Patiala: Gang Of Vehicle Thieves Busted, 3 Arrested

November 22, 2023 - PatialaPolitics

Patiala: Gang Of Vehicle Thieves Busted, 3 Arrested

ਪਟਿਆਲਾ ਪੁਲਿਸ ਵੱਲੋਂ ਚੋਰੀ ਦੀਆ ਕਾਰਾਂ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ

ਸ੍ਰੀ ਵਰੂਣ ਸ਼ਰਮਾ,ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰੀ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ, ਸ੍ਰ: ਸੁਖਅਮ੍ਰਿਤ ਸਿੰਘ ਰੰਧਾਵਾ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜੀ ਦੀ ਯੋਗ ਅਗਵਾਈ ਵਿਚ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਦੀ ਟੀਮ ਵੱਲੋ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।ਜਿਸ ਵਿਚ ਹੁਣ ਤੱਕ 3 ਦੋਸੀਆਨ ਨੂੰ ਗ੍ਰਿਫਤਾਰ ਕਰਕੇ 2 ਸਵਿਫਟ ਡਿਜਾਇਰ ਕਾਰਾ, ਦੋ ਹਾਈ ਸਿਕਊਰਟੀ ਨੰਬਰ ਪਲੇਟਾ, 30 ਕਾਰਾ ਦੀਆਂ ਚਾਬੀਆ ਅਤੇ ਇੱਕ ਆਰ.ਸੀ ਕਾਰ ਦੀ ਬ੍ਰਾਮਦ ਕੀਤੀ ਗਈ ਹੈ

ਸ੍ਰੀ ਵਰੂਣ ਸ਼ਰਮਾ IPS ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੀਆ ਦੱਸਿਆ ਕਿ ਮਿਤੀ 18-11-2023 ਨੂੰ ਹੁਸਿਆਰਪੁਰ ਤੋ ਕਾਰ ਚੋਰੀ ਕਰਕੇ ਲੈਕੇ ਆ ਰਹੇ ਦੋਸੀਆਨ ਕਮਲਦੀਪ ਸਿੰਘ ਉਰਫ ਕਮਲ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਅੰਬਾਲਾ ਜੱਟਾ ਜਿਲਾ ਹੁਸਿਆਰਪੁਰ, ਮਨਦੀਪ ਸਿੰਘ ਪੁੱਤਰ ਛੱਜੂ ਸਿੰਘ ਵਾਸੀ ਪਿੰਡ ਸਮੂਰਾਂ ਥਾਣਾ ਦਿੜਬਾ ਜਿਲਾ ਸੰਗਰੂਰ ਅਤੇ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਮਹਿੰਦਰ ਸਿੰਘ ਵਾਸੀ ਚੋਧਰੀ ਪੱਤੀ ਪਿੰਡ ਲੰਡਾ ਥਾਣਾ ਸਦਰ ਧੂਰੀ ਜਿਲਾ ਸੰਗਰੂਰ ਨੂੰ ਸਮਾਣਾ ਭਵਾਨੀਗੜ ਰੋਡ ਪਿੰਡ ਚੋਆ ਬੰਮਣਾ ਵਿਖੇ ਨਾਕਾਬੰਦੀ ਕਰਕੇ ਗ੍ਰਿਫਤਾਰ ਕੀਤਾ ਗਿਆ ਦੋਰਾਨੇ ਤਫਤੀਸ ਦੋਸੀਆਨ ਤੋਂ 2 ਸਵਿਫਟ ਡਿਜਾਇਰ ਕਾਰਾ, ਦੋ ਹਾਈ ਸਿਕਉਰਟੀ ਨੰਬਰ ਪਲੇਟਾ, 30 ਕਾਰਾਂ ਦੀਆਂ ਚਾਬੀਆ ਅਤੇ ਇੱਕ ਆਰ.ਸੀ ਕਾਰ ਦੀ ਬ੍ਰਾਮਦ ਕੀਤੀ ਗਈ ।ਦੋਸੀਆਨ ਉਕਤਾਨ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸੀਆਨ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

ਗ੍ਰਿਫਤਾਰ ਦੋਸੀਆਨ:

– 1.ਕਮਲਦੀਪ ਸਿੰਘ ਉਰਫ ਕਮਲ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਅੰਬਾਲਾ ਜੱਟਾ ਜਿਲਾ ਹੁਸ਼ਿਆਰਪੁਰ

2. ਮਨਦੀਪ ਸਿੰਘ ਪੁੱਤਰ ਛੱਜੂ ਸਿੰਘ ਵਾਸੀ ਪਿੰਡ ਸਮੂਰਾਂ ਥਾਣਾ ਦਿੜਬਾ ਜਿਲਾ ਸੰਗਰੂਰ

3. ਸੰਦੀਪ ਸਿੰਘ ਉਰਫ ਸੀਪਾ ਪੁੱਤਰ ਮਹਿੰਦਰ ਸਿੰਘ ਵਾਸੀ ਚੋਧਰੀ ਪੱਤੀ ਪਿੰਡ ਲੱਡਾ ਥਾਣਾ ਸਦਰ ਧੂਰੀ ਜਿਲਾ ਸੰਗਰੂਰ

ਕੁੱਲ ਬ੍ਰਮਾਦਗੀ

:- 2 ਸਵਿਫਟ ਡਿਜਾਇਰ ਕਾਰਾ, ਦੋ ਹਾਈ ਸਿਕਉਰਟੀ ਨੰਬਰ ਪਲੇਟਾ, 30 ਕਾਰਾਂ ਦੀਆਂ ਚਾਬੀਆ ਅਤੇ ਇੱਕ ਆਰ.ਸੀ. ਕਾਰ ਦੀ ਬ੍ਰਾਮਦ (ਦੋਨੋ ਕਾਰਾ ਹੁਸਿਆਰਪੁਰ ਤੋ ਚੋਰੀ ਕੀਤੀਆ ਸਨ)