Punjab: Triple murder shocks Kharar/Mohali

October 13, 2023 - PatialaPolitics

Punjab: Triple murder shocks Kharar/Mohali

ਖਰੜ ਵਿਚ ਇਕ ਸ਼ਖਸ ਨੇ ਆਪਣੇ ਭਰਾ, ਭਰਜਾਈ ਤੇ ਭਤੀਜੇ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਢਲੀ ਜਾਂਚ ‘ਚ ਪੁਲਿਸ ਅਜੇ ਇਸ ਮਾਮਲੇ ਨੂੰ ਘਰੇਲੂ ਕਲੇਸ਼ ਦਾ ਅੰਜ਼ਾਮ ਦੱਸ ਰਹੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਭਰਾ ਵੱਲੋਂ ਆਪਣੀ ਭਰਜਾਈ, ਭਰਾ ਅਤੇ ਉਸ ਦੇ ਦੋ ਸਾਲਾ ਬੱਚੇ ਦਾ ਕਤਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਬਲਕਿ ਇਹ ਈ ਦੱਸਿਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਭਰਾ ਨੇ ਉਨ੍ਹਾਂ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ।

ਮਾਮਲਾ ਮੋਹਾਲੀ ਦੇ ਖ਼ਰੜ ਦਾ ਹੈ ਜਿੱਥੇ ਗਲੋਬਲ ਸਿਟੀ ਦੀ ਇਕ ਦੋ ਮੰਜ਼ਿਲਾ ਨਵੀਂ ਕੋਠੀ ਵਿੱਚ ਇੱਕ ਛੋਟੇ ਅਣਵਿਆਹੇ ਭਰਾ ਨੇ ਆਪਣੇ ਵੱਡੇ ਭਰਾ, ਭਰਜਾਈ ਅਤੇ ਆਪਣੇ 3 ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ।

ਮ੍ਰਿਤਕਾਂ ਦੀ ਪਛਾਣ 32 ਸਾਲਾ ਸਤਬੀਰ ਸਿੰਘ, 29 ਸਾਲਾ ਅਮਨਦੀਪ ਕੌਰ ਅਤੇ ਉਨ੍ਹਾਂ ਦੇ 2 ਸਾਲਾ ਬੇਟੇ ਅਨਹਦ ਸਿੰਘ ਵਜੋਂ ਹੋਈ ਹੈ।