Wanted in Haryana Bhupi Rana gang member arrested by Patiala police
August 8, 2018 - PatialaPolitics
ਪ
ਟਿਆਲਾ, 8 ਅਗਸਤ:
ਪਟਿਆਲਾ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆ ਹਰਿਆਣਾ ਵਿੱਚ ਸਰਗਰਮ ਭੂਪੀ ਰਾਣਾ ਗੈਂਗ ਦੇ ਵਰਿੰਦਰ ਰਾਣਾ ਪੁੱਤਰ ਸ਼੍ਰੀ ਸ਼ਿਵ ਕੁਮਾਰ ਰਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਰਿੰਦਰ ਰਾਣਾ ਹਰਿਆਣਾ ਪੁਲਿਸ ਨੂੰ ਮਾਸਟਰ ਉਰਫ਼ ਸੈਸ਼ਨ ਜੱਜ ਕਤਲ ਕੇਸ ਵਿੱਚ ਲੋੜੀਂਦਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਵਰਿੰਦਰ ਰਾਣਾ ਪੁੱਤਰ ਸ਼੍ਰੀ ਸ਼ਿਵ ਕੁਮਾਰ ਰਾਣਾ ਭੂਪੀ ਰਾਣਾ ਗੈਂਗ ਦੇ ਸਰਗਰਮ ਮੈਂਬਰ ਕੁਲਦੀਪ ਰਾਣਾ ਦਾ ਭਰਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਰੁੱਧ ਪੁਲਿਸ ਥਾਣਾ ਨਰਾਇਣਗੜ ਜ਼ਿਲ੍ਹਾ ਅੰਬਾਲਾ ਵਿਖੇ ਐਫ.ਆਈ.ਆਰ ਨੰਬਰ 257 ਮਿਤੀ 9/7/2018 ਅ/ਧ 302, 25, 27/54/59/ ਅਸਲਾ ਐਕਟ 148/149 ਤੇ 120 ਆਈ.ਪੀ.ਸੀ. ਤਹਿਤ ਕੇਸ ਰਜਿਸਟਰ ਹੈ। ਉਨ੍ਹਾਂ ਦੱਸਿਆ ਇਸ ਕਤਲ ਕੇਸ ਵਿੱਚ ਵਰਿੰਦਰ ਰਾਣਾ ਅਤੇ ਹੋਰਨਾਂ ਦੀ ਗ੍ਰਿਫ਼ਤਾਰੀ ਨੂੰ ਲੈਕੇ ਨਰਾਇਣਗੜ ਵਿਖੇ ਅੰਦੋਲਨ ਵੀ ਚੱਲ ਰਿਹਾ ਸੀ ਅਤੇ ਹਰਿਆਣਾ ਪੁਲਿਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਹੁਣ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਕਾਰਵਾਈ ਕਰਨ ਉਪਰੰਤ ਇਸ ਨੂੰ ਨਰਾਇਣਗੜ ਪੁਲਿਸ ਥਾਣਾ ਜ਼ਿਲ੍ਹਾ ਅੰਬਾਲਾ ਨੂੰ ਸੌਪ ਦਿੱਤਾ ਜਾਵੇਗਾ।