Patiala:3 arrested for burglary at Apple cafe showroom, 45 devices recovered

September 27, 2023 - PatialaPolitics

Patiala:3 arrested for burglary at Apple cafe showroom, 45 devices recovered

 

ਅੱਜ ਸ੍ਰੀ ਸੰਜੀਵ ਸਿੰਗਲਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਜੀ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਸ੍ਰੀ ਵਰੁਣ ਸਰਮਾ ਆਈ.ਪੀ.ਐਸ. ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਜੀ ਅਤੇ ਸ੍ਰੀ ਸਰਫਰਾਜ ਆਲਮ ਐਸ.ਪੀ. ਸਿਟੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸਾ ਹੇਠ ਜਿਲਾ ਪਟਿਆਲਾ ਵਿੱਚ ਵੱਧ ਰਹੀਆ ਚੋਰੀ ਦੀਆ ਵਾਰਦਾਤਾ ਨੂੰ ਕਾਬੂ ਕਰਨ ਲਈ ਸਪੈਸਲ ਮੁਹਿਮ ਚਲਾਈ ਜਾ ਰਹੀ ਹੈ।ਜਿਸਦੇ ਤਹਿਤ ਉਸ ਸਮੇ ਕਾਮਜਾਬੀ ਮਿਲੀ ਜਦੋਂ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਇੰਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਇੰਚਾਰਜ ਚੌਕੀ ਮਾਡਲ ਟਾਊਨ ਪਟਿਆਲਾ ਸ:ਬ: ਰਣਜੀਤ ਸਿੰਘ ਦੀ ਯੋਗ ਅਗਵਾਈ ਹੇਠ ਉਸ ਸਮੇਂ ਕਾਮਜਾਬੀ ਮਿਲੀ ਜਦੋ ਮਿਤੀ 25/26-09-2029 ਦੀ ਦਰਮਿਆਣੀ ਰਾਤ ਨੂੰ ਐਪਲ ਵੇ ਮੋਬਾਇਲਾਂ ਵਾਲੀ ਦੁਕਾਨ ਨੇੜੇ DAV ਸਕੂਲ ਭੁਪਿੰਦਰ ਰੋਡ ਪਟਿਆਲਾ ਤੇ ਹੋਈ ਚੋਰੀ ਦੇ ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ।

 

ਸ੍ਰੀ ਸੰਜੀਵ ਸਿੰਗਲਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਿਟੀ-। ਪਟਿਆਲਾ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੀਰਤੀ ਸ਼ਰਮਾ ਪੁੱਤਰ ਸ਼੍ਰੀ ਹਰੀ ਮੋਹਨ ਸ਼ਰਮਾ ਵਾਸੀ ਮਕਾਨ ਨੰਬਰ 47 G ਗੋਬਿੰਦ ਨਗਰ ਮਾਡਲ ਟਾਊਨ ਪਟਿਆਲਾ ਦੀ ਐਪਲ ਕੈਫੇ ਮੋਬਾਇਲਾਂ ਵਾਲੀ ਦੁਕਾਨ ਨੇੜੇ DAV ਸਕੂਲ ਭੁਪਿੰਦਰ ਰੋਡ ਪਟਿਆਲਾ ਨੇ ਥਾਣਾ ਸਿਵਲ ਲਾਇਨ ਪਟਿਆਲਾ ਦੀ ਪੁਲਿਸ ਪਾਸ ਆਪਣਾ ਬਿਆਨ ਤਹਿਰੀਰ ਕਰਵਾਇਆ ਕਿ ਮਿਤੀ 25/26-09-2023 ਦੀ ਦਰਮਿਆਣੀ ਰਾਤ ਉਸਦੀ ਦੁਕਾਨ ਐਪਲ ਕੈਫੇ ਮੋਬਾਇਲਾਂ ਵਾਲੀ ਦੁਕਾਨ ਨੇੜੇ DAV ਸਕੂਲ ਭੁਪਿੰਦਰ ਰੋਡ ਪਟਿਆਲਾ ਦਾ ਸ਼ਟਰ ਤੋੜ ਕੇ ਕੋਈ ਨਾਮਾਲੂਮ ਵਿਅਕਤੀ/ਵਿਅਕਤੀਆ ਦੁਕਾਨ ਅੰਦਰ ਵੜ ਕੇ ਕਰੀਬ 30 ਪੁਰਾਣੇ ਮੋਬਾਇਲ ਫੋਨ ਐਪਲ ਕੰਪਨੀ ਦੇ । PHONE„ਕਰੀਬ 18 ਪੁਰਾਣੀਆ ਘੜੀਆ ਐਪਲ ਕੰਪਨੀ ਅਤੇ ਸੈਮਸੰਗ ਕੰਪਨੀ ਦੀਆਂ ਦੋ ਪੁਰਾਣੇ ਮੈਕਬੁੱਕ,ਅਤੇ ਇੱਕ ਪੁਰਾਣਾ ਲੈਪਟਾਪ DELL ਕੰਪਨੀ ਦਾ ਚੋਰੀ ਕਰਕੇ ਲੈ ਗਏ ਹਨ ਜਿਸ ਪਰ ਮੁਕਦਮਾ ਨੰਬਰ 161 ਮਿਤੀ 26-09-2023 ਅ/ਧ 457,380 ਆਈ.ਪੀ.ਸੀ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਰਜਿਸਟਰ ਕਰਕੇ ਤਫਤੀਸ ਸੁਰੂ ਕੀਤੀ ਗਈ।ਜਿਸਦੇ ਸਬੰਧ ਵਿੱਚ ਇੰਪੈਕਟਰ ਹਰਜਿੰਦਰ ਸਿੰਘ ਢਿੱਲੋ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਦੀ ਨਿਗਰਾਨੀ ਹੇਠ ਵੱਖ ਵੱਖ ਟੀਮਾ ਬਣਾ ਕਰ ਡੂੰਘਾਈ ਨਾਲ ਤਫਤੀਸ ਅਮਲ ਵਿੱਚ ਲਿਆਉਂਦੇ ਹੋਏ ਚਾਹ ਦੋਸੀਆਨ 1.ਤਰਵਿੰਦਰ ਸਿੰਘ ਉਰਫ਼ ਹਨੀ ਹੀਰਾ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਚੌਰਾ ਨੇੜੇ ਸ਼ਿਵ ਮੰਦਰ, ਆਈ.ਟੀ.ਬੀ.ਪੀ.ਕੈਂਪ ਥਾਣਾ ਸਦਰ ਅਰਬਨ ਅਸਟੇਟ ਪਟਿਆਲਾ 2. ਅਬਿੰਜੀਤ ਸਿੰਘ ਉਤਫ ਅਬੀ ਪੁੱਤਰ ਜਗਤਾਰ ਸਿੰਘ3. ਗਗਨਦੀਪ ਸਿੰਘ ਉਰਫ ਗੰਗੂ ਪੁੱਤਰ ਪਾਲਾ ਸਿੰਘ 4. ਜਸਕਰਨ ਸਿੰਘ ਉਰਫ ਧਿਆਨੀ ਪੁੱਤਰ ਸੀਤੀ ਵਾਸੀਆਨ ਪਿੰਡ ਲਾਝ ਬਨਜਾਰਾ ਕਲਾ ਖਾਣਾ ਦਿੜਬਾ ਜਿਲਾ ਸੰਗਰੂਰ ਨੂੰ ਟੋਸ ਕਰਕੇ ਮੁੱਕਦਮਾ ਹਜਾ ਵਿੱਚ ਨਾਮਜਦ ਕੀਤਾ ਗਿਆ ਜਿਸ ਸਬੰਧੀ ਅੱਜ ਸ਼:ਥ: ਸੂਬਾ ਸਿੰਘ ਥਾਣਾ ਸਿਵਲ ਲਾਇਨ ਪਟਿਆਲਾ ਸਮੇਤ ਪੁਲਿਸ ਪਾਰਟੀ ਮੁਖਬਰ ਖਾਸ ਦੀ ਇਤਲਾਹ ਪਰ ਪੀ.ਆਰ.ਟੀ.ਸੀ ਚੌਕ ਪਟਿਆਲਾ ਵਿਖੇ ਨਾਕਾਬੰਦੀ ਕਰਕੇ ਦੋਸੀਆਨ ਤਰਵਿੰਦਰ ਸਿੰਘ ਉਰਫ਼ ਹਨੀ ਹੀਰਾ, ਅਖਿਜੀਤ ਸਿੰਘ ਉਤਵ ਅਬੀ ਅਤੇ ਗਗਨਦੀਪ ਸਿੰਘ ਉਰਫ ਗੰਗੂ ਨੂੰ ਗੱਡੀ ਨੰਬਰ ਐਚ.ਆਰ 51 ਏ.ਪੀ. 4936 ਮਾਰਕਾ ਸਕੋਡਾ ਸੁਪਰਬ ਪਰ ਕਾਬੂ ਕੀਤਾ ਗਿਆ ਅਤੇ ਤਲਾਸੀ ਦੌਰਾਨ ਗੱਡੀ ਵਿੱਚੋ ਚੋਰੀ ਹੋਏ 28 ਮੋਬਾਇਲ ਫੋਨ ਮਾਰਕਾ ਐਪਲ, 15 ਸਮਾਰਟ ਘੜੀਆਂ ਅਤੇ 1 ਲੈਪਟੋਪ ਅਤੇ 1 ਮੇਕਬੁੱਕ ਐਪਲ ਬ੍ਰਾਮਦ ਕੀਤਾ ਗਿਆ।ਦੌਰਾਨੇ ਪੁੱਛ ਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀ ਤਰਵਿੰਦਰ ਸਿੰਘ ਉਰਫ਼ ਹਨੀ ਹੀਰਾ ਉੱਕਤ ਮੁਦਈ ਮੁੱਕਦਮਾ ਦੀ ਦੁਕਾਨ ਪਰ ਪਿੱਛਲੇ 5-6 ਸਾਲ ਤੋਂ ਬਤੌਰ ਸੇਲਜਮੇਨ ਕੰਮ ਕਰਦਾ ਸੀ ਅਤੇ ਦੁਕਾਨ ਦੀਆ ਚਾਬੀਆ ਅਕਸਰ ਹੀ ਇਸ ਪਾਸ ਰਹਿੰਦੀਆ ਸਨ ਅਤੇ ਇਹ ਜਲਦੀ ਅਮੀਰ ਹੋਣ ਦੇ ਲਾਲਚ ਵਿੱਚ ਬੇਈਮਾਨ ਹੋ ਗਿਆ ਅਤੇ ਇਹ ਆਪਣੇ ਉੱਕਤਾਨ ਸਾਥੀਆਂ ਨਾਲ ਰਲਕੇ ਯੋਜਨਵਧ ਤਕੇ ਨਾਲ ਡੁਪਲੀਕੇਟ ਚਾਬੀਆ ਤਿਆਰ ਕਰਕੇ ਦੁਕਾਨ ਤੋਂ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ।ਜਿਹਨਾ ਨੂੰ ਥਾਣਾ ਸਿਵਲ ਲਾਇਨ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਬਹੁਤ ਹੀ ਸਖਤ ਮਿਹਨਤ ਅਤੇ ਫੁਰਤੀ ਨਾਲ ਕਾਰਵਾਈ ਕਰਦੇ ਹੋਏ ਦੋਸੀਆਨ ਨੂੰ ਬਹੁਤ ਹੀ ਘੱਟ ਸਮੇ ਵਿਚ ਏਸ ਕਰਕੇ ਗ੍ਰਿਫਤਾਰ ਕੀਤਾ ਗਿਆ