FIR against PRTC unknown driver in Patiala New Bus stand accident case

October 31, 2023 - PatialaPolitics

FIR against PRTC unknown driver in Patiala New Bus stand accident case

ਪਟਿਆਲਾ : ਨਵੇਂ ਬੱਸ ਸਟੈਂਡ ਦੇ ਓਵਰਬ੍ਰਿਜ ’ਤੇ ਗਲਤੀ ਨਾਲ ਚੜ੍ਹਿਆ ਮੋਟਰਸਾਈਕਲ ਸਵਾਰ ਜਦੋਂ ਆਪਣੀ ਪਤਨੀ ਨੂੰ ਛੱਡ ਕੇ ਵਾਪਸ ਮੁੜਿਆ ਤਾਂ ਉਸ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘg ਵਾਸੀ ਪਿੰਡ ਥੇੜੀ ਵਜੋਂ ਹੋਈ ਹੈ।

ਥਾਣਾ ਅਰਬਣ ਇਸਟੇਟ ਚ ਦਰਜ਼ FIR ਮੁਤਾਬਕ,ਮਿਤੀ 29/10/23 ਨੂੰ ਸਮਾਂ 10.00 ਏ.ਐਮ ਤੇ ਪਰਵੀਨ ਕੌਰ ਦਾ ਪਤੀ ਰਣਜੀਤ ਸਿੰਘ ਮੋਟਰਸਾਇਕਲ ਨੰ. PB-11BK-9738 ਤੇ ਸਵਾਰ ਹੋ ਕੇ ਬੱਸ ਸਟੈਂਡ ਪਟਿ. ਪੁੱਲ ਤੋ ਹੇਠਾ ਉਤਰਨ ਲੱਗਾ ਤਾਂ ਨਾ-ਮਾਲੂਮ ਡਰਾਇਵਰ ਨੇ ਆਪਣੀ ਬੱਸ ਜਿਸਦਾ ਨੰਬਰ PB-11BU-0638 ਹੈ, ਤੇਜ ਤੇ ਲਾਪ੍ਰਵਾਹੀ ਦੇ ਨਾਲ ਲਿਆ ਕੇ ਰਣਜੀਤ ਸਿੰਘ ਵਿੱਚ ਮਾਰੀ, ਜੋ ਐਕਸੀਡੈਂਟ ਵਿੱਚ ਰਣਜੀਤ ਦੀ ਜੇਰੇ ਇਲਾਜ ਮੋਤ ਹੋ ਗਈ । ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR U/S 279,304-A,427 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ