Patiala girl Navneet Kaur shines in PCS judicial exam 2023

October 13, 2023 - PatialaPolitics

Patiala girl Navneet Kaur shines in PCS judicial exam 2023

ਅੱਜ ਦੇ ਪਦਾਰਥਵਾਦੀ ਯੁੱਗ ਵਿਚ ਜਿਥੇ ਲੜਕੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਪਰ ਉਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਨੀ ਨੂੰ ਅਸੀਂ ਕੁੱਖ ਵਿਚ ਜੰਮਣ ਤੋਂ ਪਹਿਲਾ ਹੀ ਮਾਰ ਰਹੇ ਹਾਂ ਉਨਾਂ ਨੇ ਸਾਡਾ ਨਾਂ ਕਿਸ ਤਰਾਂ ਰੋਸ਼ਨ ਕਰਕੇ ਕੇ ਮਿਸਾਲ ਪੈਦਾ ਕਰਨੀ ਹੈ। ਅਜਿਹੀ ਹੀ ਇਕ ਮਿਸਾਲ ਪੈਦਾ ਕਰਕੇ ਪਟਿਆਲਾ ਸ਼ਹਿਰ ਦੀ ਭਾਦਸੋਂ ਰੋਡ ਅਮਨ ਵਿਹਾਰ ਵਿਚ ਪੈਦਾ ਹੋਈ ਨਵਨੀਤ ਕੌਰ ਪੁੱਤਰੀ ਗੁਰਮੀਤ ਸਿੰਘ ਬਾਗੜੀ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਲਾਨੇ ਨਤੀਜਿਆਂ ਵਿਚ, ਪੰਜਾਬ ਸੇਵਾ ਸਰਵਿਸ (ਜੁਡੀਸ਼ੀਅਲ) ਦੇ ਪਹਿਲੇ ਪੜਾਅ ਵਿਚ ਜੱਜ ਦਾ ਅਹੁੱਦਾ ਜਿੱਤ ਚੁੱਕੀ ਹੈ। ਨਵਨੀਤ ਕੌਰ ਨੇ ਮੁੱਡਲੀ ਪੜਾਈ ਸ੍ਰੀ ਦਸ਼ਮੇਸ਼ ਪਬਲਿਕ ਸਕੂਲ ਮਾਡਲ ਟਾਊਨ ਤੋਂ ਅਤੇ + 2 DAV ਸਕੂਲ ਪਟਿਆਲਾ ਤੋਂ ਕਰਕੇ ਕਲੈਟ ਦੇ ਟੈਸਟ ਰਾਹੀਂ ਰਜੀਵ ਗਾਂਧੀ ਨੈਸਨਲ ਲਾਅ ਯੂਨੀਵਰਸਿਟੀ ਪਟਿਆਲਾ ਤੋਂ LLB ਅਤੇ LLM ਕਰਨ ਉਪਰੰਤ ਪਹਿਲੇ ਪੜਾਅ ਵਿਚ ਸਖਤ ਮਿਹਨਤ ਕਰਕੇ ਸਫਲਤਾ ਪ੍ਰਾਪਤ ਕੀਤੀ। ਨਵਨੀਤ ਕੌਰ ਦੀ ਵੱਡੀ ਭੈਣ ਕਾਨਪੁਰ ਤੋਂ PHE ਕਰ ਰਹੀ ਹੈ ਅਤੇ ਭਰਾ BEDਦੀ ਪੜਾਈ ਕਰ ਰਿਹਾ ਹੈ। ਪਿਤਾ PSPCL ਵਿੱਚ ਬਤੌਰ SD ਸੇਵਾ ਨਿਭਾ ਰਹੇ ਹਨ ਅਤੇ ਮਾਤਾ ਘਰੈਲੂ ਹਨ।