Punjab:Two men shot dead in Amritsar’s Jandiala Guru

October 30, 2023 - PatialaPolitics

Punjab:Two men shot dead in Amritsar’s Jandiala Guru

ਤਾਜ਼ਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਹੀਦ ਊਧਮ ਸਿੰਘ ਚੌਕ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਫਾਇਰਿੰਗ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ

ਐਤਵਾਰ ਦੀ ਸ਼ਾਮ ਕਰੀਬ 6:30 ਵਜੇ ਪਟਵਾਰਖਾਨਾ ਨੂੰ ਜਾਂਦੀ ਸੜਕ ’ਤੇ ਅਣਪਛਾਤੇ ਵਿਅਕਤੀਆਂ ਨੇ 2 ਨੌਜਵਾਨਾਂ ’ਤੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਮ੍ਰਿਤਕ ਕੁਲਵੰਤ ਸਿੰਘ ਬਿਜਲੀ ਬੋਰਡ ਤੋਂ ਰਿਟਾਇਰਡ ਅਧਿਕਾਰੀ ਹੈ। ਤੇ ਅੰਮ੍ਰਿਤਪਾਲ ਸਿੰਘ ਉਰਫ ਸਾਜਨ ਜੇਲ੍ਹ ਤੋਂ ਜ਼ਮਾਨਤ ਉਤੇ ਆਇਆ ਹੋਇਆ ਹੈ। ਐਸਐਸਪੀ ਅਨੁਸਾਰ ਇਨ੍ਹਾਂ ਨੂੰ ਗੋਲ਼ੀਆਂ ਮਾਰਨ ਵਾਲਿਆਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੈਪੀ ਜੱਟ ਨਾਂ ਦੇ ਬੰਦੇ ਤੇ ਉਸਦੇ ਸਾਥੀਆਂ ਨੇ ਹੀ ਇਸਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਹੈ।