Sanaur ASI Narinder Singh retired from service
August 16, 2018 - PatialaPolitics
ASI Narinder Singh Jabri ( forcibly ) Retired from Service.*
Following the surface of 2nd Video of torture & merciless beating of Public men at Hands of ASI Narinder Singh of Patiala Police posted at PS Sanour went viral.
SSP Patiala Mandeep Singh Sidhu took stringent view of the controversial style of functioning of ASI Narinder Singh. Today on 17th August ASI Narinder Singh No 1846 / PTL is Prematurely Retired from service in Public interest. He is shown the door Three & half years before his retirement age. Criminal Case & Magisterial Enquiry against him will continue as per Law & Rules.
ਸਨੌਰ ਥਾਣੇ ਵਿੱਚ ਨਜਾਇਜ਼ ਹਿਰਾਸਤ ਤੇ ਕੁੱਟਮਾਰ ਦਾ ਮਾਮਲਾ
-ਏ.ਐਸ.ਆਈ ਨਰਿੰਦਰ ਸਿੰਘ ਜਬਰੀ ਸੇਵਾ ਮੁਕਤ ਕੀਤਾ
ਪਟਿਆਲਾ, 16 ਅਗੱਸਤ
ਸਨੌਰ ਪੁਲਿਸ ਥਾਣੇ ਵਿੱਚ ਬੀਤੇ ਦਿਨੀਂ ਕੁੱਝ ਨੌਜਵਾਨਾਂ ਨੂੰ ਨਜ਼ਾਇਜ਼ ਹਿਰਾਸਤ ‘ਚ ਰੱਖਕੇ ਕੁੱਟਮਾਰ ਕਰਨ ਵਾਲੇ ਏ.ਐਸ.ਆਈ. ਨਰਿੰਦਰ ਸਿੰਘ ਨੰਬਰ 1846 ਨੂੰ ਅੱਜ ਨੌਕਰੀ ਤੋਂ ਜਬਰੀ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਉਸ ਵੱਲੋਂ ਨੌਜਵਾਨਾਂ ਨਾਲ ਕੀਤੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ‘ਤੇ ਪਹਿਲਾਂ ਕਾਰਵਾਈ ਕਰਦਿਆਂ ਪਹਿਲਾਂ ਜਿੱਥੇ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਉਸਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕੀਤਾ ਸੀ, ਉਥੇ ਹੀ ਉਸ ਵਿਰੁਧ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ ‘ਚ ਰੱਖਣ ਅਤੇ ਕੁੱਟਮਾਰ ਕਰਨ ਦਾ ਮਾਮਲਾ ਵੀ ਦਰਜ ਕਰ ਕੀਤਾ ਗਿਆ ਸੀ। ਜਦੋਂਕਿ ਉਸ ਵਿਰੁੱਧ ਐਸ.ਐਸ.ਪੀ. ਦੀ ਸਿਫਾਰਸ਼ ‘ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਮੈਜਿਸਟ੍ਰੇਰੀਅਲ ਜਾਂਚ ਵੀ ਅਰੰਭ ਕਰਵਾਈ ਗਈ ਸੀ।ਪ੍ਰੰਤੂ ਉਸਦੀ ਥਾਣੇ ਅੰਦਰ ਕੁੱਝ ਵਿਅਕਤੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਦੂਜੀ ਵੀਡੀਓ ਵਾਇਰਲ ਹੋਣ ਅਤੇ ਉਸ ਦੇ ਕੰਮ ਕਰਨ ਦੇ ਵਿਵਾਦਮਈ ਤੌਰ ਤਰੀਕਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਐਸ.ਐਸ.ਪੀ. ਨੇ ਉਸ ਨੂੰ ਨੌਕਰੀ ਤੋਂ ਜਬਰੀ ਸੇਵਾ ਮੁਕਤ ਕਰਨ ਦੀ ਸਖਤ ਕਾਰਵਾਈ ਕੀਤੀ ਹੈ।
ਇਸ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਨੌਰ ਵਿਖੇ ਤਾਇਨਾਤ ਇਸ ਏ.ਐਸ.ਆਈ ਨੂੰ ਉਸ ਦੀ ਕਰੀਬ ਸਾਢ਼ੇ ਤਿੰਨ ਸਾਲ ਦੀ ਬਕਾਇਆ ਰਹਿੰਦੀ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾਂਉਦਿਆਂ ਲੋਕ ਹਿਤ ‘ਚ ਜਬਰੀ ਸੇਵਾ ਮੁਕਤ ਕੀਤਾ ਗਿਆ ਹੈ।
ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੇ ਆਦੇਸ਼ਾਂ ‘ਤੇ ਚੱਲ ਰਹੀ ਮੈਜਿਸਟਰੀਅਲ ਜਾਂਚ ਦੀ ਰਿਪੋਰਟ ਅਤੇ ਡੀ.ਐਸ.ਪੀ. ਦੀ ਪੜਤਾਲ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਮਗਰੋਂ ਜੇ ਕੋਈ ਹੋਰ ਵੀ ਦੋਸ਼ੀ ਸਾਹਮਣੇ ਆਇਆ ਤਾਂ ਉਸ ਵਿਰੁਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ‘ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।