Punjab: 6 killed in major accident near Sangrur

November 2, 2023 - PatialaPolitics

Punjab: 6 killed in major accident near Sangrur

ਸੁਨਾਮ: ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਲਗਭਗ 2 ਵਜੇ ਇਹ ਕਾਰ ਸਵਾਰ ਮਾਲੇਰਕੋਟਲਾ ਦਰਗਾਹ ਤੋਂ ਮੱਥਾ ਟੇਕ ਕੇ ਸੁਨਾਮ ਜਾ ਰਹੇ ਸਨ ਤੇ ਰਸਤੇ ਵਿਚ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ ਤੇ 6 ਲੋਕਾਂ ਦੀ ਮੌ.ਤ ਹੋ ਗਈ।ਸਾਰੇ ਜਣੇ ਇਕ ਸਵਿਫਟ ਕਾਰ ਵਿਚ ਸਵਾਰ ਹੋ ਕੇ ਮਲੇਰਕੋਟਲਾ ਵਿਖੇ ਇਕ ਧਾਰਮਿਕ ਸਥਾਨ ਤੋਂ ਵਾਪਸ ਘਰ ਪਰਤ ਰਹੇ ਸਨ ਕਿ ਜਦੋਂ ਇਹ ਮਹਿਲਾਂ ਚੌਂਕ ਤੋਂ ਸੁਨਾਮ ਰੋਡ ‘ਤੇ ਆ ਰਹੇ ਸੀ ਤਾਂ ਅਚਾਨਕ ਇਕ ਵੱਡੇ ਤੇਲ ਦੇ ਟੈਂਕਰ ਅਤੇ ਇਕ ਵੱਡੇ ਸ਼ਿਪਿੰਗ ਕੰਟੇਨਰ ਨੇ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਸਾਰੇ ਕਾਰ ਸਵਾਰਾਂ ਦੀ ਮੌਕੇ ‘ਤੇ ਹੀ ਮੋਤ ਹੋ ਗਈ। ਸ਼ਿਪਿੰਗ ਕੰਟੇਨਰ ਦਾ ਡਰਾਇਵਰ ਵੀ ਗੰਭੀਰ ਜ਼ਖ਼ਮੀ ਹੋ ਗਿਆ ਜਦੋਂ ਕਿ ਤੇਲ ਟੈਂਕਰ ਦਾ ਡਰਾਇਵਰ ਮੌਕੇ ‘ਤੇ ਫ਼ਰਾਰ ਹੋ ਗਿਆ।