ ਦੀ ਕੋਠੀ, ਗਰੀਨ ਵਿਊ ਕਲੌਨੀ, ਫਰੈਂਡ ਕਲੌਨੀ, ਸਰਕਾਰੀ ਕੋਠੀਆਂ ਸਾਰੀਆਂ, 22 ਨੰਬਰ ਫਾਟਕ ਮਾਰਕੀਟ, ਗਿੱਲ ਰੋਡ ਹੀਰਾ ਬਾਗ, ਬਰਾੜ ਸਟਰੀਟ, ਅਜੀਤ ਨਗਰ ਸਾਰਾ, ਬੈਂਕ ਕਲੌਨੀ, ਖਾਲਸਾ ਕਲੌਨੀ, ਬਿਜਲੀ ਬੋਰਡ ਦੇ ਕੁਆਟਰ, ਪਾਵਰ ਕਲੌਨੀ ਅੰਦਰੋਂ ਸਾਰੀ ਅਤੇ ਸ਼ੁੱਕਰਵਾਰ ਨੂੰ ਨਿਊ ਅਤੇ ਪੁਰਾਣੀ ਬਸਤੀ ਬਡੂੰਗਰ, ਜੈ ਜਵਾਨ ਕਲੌਨੀ, ਗੁਰੂ ਨਾਨਕ ਨਗਰ, ਕੱਲਰ ਕਲੌਨੀ, ਕਾਕਾ ਕਲੌਨੀ, ਇੰਜਨੀਅਰ ਕਲੌਨੀ, ਪ੍ਰਤਾਪ ਨਗਰ A ਬਲਾਕ ਤੋਂ ਲੈ ਕੇ H ਬਲਾਕ ਤੱਕ, ਗੁਰੂ ਦਰਸ਼ਨ ਨਗਰ, ਮਜੀਠੀਆਂ ਇੰਨਕਲੇਵ, ਸੈਂਚੁਰੀ ਇੰਨਕਲੇਵ, ਨਿਊ ਯਾਦਵਿੰਦਰਾਂ ਇੰਨਕਲੇਵ, ਭਾਰਤ ਨਗਰ, ਆਈ.ਟੀ.ਆਈ. ਤੱਕ ਅਤੇ ਸ਼ਨੀਵਾਰ ਨੂੰ ਪੀ.ਆਰ.ਟੀ.ਸੀ. ਵਰਕਸ਼ਾਪ ਤੋਂ ਮਾਡਲ ਟਾਊਨ ਦੇ ਸਾਰੇ ਬਲਾਕ, ਪੰਜਾਬੀ ਬਾਗ, ਬਾਰਾਂ ਕੁਆ ਦੇ ਕੁਆਟਰ, ਰਘੁਬੀਰ ਨਗਰ, ਬੱਚਿਤਰ ਨਗਰ 22 ਨੰ: ਫਾਟਕ ਤੋਂ ਸੇਵਕ ਕਲੌਨੀ, 33 ਫੁੱਟੀ ਰੋਡ, ਨਿਊ ਅਫਸਰ ਕਲੌਨੀ ਚਰਨ ਬਾਗ, ਲਹਿਲ, ਸੰਤ ਨਗਰ, ਪਾਸੀ ਰੋਡ ਅਤੇ ਸਾਰੀਆਂ ਸਰਕਾਰੀ ਕੋਠੀਆਂ, ਬਾਬਾ ਜੀਵਨ ਸਿੰਘ ਬਸਤੀ ਤੱਕ ਕੀਤੀ ਜਾਵੇਗੀ।
ਡਾ. ਸ਼ੁਦੇਸਪ੍ਰਤਾਪ ਸਿੰਘ ਨੇ ਦੱਸਿਆ ਕਿ ਸੈਨੇਟਰੀ ਇੰਸਪੈਕਟਰ ਸ਼੍ਰੀ ਹਰਵਿੰਦਰ ਸਿੰਘ ਵੱਲੋਂ ਫੋਗਿੰਗ ਮਸ਼ੀਨ ਨੰਬਰ 5 ਅਤੇ ਛੋਟੀਆ ਮਸ਼ੀਨਾ ਨਾਲ ਆਪਣੀ ਟੀਮ ਸਮੇਤ ਸੋਮਵਾਰ ਨੂੰ ਰਾਘੋ ਮਾਜਰੇ ਦੀ ਪੁਲੀ ਤੋਂ ਲੈ ਕੇ ਨਿਰਭੈ ਕਲੌਨੀ, ਘੁਮਾਰਾਂ ਵਾਲਾ ਮੁਹੱਲਾ, ਸਮਾਣੀਆ ਗੇਟ, ਹਨੂੰਮਾਨ ਮੰਦਰ, ਅਮਰੀਕ ਸਿੰਘ ਰੋਡ, ਕੜਾਹ ਵਾਲਾ ਚੌਂਕ, ਘਾਹ ਮੰਡੀ, ਜੁੱਤੀਆਂ ਵਾਲਾ ਬਜ਼ਾਰ, ਤੋਪ ਖਾਨਾ ਮੋੜ, ਟੋਬਾ ਬਾਬਾ ਧਿਆਨਾ, ਅਨਾਰਦਾਨਾ ਚੌਂਕ, ਤੂੜੀ ਬਾਜਾਰ, ਨਾਭਾ ਗੇਟ ਬਾਜਾਰ, ਕ੍ਰਿਸ਼ਨਾ ਗਲੀ, ਧੋਬ ਘਾਟ, ਸ਼ੇਰਾ ਵਾਲਾ ਗੇਟ, ਕਾਲੀ ਦੇਵੀ ਮੰਦਰ ਦੇ ਆਲੇ ਦੁਆਲੇ, ਸ਼ੇਰੇ ਪੰਜਾਬ ਮਾਰਕਿਟ, ਪੁਰਾਣੀ ਪ੍ਰੈਸ ਰੋਡ, ਬੱਸ ਸਟੈਂਡ ਤੋਂ ਲਹੌਰੀ ਗੇਟ, ਕਾਲੀ ਦੇਵੀ ਮੰਦਰ ਦੇ ਆਲੇ ਦੁਆਲੇ, ਸ਼ੇਰੇ ਪੰਜਾਬ ਮਾਰਕਿਟ, ਪੁਰਾਣੀ ਪ੍ਰੈਸ ਰੋਡ, ਬੱਸ ਸਟੈਂਡ ਤੋਂ ਲਾਹੌਰੀ ਗੇਟ, ਸਰਹੰਦੀ ਗੇਟ, ਡੋਗਰਾ ਵਾਲਾ ਮੁਹੱਲਾ, ਢੇਹਾ ਬਸਤੀ, ਨਾਮਦਾਰ ਖਾਂ ਰੋਡ, ਆਰੀਆ ਸਮਾਜ ਚੌਂਕ, ਤ੍ਰਿਵੈਣੀ ਚੌਂਕ, ਆਹਲੂਵਾਲੀਆ ਪਾਰਕ, ਅਰਨਾ ਬਰਨਾ ਚੌਂਕ, ਮਾਸਟਰ ਤਾਰਾ ਸਿੰਘ ਪਾਰਕ ਦੇ ਆਲੇ ਦੁਆਲੇ, ਸ਼ੰਨੀ ਦੇਵ ਮੰਦਰ, ਪੁਰਾਣਾ ਲਾਲ ਬਾਗ, ਚਹਿਲ ਗਲੀ, ਮੁਹਾ ਕਨੇਰੀਆ, ਪੁਰਾਣੀ ਘਾਹ ਮੰਡੀ, ਧਰਮਪੁਰਾ ਬਾਜਾਰ, ਖਾਲਸਾ ਮੁਹੱਲਾ, ਬਾਜਾ ਖਾਨਾ ਸਕੂਲ, ਅੰਬੇ ਅਪਾਰਟਮੈਂਟ ਦੇ ਕੁਆਟਰ, ਫਾਇਰ ਬ੍ਰਿਗੇਡ ਦੇ ਸਰਕਾਰੀ ਕੁਆਟਰ ਆਦਿ ਨਾਲ ਲੱਗਦਾ ਏਰੀਆ ਅਤੇ ਮੰਗਲਵਾਰ ਨੂੰ ਸਮਾਣੀਆ ਗੇਟ ਤੋਂ ਨਿਊ ਮਹਿੰਦਰਾ ਕਲੌਨੀ, ਪ੍ਰੇਮ ਕਲੌਨੀ, ਢਿੱਲੋਂ ਕਲੌਨੀ, ਰਾਜ ਕਾਲੌਨੀ, ਕੇਸਰ ਬਾਗ ਕਲੌਨੀ, ਸ਼ੀਸ਼ ਮਹਿਲ ਕਲੌਨੀ, ਧੱਕਾ ਕਲੌਨੀ, ਸੰਜੇ ਕਾਲੌਨੀ, ਪਾਠਕ ਵਿਹਾਰ ਕਾਲੌਨੀ, ਗੰਗਾ ਵਿਹਾਰ ਕਲੌਨੀ, ਮਾਰਕਲ ਕਲੌਨੀ, ਨਿਊ ਮਹਿੰਦਰਾ ਕਲੌਨੀ, ਮਾਈ ਜੀ ਦੀ ਸਰਾਂ, ਸੂਤ ਬਟਾ ਮੁਹੱਲਾ, ਦਾਲ ਦਲੀਆ ਚੌਂਕ, ਗੁੱੜ ਮੰਡੀ, ਕਸੇਰਾਂ ਚੌਂਕ, ਸੀਤਲਾ ਮਾਤਾ ਮੰਦਰ, ਸੂਈ ਗਰਾਂ ਮੁਹੱਲਾ ਦਾ ਨਾਲ ਲੱਗਦਾ ਏਰੀਆ ਅਤੇ ਬੁੱਧਵਾਰ ਨੂੰ ਰਾਈ ਮਾਜਰਾ, ਡੰਪਿੰਗ ਗਰਾਊਂਡ, ਤੇਜ ਬਾਗ ਕਾਲੌਨੀ, ਮੋਤਾ ਸਿੰਘ ਨਗਰ, ਜਗਦੀਸ਼ ਕਾਲੌਨੀ, ਰੋਜ਼ ਕਾਲੌਨੀ, ਮੱਥੁਰਾ ਕਾਲੌਨੀ, ਨਿਊ ਮੱਥੁਰਾ ਕਾਲੌਨੀ, ਰਿਸ਼ੀ ਕਲੌਨੀ, ਹੀਰਾ ਬਾਗ, ਸੰਜੇ ਕਾਲੌਨੀ, ਲੱਕੜ ਮੰਡੀ, ਸਨੋਰੀ ਅੱਡਾ, ਢੇਹਾ ਬਸਤੀ, ਭੀਮ ਨਗਰ, ਸਫਾਬਾਦੀ ਗੇਟ ਆਦਿ ਨਾਲ ਲੱਗਦਾ ਏਰੀਆ ਵਿਖੇ ਕੀਤੀ ਜਾਵੇਗੀ ਅਤੇ ਵੀਰਵਾਰ ਨੂੰ ਰੇਲਵੇ ਸ਼ਟੇਸ਼ਨ, ਦੇਸੀ ਮਹਿਮਾਨਦਾਰੀ, ਡੀ.ਸੀ.ਡਬਲਿਯੂ ਰੋਡ, ਕੋੜੀਆਂ ਦੀ ਬਸਤੀ, ਤਫੱਜਲਪੁਰਾ, ਗਰਿਡ ਕਾਲੌਨੀ, ਰਾਜਪੁਰਾ ਮਾਰਕਿਟ, ਸ਼ਨੀ ਇੰਨਕਲੇਵ ਆਦਿ ਏਰੀਆ ਅਤੇ ਸ਼ੁੱਕਰਵਾਰ ਨੂੰ ਰਾਜਪੁਰਾ ਕਾਲੌਨੀ, ਵਿਕਾਸ ਕਾਲੌਨੀ, ਪਵਿੱਤਰ ਇਨਕਲੇਵ, ਸਵਰਨ ਵਿਹਾਰ, ਈ ਟਾਈਪ ਕੁਆਟਰ, ਐਸ.ਐਸ.ਟੀ. ਨਗਰ ਪੋਲਟੈਕਨੀਕਲ ਕਾਲਜ ਰੋਡ, ਰਾਮ ਨਗਰ, ਸੁੰਦਰ ਨਗਰ, ਜੂਝਾਰ ਨਗਰ, ਗੁਰੂਦੁਆਰਾ ਕੰਬਲੀ ਸਾਹਿਬ ਵਾਲਾ ਏਰੀਆ ਵਿੱਚ, ਵੱਡੀ ਨਦੀ ਤੋਂ ਬੰਨਾ ਰੋਡ ਬਾਈਪਾਸ ਤੱਕ, ਪੁਰਾਣਾ ਅਤੇ ਨਵਾਂ ਬਿਸ਼ਨ ਨਗਰ ਆਦਿ ਏਰੀਆ ਅਤੇ ਸ਼ਨੀਵਾਰ ਨੂੰ ਗੁਰੂ ਨਾਨਕ ਨਗਰ, ਜਗਤਾਰ ਨਗਰ, ਵਿਰਕ ਕਲੌਨੀ ਦਾ ਏਰੀਆ, ਬਾਜਵਾ ਕਲੌਨੀ ਦਾ ਏਰੀਆ, ਡੀ.ਸੀ.ਡਬਲਿਯੂ ਰੋਡ ਮਾਰਕਿਟ, ਬਾਬਾ ਦੀਪ ਸਿੰਘ ਨਗਰ ਆਦਿ ਏਰੀਆ ਕੀਤੀ ਜਾਵੇਗੀ।
ਹੈਲਥ ਅਫ਼ਸਰ ਨੇ ਦੱਸਿਆ ਕਿ ਅਚਾਨਕ ਮੌਸਮ ਖਰਾਬ ਹੋਣ ਕਾਰਨ ਜੇਕਰ ਮਸ਼ੀਨ ਨਹੀਂ ਚਲਦੀ ਤਾਂ ਅਗਲੇ ਦਿਨ ਰੂਟ ਵਿੱਚ ਤਬਦੀਲੀ ਸੰਭਵ ਹੈ ਅਤੇ ਜਰੂਰਤ ਪੈਣ ਤੇ ਐਤਵਾਰ ਵੀ ਮਸ਼ੀਨ ਚਲਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਹਰ ਹਫ਼ਤੇ ਇਸੇ ਤਰ੍ਹਾਂ ਚੱਲਦੀ ਰਹੇਗੀ।