Six resolutions passed at Bathinda Convention,Khaira group announces autonomy
August 2, 2018 - PatialaPolitics

ਬਠਿੰਡਾ 2 ਅਗਸਤ – ਸੁਖਪਾਲ ਸਿੰਘ ਖਹਿਰਾ ਵੱਲੋਂ ਬਠਿੰਡਾ ਵਲੰਟੀਅਰ ਕਨਵੈਂਸ਼ਨ ਵਿਚ 6 ਮਤੇ ਰੱਖੇ ਗਏ ਜਿਹਨਾਂ ਦੀ ਰੈਲੀ ਵਿਚ ਮੌਜੂਦ ਲੋਕਾਂ ਵੱਲੋਂ ਪ੍ਰਵਾਨਗੀ ਲਈ ਗਈ।
ਪਹਿਲਾ – ਆਪ ਵਲੰਟੀਅਰ ਕਨਵੈਂਸ਼ਨ ਸਰਵ ਸੰਮਤੀ ਨਾਲ ਖੁਦਮੁਖਤਿਆਰ ਹੈ। ਇਹ ਯੂਨਿਟ ਆਪਣੇ ਫੈਸਲੇ ਖੁਦ ਕਰੇਗੀ ਕੰਮਕਾਜ ਲਈ ਅਤੇ ਕਾਨੂੰਨ ਖੁਦ ਬਣਾਏਗੀ।
ਦੂਸਰਾ- ਮੌਜੂਦਾ ਨਕਾਰਾ ਢਾਂਚੇ ਨੂੰ ਭੰਗ ਕੀਤਾ ਜਾਂਦਾ ਹੈ ਜਿਸ ਨੇ ਆਪ ਨੂੰ ਢਹਿ ਢੇਰੀ ਕੀਤਾ।
ਤੀਸਰਾ – ਪੰਜਾਬ ਵਿਧਾਨ ਸਭਾ ਵਿਚ ਬਿਹਤਰ ਕਾਰਗੁਜਾਰੀ ਤੇ ਬਹਾਦਰੀ ਨਾਲ ਨਿਭਾਈ ਭੂਮਿਕਾ ਲਈ ਸੁਖਪਾਲ ਸਿੰਘ ਖਹਿਰਾ ਦੀ ਪਸ਼ੰਸਾ।
ਚੌਥਾ – ਸੁਖਪਾਲ ਸਿੰਘ ਖਹਿਰਾ ਨੂੰ ਗੈਰ ਸੰਵਿਧਾਨਿਕ ਤਰੀਕੇ ਨਾਲ ਹਟਾਏ ਜਾਣ ਤੇ ਪੰਜਾਬ ਉਤੇ ਨਵੇਂ ਨੇਤਾ ਥੋਪੇ ਜਾਣ ਦੀ ਵਿਰੋਧਤਾ ਕੀਤੀ ਗਈ। ਇਕ ਹਫਤੇ ਅੰਦਰ ਚੰਡੀਗੜ ਵਿਚ ਬੈਠਕ ਬੁਲਾ ਕੇ ਵਿਰੋਧੀ ਧਿਰ ਦਾ ਨੇਤਾ ਚੁਣਿਆ ਜਾਵੇ।
ਪੰਜਵਾਂ – ਜ਼ਿਲਾ ਪੱਧਰੀ ਪ੍ਰੋਗਰਾਮ ਉਲੀਕੇ ਜਾਣ ਜਿਸ ਦੀ ਸ਼ੁਰੂਆਤ 12 ਅਗਸਤ ਨੂੰ ਹੁਸ਼ਿਆਰਪੁਰ ਤੋਂ ਹੋਵੇਗੀ।
ਛੇਵਾਂ – ਐਨ.ਆਰ.ਆਈ ਵਲੋਂ ਪਾਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਗਈ।
